
ਈਰਾਨ ਨੇ 1979 'ਚ ਹੋਈ ਇਸਲਾਮਿਕ ਕ੍ਰਾਂਤੀ ਦਾ ਜਸ਼ਨ ਮਨਾ ਰਹੇ ਸ਼ਨਿਚਰਵਾਰ ਨੂੰ 1350 ਕਿਲੋਮੀਟਰ ਤੋਂ ਵੱਧ ਦੂਰੀ ਤਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ...
ਤਹਿਰਾਨ : ਈਰਾਨ ਨੇ 1979 'ਚ ਹੋਈ ਇਸਲਾਮਿਕ ਕ੍ਰਾਂਤੀ ਦਾ ਜਸ਼ਨ ਮਨਾ ਰਹੇ ਸ਼ਨਿਚਰਵਾਰ ਨੂੰ 1350 ਕਿਲੋਮੀਟਰ ਤੋਂ ਵੱਧ ਦੂਰੀ ਤਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਨ ਦਾ ਐਲਾਨ ਕੀਤਾ। ਸਰਕਾਰੀ ਟੀਵੀ ਚੈਨਲ 'ਤੇ ਮਿਜ਼ਾਈਲ ਪ੍ਰੀਖਣ ਦਾ ਪ੍ਰਸਾਰਣ ਕੀਤਾ। ਟੀਵੀ ਦੇ ਅਨੁਸਾਰ ਵਿਖਾਏ ਜਾ ਰਹੇ ਫੁਟੇਜ ਦਾ ਹਵਾਲਾ ਦਿੰਦਿਆਂ ਰੱਖਿਆ ਮੰਤਰੀ ਆਮਿਰ ਹਾਤਮੀ ਨੇ ਕਿਹਾ, 'ਹੋਵਿਜ ਕਰੂਜ਼ ਮਿਜ਼ਾਈਲ ਦਾ 1200 ਕਿ.ਮੀ ਦੂਰੀ ਤਕ ਸਫਲਤਾ ਨਾਲ ਪ੍ਰੀਖਣ ਕੀਤਾ ਗਿਆ ਤੇ ਇਸ ਨੇ ਨਿਰਧਾਰਤ ਟੀਚੇ 'ਤੇ ਸਹੀ ਨਿਸ਼ਾਨਾ ਲਾਇਆ।
Amir Hatami Minister of Defense
ਇਸ ਨੂੰ ਲੜਾਈ ਲਈ ਜਿੱਥੇ ਘੱਟੋ ਘੱਟ ਸਮੇਂ 'ਚ ਤਿਆਰ ਕੀਤਾ ਜਾ ਸਕਦਾ ਹੈ ਉੱਥੇ ਇਹ ਬਹੁਤ ਘੱਟ ਉਚਾਈ 'ਤੇ ਉਡਾਣ ਭਰ ਸਕਦੀ ਹੈ।' ਹਤਾਮੀ ਨੇ ਕਿਹਾ ਕਿ ਇਹ ਕਰੂਜ਼ ਮਿਜ਼ਾਈਲ ਸੋਮਾਰ ਸਮੂਹ ਦਾ ਹਿੱਸਾ ਹੈ, ਜਿਸ ਨੂੰ 2015 'ਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਮਿਜ਼ਾਈਲ ਦੀ ਮਾਰਕ ਸਮਰੱਥਾ 700 ਕਿਲੋਮੀਟਰ ਸੀ। ਰੱਖਿਆ ਮੰਤਰੀ ਨੇ ਇਸ ਕਰੂਜ਼ ਮਿਜ਼ਾਈਲ ਨੂੰ ਇਸਲਾਮਿਕ ਰਿਪਬਲਿਕ ਆਫ ਈਰਾਨ ਦੀ ਸੁਰੱਖਿਆ ਦਾ ਪ੍ਮੁੱਖ ਹਥਿਆਰ ਦੱਸਿਆ।
ਅਸਲ 'ਚ ਈਰਾਨ ਨੇ ਇਜ਼ਰਾਈਲ ਤੇ ਮੱਧ ਪੂਰਬ ਸਥਿਤ ਪੱਛਮੀ ਟਿਕਾਣਿਆਂ ਤੋਂ ਹੋਣ ਵਾਲੇ ਹਮਲਿਆਂ ਦੇ ਮੱਦੇਨਜ਼ਰ ਆਪਣੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ ਨੂੰ 2000 ਕਿਲੋਮੀਟਰ ਤਕ ਸੀਮਤ ਕੀਤਾ ਹੈ ਪਰ ਵਾਸ਼ਿੰਗਟਨ ਤੇ ਉਸ ਦੇ ਸਹਿਯੋਗੀਆਂ ਨੇ ਤਹਿਰਾਨ 'ਤੇ ਹਥਿਆਰਾਂ ਦੀ ਹੋੜ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦੇਸ਼ ਦੇ ਸਰਬੋਤਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਐਡਮਿਰਲ ਅਲੀ ਸ਼ਮਖਾਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਈਰਾਨ ਦਾ ਅਪਣੀਆਂ ਮਿਜ਼ਾਈਲਾਂ ਦੀ ਮਾਰੂ ਸਮਰੱਥਾ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਬਾਵਜੂਦ ਉਸ ਦੀ ਮਿਜ਼ਾਈਲਾਂ ਇਜ਼ਰਾਇਲ ਅਤੇ ਮੱਧ ਏਸ਼ੀਆ ਵਿਚ ਬਣੇ ਪੱਛਮੀ ਦੇਸ਼ਾਂ ਦੇ ਫੌਜੀ ਅੱਡਿਆਂ ਤੱਕ ਪਹੁੰਚ ਸਕਦੀ ਹੈ। ਵਾਸ਼ਿੰਗਟਨ ਅਤੇ ਉਸ ਦੇ ਸਾਥੀ ਦੇਸ਼ਾਂ ਦਾ ਇਲਜ਼ਾਮ ਹੈ ਕਿ ਈਰਾਨ ਅਪਣੀ ਮਿਜ਼ਾਈਲ ਸਮਰੱਥਾ ਵਧਾ ਰਿਹਾ ਹੈ ਜਿਸ ਦੇ ਨਾਲ ਯੂਰੋਪ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ।