ਬਰਹਮੋਸ ਨੂੰ ਟੱਕਰ ਦੇਣ ਲਈ ਚੀਨ ਨੇ ਬਣਾਈ ਐਚਡੀ-1 ਮਿਜ਼ਾਈਲ
Published : Oct 17, 2018, 6:42 pm IST
Updated : Oct 17, 2018, 6:42 pm IST
SHARE ARTICLE
 China made HD -1 missile to hit Brahmos
China made HD -1 missile to hit Brahmos

ਭਾਰਤ ਦੇ ਤਾਕਤਵਰ ਮਿਜ਼ਾਈਲ ਸਿਸਟਮ ਬਰਹਮੋਸ  ਦਾ ਸੀਕਰੇਟ ਪਤਾ ਲਗਾਉਣ ਵਿਚ ਅਸਫ਼ਲ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਦੂਜੇ ਤਰੀਕੇ...

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਤਾਕਤਵਰ ਮਿਜ਼ਾਈਲ ਸਿਸਟਮ ਬਰਹਮੋਸ  ਦਾ ਸੀਕਰੇਟ ਪਤਾ ਲਗਾਉਣ ਵਿਚ ਅਸਫ਼ਲ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਦੂਜੇ ਤਰੀਕੇ ਨਾਲ ਭਾਰਤ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਹੁਣ ਉਹ ਚੀਨ ਤੋਂ ਅਜਿਹੀ ਮਿਜ਼ਾਈਲ ਖਰੀਦਣ ਵਿਚ ਦਿਲਚਸਪੀ ਵਿਖਾ ਰਿਹਾ ਹੈ ਜੋ ਬਰਹਮੋਸ ਤੋਂ ਜ਼ਿਆਦਾ ਤੇਜ਼ ਅਤੇ ਤਾਕਤਵਰ ਦੱਸੀ ਜਾ ਰਹੀ ਹੈ। ਖ਼ਬਰਾਂ ਦੇ ਮੁਤਾਬਕ, ਚੀਨ ਨੇ ਇਕ ਸੁਪਰਸੋਨਿਕ ਮਿਜ਼ਾਈਲ ਤਿਆਰ ਕਰਕੇ ਉਸ ਦੀ ਸਫ਼ਲਤਾ ਪੂਰਵਕ ਜਾਂਚ ਕੀਤੀ ਹੈ, ਜਿਸ ਨੂੰ ਪਾਕਿਸਤਾਨ ਨੇ ਖਰੀਦਣ ਦੀ ਇੱਛਾ ਜਤਾਈ ਹੈ।

BRAHMOSBRAHMOSਸੂਤਰਾਂ ਦੇ ਮੁਤਾਬਕ, ਪਾਕਿ ਦੇ ਨਾਲ - ਨਾਲ ਕਈ ਮੱਧ ਏਸ਼ੀਆਈ ਦੇਸ਼ਾਂ ਨੇ ਵੀ ਇਸ ਮਿਜ਼ਾਈਲ ਨੂੰ ਖ਼ਰੀਦਣ ਵਿਚ ਅਪਣੀ ਰੁਚੀ ਵਿਖਾਈ ਹੈ। ਮਿਜ਼ਾਈਲ ਸਿਸਟਮ ਦੀ ਤਾਰੀਫ਼ ਵਿਚ ਪੇਇਚਿੰਗ ਦੇ ਇਕ ਮਿਲਟਰੀ ਐਨਾਲਿਸਟ ਨਾਲ ਜੁੜੇ ਵੇਈ ਡੋਂਗਜੂ ਦੁਆਰਾ ਕਿਹਾ ਗਿਆ ਹੈ ਕਿ ਬਰਹਮੋਸ ਮਿਜ਼ਾਈਲ ਇਸ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਅਤੇ ਘੱਟ ਲਾਭਦਾਇਕ ਹੈ। ਦੱਸ ਦੇਈਏ ਕਿ ਬਰਹਮੋਸ ਨੂੰ ਭਾਰਤ ਨੇ ਰੂਸ  ਦੇ ਨਾਲ ਮਿਲ ਕੇ ਤਿਆਰ ਕੀਤਾ ਸੀ। ਪਾਕਿਸਤਾਨ ਦੁਆਰਾ ਨਵੀਂ ਮਿਜ਼ਾਈਲ ਲਈ ਚੀਨ ਜਾਣ ਦੀ ਇਕ ਹੋਰ ਵਜ੍ਹਾ ਵੀ ਹੈ।

India's Brahmos MissileIndia's Brahmos Missileਅਸਲ ਵਿਚ, ਬਰਹਮੋਸ ਮਿਜ਼ਾਈਲ ਬਣਾਉਣ ਵਾਲੀ ਕੰਪਨੀ ਉਹ ਮਿਜ਼ਾਈਲ ਸਾਰਿਆ ਨੂੰ ਦਿੰਦੀ ਨਹੀਂ ਹੈ। ਇਸ ਸਾਲ ਫਰਵਰੀ ਵਿਚ ਬਰਹਮੋਸ ਦੇ ਬਾਰੇ ਵਿਚ ਇਕ ਬੁਲਾਰੇ ਨੇ ਕਿਹਾ ਸੀ, ਸਿਰਫ ਜ਼ਿੰਮੇਵਾਰੀ ਸਮਝਣ ਵਾਲੇ ਦੇਸ਼ਾਂ ਨੂੰ ਇਹ ਵੇਚੀ ਜਾਂਦੀ ਹੈ। ਨਾਲ ਹੀ ਉਸ ਦੇ ਭਾਰਤ ਅਤੇ ਰੂਸ ਦੇ ਨਾਲ ਦੋਸਤਾਨਾ ਸਬੰਧ ਵੀ ਹੋਣੇ ਚਾਹੀਦੇ ਹਨ। ਦੱਸ ਦੇਈਏ ਕਿ ਚੀਨ ਦੀ ਇਸ ਮਿਜ਼ਾਈਲ ਨੂੰ ਉਥੇ ਦੀ ਹਾਂਗਡਾ ਕੰਪਨੀ ਨੇ ਬਣਾਇਆ ਹੈ। ਇਸ ਸੁਪਰਸੋਨਿਕ ਮਿਜ਼ਾਈਲ ਨੂੰ ਐਚਡੀ-1 ਨਾਮ ਦਿਤਾ ਗਿਆ ਹੈ।

ਇਸ ਨੂੰ ਨਵੰਬਰ ਵਿਚ ਹੋਣ ਵਾਲੇ ਚੀਨ ਦੇ ਏਅਰ ਸ਼ੋ 2018 ਵਿਚ ਵਿਖਾਇਆ ਜਾਵੇਗਾ। ਵੇਈ ਡੋਂਗਜੂ ਦੇ ਮੁਤਾਬਕ, ਇਸ ਵਿਚ ਘੱਟ ਬਾਲਣ ਦੀ ਖਪਤ ਹੁੰਦੀ ਹੈ ਅਤੇ ਇਹ ਹਲਕੀ ਹੋਣ ਦੀ ਵਜ੍ਹਾ ਨਾਲ ਤੇਜ਼ੀ ਨਾਲ ਉਡਦੀ ਹੈ। ਅਜਿਹੀਆਂ ਸੁਪਰਸੋਨਿਕ ਮਿਜ਼ਾਈਲਾਂ ਕਾਫ਼ੀ ਘੱਟ ਹਨ। ਭਾਰਤ ਨੇ ਜੁਲਾਈ 2018 ਵਿਚ ਹੀ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬਰਹਮੋਸ ਦੀ ਸਫ਼ਲਤਾ ਪੂਰਵਕ ਜਾਂਚ ਕੀਤੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement