
ਹੇਠਲੀ ਅਦਾਲਤ ਨੇ ਅਦਿਆਲਾ ਜੇਲ੍ਹ ’ਚ 14 ਘੰਟੇ ਦੀ ਲੰਮੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਸੁਣਵਾਈ ਪੂਰੀ ਕੀਤੀ ਸੀ।
‘Un-Islamic marriage’ case:ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵਿਆਹ ਦੇ ਮਾਮਲੇ ’ਚ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੀਬੀ ਦੇ ਪਹਿਲੇ ਪਤੀ ਖਵਾਰ ਮੇਨਕਾ ਨੇ ਦੋਸ਼ ਲਾਇਆ ਸੀ ਕਿ ਬੀਬੀ ਨੇ ਦੋ ਵਿਆਹਾਂ ਵਿਚਾਲੇ ਲਾਜ਼ਮੀ ਅੰਤਰ ‘ਇਦਤ’ ਦੀ ਇਸਲਾਮੀ ਪ੍ਰਥਾ ਦੀ ਉਲੰਘਣਾ ਕੀਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੇਨਕਾ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੀ ਸੰਸਥਾਪਕ ਬੀਬੀ ਅਤੇ ਖਾਨ ’ਤੇ ਵਿਆਹ ਤੋਂ ਪਹਿਲਾਂ ਵਿਭਚਾਰੀ ਸੰਬੰਧ ਬਣਾਉਣ ਦਾ ਵੀ ਦੋਸ਼ ਲਾਇਆ। ਹੇਠਲੀ ਅਦਾਲਤ ਨੇ ਅਦਿਆਲਾ ਜੇਲ੍ਹ ’ਚ 14 ਘੰਟੇ ਦੀ ਲੰਮੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਸੁਣਵਾਈ ਪੂਰੀ ਕੀਤੀ ਸੀ।
(For more Punjabi news apart from Imran Khan, wife get 7-year jail in ‘un-Islamic marriage’ case, stay tuned to Rozana Spokesman)