
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ 10 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ।
ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ 10 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ। ਇਸ ਸਦੀ ਵਿਚ ਪਹਿਲਾਂ ਕਦੇ ਵੀ ਇੰਨੀ ਤੇਜ਼ੀ ਨਾਲ ਪਰਵਾਸ ਨਹੀਂ ਹੋਇਆ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪ੍ਰਵਾਸੀਆਂ ਦੀ ਗਿਣਤੀ ਯੂਕਰੇਨ ਦੀ ਆਬਾਦੀ ਦੇ ਦੋ ਪ੍ਰਤੀਸ਼ਤ ਤੋਂ ਵੱਧ ਹੈ। ਵਿਸ਼ਵ ਬੈਂਕ ਅਨੁਸਾਰ 2020 ਦੇ ਅਖੀਰ ਵਿਚ ਯੂਕਰੇਨ ਦੀ ਆਬਾਦੀ 40 ਲੱਖ ਸੀ।
1 million flee Ukraine in under a week
ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਟਵੀਟ ਕੀਤਾ, "ਅਸੀਂ ਸਿਰਫ ਸੱਤ ਦਿਨਾਂ ਵਿਚ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਵਿਚ 10 ਲੱਖ ਲੋਕਾਂ ਦੇ ਪਰਵਾਸ ਨੂੰ ਦੇਖਿਆ ਹੈ।" ਯੂਕਰੇਨ ਛੱਡਣ ਵਾਲੇ ਇਹਨਾਂ ਲੋਕਾਂ ਵਿਚੋਂ ਬਹੁਤੇ ਲੋਕ ਸਮਾਜ ਦੇ ਕਮਜ਼ੋਰ ਵਰਗਾਂ ਵਿਚੋਂ ਹਨ, ਜੋ ਪਰਵਾਸ ਬਾਰੇ ਆਪਣੇ ਲਈ ਫੈਸਲਾ ਨਹੀਂ ਕਰ ਸਕਦੇ ਹਨ ਅਤੇ ਉਹਨਾਂ ਨੂੰ ਆਪਣੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਮਦਦ ਦੀ ਲੋੜ ਹੈ।
ਬੁੱਧਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦੋ ਆਸਰਾ ਘਰਾਂ ਵਿਚ ਰਹਿਣ ਵਾਲੇ 200 ਤੋਂ ਵੱਧ ਅਪਾਹਜ ਯੂਕਰੇਨੀਅਨ ਹੰਗਰੀ ਦੇ ਸ਼ਹਿਰ ਜਾਹੋਨੀ ਪਹੁੰਚੇ। ਸ਼ੁਰੂਆਤੀ ਅੰਕੜਿਆਂ ਅਨੁਸਾਰ ਯੂਕਰੇਨ ਤੋਂ ਅੱਧੇ ਤੋਂ ਵੱਧ ਸ਼ਰਨਾਰਥੀ ਭਾਵ ਲਗਭਗ 5,05,000 ਲੋਕ ਪੋਲੈਂਡ ਗਏ ਹਨ, 1,16,300 ਤੋਂ ਵੱਧ ਹੰਗਰੀ ਅਤੇ 79,300 ਤੋਂ ਵੱਧ ਮੋਲਡੋਵਾ ਵਿਚ ਦਾਖਲ ਹੋਏ ਹਨ। ਇਹਨਾਂ ਤੋਂ ਇਲਾਵਾ 71,000 ਲੋਕ ਸਲੋਵਾਕੀਆ ਅਤੇ 69,600 ਦੇ ਕਰੀਬ ਲੋਕ ਦੂਜੇ ਯੂਰਪੀ ਦੇਸ਼ਾਂ ਵਿਚ ਜਾ ਚੁੱਕੇ ਹਨ।