ਤਰਨਤਾਰਨ : BSF ਵਲੋਂ 85 ਕਰੋੜ ਦੀ ਹੈਰੋਇਨ ਤੇ 2 ਪਿਸਤੌਲ ਬਰਾਮਦ
Published : Dec 23, 2018, 4:04 pm IST
Updated : Dec 23, 2018, 4:04 pm IST
SHARE ARTICLE
Heroin
Heroin

ਬੀ.ਐਸ.ਐਫ਼. ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਦੇ ਨੇੜੇ ਭਾਲ ਮੁਹਿੰਮ...

ਤਰਨਤਾਰਨ (ਸਸਸ) : ਬੀ.ਐਸ.ਐਫ਼. ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਦੇ ਨੇੜੇ ਭਾਲ ਮੁਹਿੰਮ ਦੇ ਦੌਰਾਨ 17 ਪੈਕਟ ਹੈਰੋਇਨ ਅਤੇ 2 ਪਿਸਤੌਲ ਬਰਾਮਦ ਕੀਤੇ ਹਨ। ਬੀ.ਐਸ.ਐਫ਼. ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ਹਲਚਲ ਨੂੰ ਵੇਖਦੇ ਹੋਏ ਸਰਚ ਆਪਰੇਸ਼ਨ ਚਲਾਇਆ ਸੀ।

ਇਸ ਦੌਰਾਨ ਜਵਾਨਾਂ ਨੂੰ ਪਾਕਿਸਤਾਨ ਵਲੋਂ ਤਸਕਰੀ ਲਈ ਸੁੱਟੀ ਗਈ 17 ਪੈਕਟ ਹੈਰੋਇਨ ਅਤੇ 2 ਪਿਸਤੌਲ ਬਰਾਮਦ ਹੋਏ ਹਨ। ਇਸ ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 85 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵਲੋਂ ਇਕ ਔਰਤ ਨੂੰ 60 ਗਰਾਮ ਹੈਰੋਇਨ  ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਔਰਤ ਦੀ ਪਹਿਚਾਣ ਸੁਖਰਾਜ ਕੌਰ ਉਰਫ਼ ਰਿੰਪਲ ਨਿਵਾਸੀ ਹਾਲੀਵੁਡ ਹਾਈਟਸ ਖਰੜ ਦੇ ਰੂਪ ਵਿਚ ਹੋਈ ਹੈ। ਸੁਖਰਾਜ ਕੌਰ ਮੂਲ ਰੂਪ ਤੋਂ ਗੁਰੂ ਅਮਰ ਦਾਸ ਐਵਨਿਊ ਅਜਨਾਲਾ (ਅੰਮ੍ਰਿਤਸਰ) ਦੀ ਰਹਿਣ ਵਾਲੀ ਹੈ। ਸੁਖਰਾਜ ਨੂੰ ਐਸਟੀਐਫ਼ ਟੀਮ ਨੇ ਵੇਰਕਾ ਚੌਂਕ ਤੋਂ ਫੜਿਆ। ਉਹ ਐਕਟਿਵਾ ਸਕੂਟਰ ਉਤੇ ਖਰੜ ਸਾਈਡ ਤੋਂ ਹੈਰੋਇਨ ਦੀ ਸਪਲਾਈ ਦੇਣ ਲਈ ਮੋਹਾਲੀ ਆ ਰਹੀ ਸੀ।

ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਖਰਾਜ ਕੌਰ ਖਰੜ ਤੋਂ ਮੋਹਾਲੀ ਹੈਰੋਇਨ ਸਪਲਾਈ ਕਰਨ ਲਈ ਆਉਣ ਵਾਲੀ ਹੈ। ਇਸ ਆਧਾਰ ਉਤੇ ਐਸਟੀਐਫ਼ ਦੇ ਏਐਸਆਈ ਮਲਕੀਤ ਸਿੰਘ ਨੇ ਵੇਰਕਾ ਚੌਂਕ ਉਤੇ ਨਾਕਾਬੰਦੀ ਕੀਤੀ। ਇਸ ਦੌਰਾਨ ਐਕਟਿਵਾ ਸਵਾਰ ਦੋਸ਼ੀ ਦੀ ਤਲਾਸ਼ੀ ਲਈ ਗਈ, ਜਿਸ ‘ਚ ਡਿੱਗੀ ਵਿਚੋਂ 60 ਗਰਾਮ ਹੈਰੋਇਨ ਬਰਾਮਦ ਹੋਈ।

ਦੋਸ਼ੀ ਸੁਖਰਾਜ ਕੌਰ ਨੇ ਮੁੱਢਲੀ ਪੁੱਛਗਿੱਛ ਵਿਚ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ 1998 ਵਿਚ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਅਪਣੇ ਦੇਵਰ ਸੰਦੀਪ ਸਿੰਘ ਦੇ ਨਾਲ ਸਾਲ 2013 ਵਿਚ ਵਿਆਹ ਕੀਤਾ। ਸੰਦੀਪ ਇਸ ਸਮੇਂ ਕਨੇਡਾ ਵਿਚ ਰਹਿ ਰਿਹਾ ਹੈ। ਪਹਿਲਾਂ ਉਹ ਹਾਲੀਵੁਡ ਹਾਈਟਸ ਵਿਚ ਕਿਰਾਏ ‘ਤੇ ਰਹਿੰਦੀ ਸੀ ਪਰ ਬਾਅਦ ਵਿਚ ਉਸ ਨੇ ਉਹੀ ਫਲੈਟ ਖ਼ਰੀਦ ਲਿਆ। ਸੁਖਪਾਲ ਕੌਰ ਅਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦੀ ਹੈ।

ਇਸ ਦੇ ਖਿਲਾਫ਼ ਥਾਣਾ ਸਦਰ ਅੰਮ੍ਰਿਤਸਰ ਵਿਚ ਸਾਲ 2014 ਵਿਚ ਸਮੈਕ ਦਾ ਮਾਮਲਾ ਦਰਜ ਹੋਇਆ ਸੀ। ਐਸਟੀਐਫ਼ ਦਾ ਦਾਅਵਾ ਹੈ ਕਿ ਉਹ ਦਿੱਲੀ ਵਿਚ ਸਰਗਰਮ ਨਾਈਜੀਰੀਅਨ ਡਰੱਗ ਤਸਕਰ ਤੋਂ ਹੈਰੋਇਨ ਦੀ ਖੇਪ ਮੰਗਾ ਕੇ ਉਸ ਨੂੰ ਖਰੜ, ਕੁਰਾਲੀ ਅਤੇ ਮੋਹਾਲੀ ਵਿਚ ਸਪਲਾਈ ਕਰ ਰਹੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement