
ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਸ ਦੀ ਕਵਰੇਜ ਲਈ ਉੱਥੇ ਗਏ ਇਕ ਭਾਰਤੀ...
ਕੋਲੰਬੋ : ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਸ ਦੀ ਕਵਰੇਜ ਲਈ ਉੱਥੇ ਗਏ ਇਕ ਭਾਰਤੀ ਫੋਟੋ ਪੱਤਰਕਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਿਕ ਪੱਤਕਰਕਾਰ ਨੇ ਕਥਿਤ ਤੌਰ ‘ਤੇ ਇਕ ਸਕੂਲ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।
Siddiqui Ahmed Danish
ਜਿਸ ਮਗਰੋਂ ਸ਼੍ਰੀਲੰਕਾਈ ਪੁਲਿਸ ਨੇ ਇਹ ਗ੍ਰਿਫ਼ਤਾਰੀ ਕੀਤੀ। ਰਿਪੋਰਟ ਮੁਤਾਬਿਕ ਪੱਤਰਕਾਰ ਦੀ ਪਛਾਣ ਸਿੱਦੀਕੀ ਅਹਿਮਦ ਦਾਨਿਸ਼ ਦੇ ਤੌਰ ‘ਤੇ ਹੋਈ ਹੈ। ਉਹ ਨਵੀਂ ਦਿੱਲੀ ਸਥਿਤ 'ਰਾਇਟਰਜ਼ ਸਮਾਚਾਰ ਏਜੰਸੀ' ਲਈ ਕੰਮ ਕਰਦੇ ਹਨ।
Bomb blast in Sri Lanka
ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਦੇਸ਼ ਦੇ ਨੇਗੋਰਬੋ ਸ਼ਹਿਰ ਦੇ ਇਕ ਸਕੂਲ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਦਾਨਿਸ਼ ਨੂੰ ਅਣਅਧਿਕਾਰਤ ਖੇਤਰ ਵਿਤ ਦਾਖਲੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦਾਨਿਸ਼ ਨੂੰ 15 ਮਈ ਤੱਕ ਨੋਬੋਰਬੋ ਮੈਜਿਸਟ੍ਰੇਟ ਵੱਲੋਂ ਹਿਰਾਸਤ ਵਿਚ ਭੇਜਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਿਕ ਦਾਨਿਸ਼ ਨੇ ਇਕ ਬੱਚੇ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਸਕੂਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਬੱਚੇ ਦੀ ਚਰਚ ਵਿਚ ਹੋਏ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ।
Bomb blast in Sri Lanka
ਇੱਥੇ ਦੱਸਣਯੋਗ ਹੈ ਕਿ ਹਾਲ ਹੀ ‘ਚ ਸ਼੍ਰੀ ਲੰਕਾ ਵਿੱਚ ਵੱਖ-ਵੱਖ ਥਾਵਾਂ 'ਤੇ 8 ਧਮਾਕੇ ਹੋਏ ਜਿਹਨਾਂ ਵਿੱਚ 200 ਦੇ ਕਰੀਬ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਇਹ ਧਮਾਕੇ ਇਸਾਈ ਮੱਤ ਦੇ ਧਾਰਮਿਕ ਸਥਾਨ ਚਰਚਾਂ ਅਤੇ ਵੱਡੇ ਹੋਟਲਾਂ ਵਿੱਚ ਹੋਏ। ਦੇਖਿਆ ਗਿਆ ਸੀ ਕਿ ਇਹਨਾਂ ਧਮਾਕਿਆਂ ਨੂੰ ਆਤਮਘਾਤੀ ਹਮਲਾਵਰਾਂ ਨੇ ਅੰਜ਼ਾਮ ਦਿੱਤਾ ਹੈ ਤੇ ਇਹ ਪੂਰੀ ਨੀਤੀ ਬਣਾ ਕੇ ਕੀਤਾ ਗਿਆ ਸੀ। ਸਭ ਤੋਂ ਪਹਿਲਾ ਧਮਾਕਾ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੋਂਬੋ ਵਿੱਚ ਸਥਿਤ ਇੱਕ ਚਰਚ 'ਚ ਹੋਇਆ। ਉਸ ਤੋਂ ਬਾਅਦ ਅੱਧੇ ਘੰਟੇ ਦੇ ਵਕ ਵਿੱਚ 6 ਦੇ ਕਰੀਬ ਧਮਾਕੇ ਹੋਏ ਸੀ।
Bomb blast in Sri Lanka
ਇੱਕ ਧਮਾਕਾ ਇੱਕ ਹੋਟਲ ਵਿੱਚ ਹੋਇਆ ਜਦਕਿ ਦੂਜਾ ਧਮਾਕਾ ਇੱਕ ਘਰ ਵਿੱਚ ਹੋਇਆ ਸੀ ਜਦੋਂ ਪੁਲਿਸ ਛਾਪੇ ਦੌਰਾਨ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕੌਮੀ ਸੁਰੱਖਿਆ ਕੌਂਸਲ ਦੇ ਉੱਚ ਅਫਸਰਾਂ ਦੀ ਹੰਗਾਮੀ ਬੈਠਕ ਬੁਲਾਈ ਸੀ।