ਸ਼੍ਰੀਲੰਕਾ ਦੇ ਗਿਰਜਾਘਰਾਂ 'ਚ 5 ਮਈ ਤੋਂ ਮੁੜ ਸ਼ੁਰੂ ਹੋਵੇਗੀ ਪ੍ਰਾਰਥਨਾ
Published : Apr 30, 2019, 7:30 pm IST
Updated : Apr 30, 2019, 7:30 pm IST
SHARE ARTICLE
Sri Lanka to resume Masses at churches on May 5
Sri Lanka to resume Masses at churches on May 5

ਬੰਬ ਧਮਾਕਿਆਂ 'ਚ 350 ਤੋਂ ਜ਼ਿਆਦਾ ਲੋਕਾਂ ਦੀ ਮੌਤ ਅਤੇ 500 ਜ਼ਖ਼ਮੀ ਹੋਏ ਸਨ

ਕੋਲੰਬੋ : ਹਾਲ 'ਚ ਅੱਤਵਾਦੀ ਹਮਲੇ ਨਾਲ ਕੰਬੇ ਸ਼੍ਰੀਲੰਕਾ ਦੇ ਕੁਝ ਕੈਥੋਲਿਕ ਗਿਰਜਾਘਰਾਂ 'ਚ ਪੰਜ ਮਈ ਤੋਂ ਪ੍ਰਾਰਥਨਾਵਾਂ ਦੁਬਾਰਾ ਸ਼ੁਰੂ ਹੋਣਗੀਆਂ ਪਰ ਸੁਰੱਖਿਆ ਕਾਰਨਾਂ ਕਰਕੇ ਗਿਰਜਾਘਰਾਂ 'ਚ ਕੋਈ ਵੀ ਬੈਗ ਲਿਜਾਉਣ ਦੀ ਆਗਿਆ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਈਸਟਰ ਮੌਕੇ 'ਤੇ ਐਤਵਾਰ ਨੂੰ ਸ਼੍ਰੀਲੰਕਾ ਦੇ ਤਿੰਨ ਗਿਰਜਾਘਰਾਂ ਤੇ ਲਗਜ਼ਰੀ ਹੋਟਲਾਂ 'ਚ ਬੰਬ ਧਮਾਕੇ ਹੋਏ ਸਨ, ਜਿਨ੍ਹਾਂ 'ਚ 350 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਹੋਰ ਜ਼ਖਮੀ ਹੋ ਗਏ ਸਨ।

Sri lanka attackSri lanka attacks

ਸ਼੍ਰੀਲੰਕਾ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਨਾਲ ਜੁੜੀ ਇਕ ਵੈਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਉੱਤਰੀ ਮੱਧ ਸੂਬੇ ਵਿਚੋਂ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਬੁਲਾਰੇ ਰੂਵਨ ਗੁਣਸ਼ੇਖਰਾ ਨੇ ਕਿਹਾ ਕਿ ਸ਼ੱਕੀ ਵੈਨ ਦੀ ਵਰਤੋਂ ਅੱਤਵਾਦੀ ਹਮਲੇ ਵਿਚ ਕੀਤੀ ਗਈ ਸੀ। ਇਸ ਨੂੰ ਪੋਲੋਨਰੂਵਾ ਸ਼ਹਿਰ ਦੇ ਸੁੰਗਵਿਲਾ ਵਿਚ ਜ਼ਬਤ ਕੀਤਾ ਗਿਆ। 

Sri Lanka attacks: government to declare nationwide emergencySri Lanka attacks

ਉਨ੍ਹਾਂ ਨੇ ਦੱਸਿਆ ਕਿ 'ਈ.ਪੀ.ਪੀ.ਐੱਕਸ. 2399' ਦੀ ਲਾਈਸੈਂਸ ਪਲੇਟ ਲੱਗੀ ਵੈਨ ਨੂੰ ਜ਼ਬਤ ਕਰਨ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੈਨ ਇਲਾਕੇ ਵਿਚ ਸਥਿਤ ਇਕ ਘਰ ਦੇ ਬਗੀਚੇ ਵਿਚ ਖੜ੍ਹੀ ਸੀ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਚੱਲ ਰਹੀ ਹੈ। ਪਿਛਲੇ ਹਫਤੇ ਸ਼੍ਰੀਲੰਕਾ ਨੇ ਕੋਲੰਬੋ ਵਿਚ ਸਾਰੇ ਪੁਲਸ ਥਾਣਿਆਂ ਨੂੰ ਹਾਈ ਐਲਰਟ 'ਤੇ ਰੱਖਿਆ ਸੀ ਕਿਉਂਕਿ ਪੁਲਸ ਨੂੰ ਵਿਸਫੋਟਕ ਪਦਾਰਥਾਂ ਦੀ ਆਵਾਜਾਈ ਲਈ ਵਰਤੇ ਗਏ ਟਰੱਕ ਅਤੇ ਵੈਨ ਦੀ ਤਲਾਸ਼ ਸੀ। ਈਸਟਰ ਹਮਲੇ ਦੇ ਸਿਲਸਿਲੇ ਵਿਚ ਹੁਣ ਤੱਕ ਕੁੱਲ 106 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement