
ਈਸਟਰ ਮੌਕੇ 8 ਲੜੀਵਾਰ ਬੰਬ ਧਮਾਕਿਆਂ 'ਚ 253 ਲੋਕਾਂ ਦੀ ਹੋਈ ਸੀ ਮੌਤ
ਨਵੀਂ ਦਿੱਲੀ : ਸ੍ਰੀਲੰਕਾ 'ਚ ਈਸਟਰ ਦੇ ਮੌਕੇ ਹੋਏ ਬੰਬ ਧਮਾਕੇ ਦੇ ਤਾਰ ਹੁਣ ਭਾਰਤ ਨਾਲ ਜੁੜਨ ਲੱਗੇ ਹਨ। ਇਸ ਸਬੰਧ 'ਚ ਭਾਰਤੀ ਜਾਂਚ ਏਜੰਸੀ ਨੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਇਨ੍ਹਾਂ ਤੋਂ ਪੁਛਗਿਛ ਚੱਲ ਰਹੀ ਹੈ। ਦੋਹਾਂ ਨੌਜਵਾਨਾਂ ਨੂੰ ਕਾਸਰਗੋਡ ਜ਼ਿਲ੍ਹੇ ਤੋਂ ਹਿਰਾਸਤ 'ਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਪਹਿਲਾਂ ਵੀ ਚਰਚਾਵਾਂ 'ਚ ਰਿਹਾ ਹੈ। ਉਦੋਂ ਖ਼ਬਰਾਂ ਆਈਆਂ ਸਨ ਕਿ ਇਥੋਂ ਦੇ ਕਾਫ਼ੀ ਨੌਜਵਾਨ ਅਤਿਵਾਦੀ ਸੰਗਠਨ ਆਈ.ਐਸ. ਤੋਂ ਪ੍ਰਭਾਵਤ ਹੋ ਕੇ ਉਸ 'ਚ ਸ਼ਾਮਲ ਹੋਣ ਲਈ ਅਫ਼ਗ਼ਾਨਿਸਤਾਨ ਚਲੇ ਗਏ ਹਨ।
Kerala: The searches by National Investigation Agency (NIA) in 2016 ISIS Kasaragod case were carried at the houses of three suspects, two in Kasaragod and one in Palakkad. https://t.co/Gk7wJQuPaQ
— ANI (@ANI) 28 April 2019
ਤਾਜ਼ਾ ਜਾਣਕਾਰੀ ਮੁਤਾਬਕ ਜਿਹੜੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦਾ ਸਿੱਧਾ ਸੰਪਰਕ ਸ੍ਰੀਲੰਕਾ ਬੰਬ ਧਮਾਕੇ ਦੇ ਮੁੱਖ ਸਾਜ਼ਸ਼ਕਰਤਾ ਜਹਰਾਨ ਹਾਸ਼ਿਮ ਨਾਲ ਹੈ। ਫ਼ਿਲਹਾਲ ਉਨ੍ਹਾਂ ਤੋਂ ਐਨ.ਆਈ.ਏ. ਦੇ ਹੈਡ ਕੁਆਰਟਰ 'ਚ ਪੁੱਛਗਿੱਛ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੇ ਕੋਲੰਬੋ 'ਚ ਈਸਟਰ ਮੌਕੇ 8 ਲੜੀਵਾਰ ਬੰਬ ਧਮਾਕੇ ਹੋਏ ਸਨ। ਚਰਚ ਅਤੇ ਵੱਡੇ ਹੋਟਲਾਂ 'ਚ ਹੋਏ ਇਨ੍ਹਾਂ ਧਮਾਕਿਆਂ 'ਚ 253 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਸ੍ਰੀਲੰਕਾ ਦੇ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਸੀ।
Sri lanka Bomb Blast
ਇਸ ਸਬੰਧ 'ਚ ਹੁਣ ਤਕ 106 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਾਲ ਹੀ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਸੂਬੇ 'ਚ ਇਸ ਛਾਪੇਮਾਰੀ ਦੌਰਾਨ ਖ਼ੁਦ ਨੂੰ ਬੰਬ ਨਾਲ ਉਡਾਉਣ ਵਾਲੇ 3 ਅਤਿਵਾਦੀ ਉਸ ਦੇ ਮੈਂਬਰ ਸਨ। ਗ੍ਰਿਫ਼ਤਾਰ ਸ਼ੱਕੀਆਂ 'ਚ ਇਕ ਤਾਮਿਲ ਮਿਡਲ ਸਕੂਲ ਦਾ ਅਧਿਆਪਕ ਵੀ ਸ਼ਾਮਲ ਹੈ। ਉਸ ਕੋਲੋਂ 50 ਸਿਮ ਕਾਰਡ ਅਤੇ ਹੋਰ ਸ਼ੱਕੀ ਸਮਗਰੀ ਬਰਾਮਦ ਕੀਤੀ ਗਈ ਹੈ।