
ਅਮਰੀਕੀ ਮੀਡੀਆ ਦੇ ਹੱਥ ਚੋਟੀ ਦੇ ਮਹਾਮਾਰੀ ਮਾਹਰ ਡਾ. ਐਂਥਨੀ ਫਾਊਚੀ ਦੀ ਇਕ ਈਮੇਲ ਲੱਗੀ ਹੈ
ਵਾਸ਼ਿੰਗਟਨ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਹੈ ਅਤੇ ਕਈ ਲੋਕ ਆਪਣੀ ਜਾਨ ਵੀ ਗੁਆ ਬੈਠੇ ਹਨ। ਕੋਰੋਨਾ ਦੇ ਡਰੋਂ ਲੋਕ ਇਕ ਦੂਜੇ ਨੂੰ ਮਿਲਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਅਜੇ ਬਵਾਲ ਥਮਿਆ ਨਹੀਂ ਹੈ ਕਿ ਇਕ ਹੋਰ ਨਵਾਂ ਬਖੇੜਾ ਖੜ੍ਹਾ ਹੋ ਗਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਦੌਰ 'ਚ ਇਹ ਕਲਾਕਾਰ ਇੰਝ ਕਰ ਰਹੀ ਹੈ ਲੋਕਾਂ ਦੀ ਮਦਦ
Dr. Fauchiਦਰਅਸਲ, ਅਮਰੀਕੀ ਮੀਡੀਆ ਦੇ ਹੱਥ ਉਥੋਂ ਦੇ ਚੋਟੀ ਦੇ ਮਹਾਮਾਰੀ ਮਾਹਰ ਡਾ. ਐਂਥਨੀ ਫਾਊਚੀ ਦੀ ਇਕ ਈਮੇਲ ਲੱਗੀ ਹੈ ਜਿਸ ਤੋਂ ਕਈ ਵੱਡੇ ਖੁਲਾਸੇ ਹੋਏ ਹਨ। ਲੀਕ ਹੋਈ ਇਸ ਈਮੇਲ ਤੋਂ ਪਤਾ ਚੱਲਿਆ ਹੈ ਕਿ ਡਾ. ਫਾਊਚੀ ਕੋਰੋਨਾ ਦੇ ਲਾਗ ਦੇ ਸ਼ੁਰੂਆਤੀ ਮਹੀਨਿਆਂ 'ਚ ਚੀਨ ਦੇ ਵਿਗਿਆਨੀਆਂ ਦੇ ਸੰਪਰਕ 'ਚ ਸੀ।
ਡਾ. ਐਂਥਨੀ ਫਾਊਚੀ ਡੋਨਾਲਡ ਟਰੰਪ ਦੇ ਕਾਰਜਕਾਲ ਤੋਂ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਦੇ ਚੋਟੀ ਦੇ ਸਿਹਤ ਸਲਾਹਕਾਰ ਹਨ। ਅਜਿਹੇ 'ਚ ਉਨ੍ਹਾਂ ਦਾ ਚੀਨੀ ਵਿਗਿਆਨੀਆਂ ਨਾਲ ਸੰਪਰਕ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।ਅਮਰੀਕੀ ਮੀਡੀਆ ਨੂੰ ਡਾ. ਫਾਊਚੀ ਦੀ ਜਿਹੜੀ ਈਮੇਲ ਮਿਲੀ ਹੈ ਉਹ 28 ਮਾਰਚ 2020 ਨੂੰ ਚਾਈਨੀਜ਼ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਡਾਇਰੈਕਟਰ ਜਾਰਜ ਗਾਓ ਨੇ ਭੇਜੀ ਸੀ। ਇਹ ਈਮੇਲ 866 ਪਨਿੰਆਂ ਦੀ ਹੈ।
ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
George Gaoਇਸ ਈਮੇਲ 'ਚ ਗਾਓ ਨੇ ਡਾ. ਫਾਊਚੀ ਤੋਂ ਮੁਆਫੀ ਮੰਗੀ ਹੈ। ਗਾਓ ਨੇ ਅਮਰੀਕਾ 'ਚ ਲੋਕਾਂ ਨੂੰ ਮਾਸਕ ਪਾਉਣ ਲਈ ਉਤਸ਼ਾਹਿਤ ਨਾ ਕਰਨ 'ਤੇ ਕੀਤੀ ਗਈ ਆਪਣੀ ਆਲੋਚਨਾ ਲਈ ਮੁਆਫੀ ਮੰਗੀ ਸੀ। ਗਾਓ ਨੇ ਪਹਿਲਾਂ ਕਿਹਾ ਸੀ ਕਿ ਅਮਰੀਕਾ ਆਪਣੇ ਲੋਕਾਂ ਨੂੰ ਮਾਸਕ ਪਾਉਣ ਲਈ ਨਾ ਕਹਿ ਕੇ ਵੱਡੀ ਗਲਤੀ ਕਰ ਰਿਹਾ ਹੈ।
ਚੀਨੀ ਵਿਗਆਨੀ ਗਾਓ ਨੇ ਲਿਖਿਆ ਕਿ ਮੈਂ ਦੂਜਿਆਂ ਦੇ ਬਾਰੇ 'ਚ ਵੱਡੀ ਗਲਤੀ ਵਰਗੇ ਵੱਡੇ ਸ਼ਬਦਾਂ ਦਾ ਕਿਵੇਂ ਇਸਤੇਮਾਲ ਕਰ ਸਕਦਾ ਹਾਂ? ਉਸ ਨੇ ਕਿਹਾ ਕਿ ਇਹ ਮੇਰਾ ਨਹੀਂ ਸਗੋਂ ਮੀਡੀਆ ਦਾ ਦਿੱਤਾ ਹੋਇਆ ਸ਼ਬਦ ਹੈ।
Bill Gates
ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
ਉਮੀਦ ਹੈ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ। ਇਸ ਦੇ ਨਾਲ ਹਾ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵਾਇਰਸ ਨੂੰ ਖਤਮ ਕਰਨਾ ਹੋਵੇਗਾ। ਇਸ ਈਮੇਲ ਦਾ ਜਵਾਬ ਦਿੰਦੇ ਹੋਏ ਫਾਊਚੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਸਮਝਦਾ ਹਾਂ। ਕੋਈ ਦਿੱਕਤ ਨਹੀਂ ਹੈ ਅਸੀਂ ਇਸ ਟੀਚੇ ਨੂੰ ਇਕੱਠੇ ਹਾਸਲ ਕਰਾਂਗੇ।
ਲੀਕ ਹੋਈ ਇਸ ਈਮੇਲ 'ਚ ਡਾ. ਫਾਊਚੀ ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਇਕ ਐਗਜੀਕਿਊਟੀਵ ਨਾਲ ਵੀ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ 'ਚ ਬਿਲ ਦਾ ਨਾਂ ਵੀ ਸ਼ਾਮਲ ਹੋ ਗਿਆ। ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਇਸ ਸਹਿ ਸੰਸਥਾਪਕ 'ਤੇ ਪਹਿਲਾਂ ਤੋਂ ਹੀ ਆਕਸਫੋਰਡ ਕੋਵਿਡ ਵੈਕਸੀਨ ਨੂੰ ਲੈ ਕੇ ਦੋਸ਼ ਲੱਗ ਚੁੱਕੇ ਹਨ।