ਆਸਟਰੇਲੀਆ ਪੁਲਿਸ ਦੀ ਕਾਰਵਾਈ ਦੌਰਾਨ ਕੋਮਾ ’ਚ ਪਹੁੰਚਿਆ ਭਾਰਤੀ ਮੂਲ ਦਾ ਵਿਅਕਤੀ

By : PARKASH

Published : Jun 3, 2025, 12:19 pm IST
Updated : Jun 3, 2025, 12:19 pm IST
SHARE ARTICLE
Indian-origin man in coma during Australian police action
Indian-origin man in coma during Australian police action

ਗ੍ਰਿਫ਼ਤਾਰ ਕਰਨ ਲਈ ਗਰਦਨ ’ਤੇ ਰੱਖਿਆ ਗੋਡਾ, ਸੜਕ ’ਤੇ ਘਸੀਟਿਆ

ਪਤੀ-ਪਤਨੀ ਦਾ ਆਪਸੀ ਝਗੜਾ ਸੜਕ ’ਤੇ ਆਉਣ ਕਾਰਨ ਪੁਲਿਸ ਨੇ ਕੀਤੀ ਕਾਰਵਾਈ

Indian-origin man in coma during Australian police action:ਆਸਟਰੇਲੀਆ ਪੁਲਿਸ ਵਲੋਂ ਗ੍ਰਿਫ਼ਤਾਰੀ ਦੀ ਕੋਸ਼ਿਸ਼ ਦੌਰਾਨ ਭਾਰਤੀ ਮੂਲ ਦੇ 42 ਸਾਲਾ ਵਿਅਕਤੀ ਦੇ ਦਿਮਾਗ ’ਚ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਹ ਕੋਮਾ ’ਚ ਚਲਾ ਗਿਆ। ਸਥਾਨਕ ਮੀਡੀਆ ਵਲੋਂ ਸਾਂਝਾ ਕੀਤੀ ਗਈ ਇਕ ਘਟਨਾ ਦੀ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਗੌਰਵ ਕੁੰਡੀ ਨਾਮ ਦੇ ਵਿਅਕਤੀ ਨੂੰ ਐਡੀਲੇਡ ਦੇ ਪੂਰਬੀ ਉਪ ਨਗਰ ’ਚ ਜ਼ਬਰਦਸਤੀ ਸੜਕ ’ਤੇ ਘਸੀਟਿਆ ਜਾ ਰਿਹਾ ਹੈ, ਜਦਕਿ ਉਹ ਅਤੇ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਉਸਦੀ ਗ੍ਰਿਫ਼ਤਾਰ ਦਾ ਵਿਰੋਧੀ ਕਰ ਰਹੇ ਹਨ। ਇਸ ਦੌਰਾਨ ਕੁੰਡੀ ਕਹਿੰਦਾ ਹੈ ‘‘ਮੈਂ ਕੁੱਝ ਗ਼ਲਤ ਨਹੀਂ ਕੀਤਾ ਹੈ’’ ਜਦਕਿ ਉਸ ਦੀ ਪਤਨੀ ਵੀਡੀਉ ਬਣਾਉਂਦੇ ਹੋਏ  ਕਹਿੰਦੀ ਹੈ ਪੁਲਿਸ ਗ਼ਲਤ ਢੰਗ ਨਾਲ ਕਾਰਵਾਈ ਕਰ ਰਹੀ ਹੈ। ਆਸਟਰੇਲੀਆ ਟੁਡੇ ਦੀ ਰਿਪੋਰਟ ਮੁਤਾਬਕ ਦੋ ਬੱਚਿਆਂ ਦੇ ਪਿਤਾ ਕੁੰਡੀ ਨੂੰ ਜ਼ਮੀਨ ’ਤੇ ਸੁੱਟ ਦਿਤਾ ਗਿਆ ’ਤੇ ਉਸ ਦੀ ਗਰਦਨ ’ਤੇ ਗੋਡਾ ਰੱਖਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਗੌਰਵ ਕੁੰਡੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। 

ਇਹ ਸਾਰਾ ਮਾਮਲਾ ਇੱਕ ਆਮ ਘਟਨਾ ਤੋਂ ਸ਼ੁਰੂ ਹੋਇਆ ਸੀ, ਪਰ ਪੁਲਿਸ ਦੇ ਉੱਥੇ ਪਹੁੰਚਣ ਤੋਂ ਬਾਅਦ, ਸਥਿਤੀ ਬਦਲ ਗਈ। ਇੱਕ ਘਰੇਲੂ ਮਾਮਲਾ ਪੁਲਿਸ ਕੇਸ ਵਿੱਚ ਬਦਲ ਗਿਆ ਅਤੇ ਗੌਰਵ ਇਸ ਹਾਲਤ ਵਿੱਚ ਪਹੁੰਚ ਗਿਆ। ਡਾਕਟਰਾਂ ਅਨੁਸਾਰ, ਇਸ ਕਾਰਨ ਗੌਰਵ ਨੂੰ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਗਰਦਨ ਦੀਆਂ ਨਸਾਂ ਵਿੱਚ ਸੱਟ ਲੱਗੀ ਹੈ। ਇਸ ਸਮੇਂ ਉਹ ਰਾਇਲ ਐਡੀਲੇਡ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਹੈ।

ਗੌਰਵ ਕੁੰਡੀ ਦੋ ਬੱਚਿਆਂ ਦਾ ਪਿਤਾ ਹੈ ਅਤੇ ਉਸਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੋਸ਼ ਲਗਾਇਆ ਹੈ ਕਿ ਇਹ ਪੂਰੀ ਘਟਨਾ ਗਲਤਫ਼ਹਿਮੀ ਅਤੇ ਪੁਲਿਸ ਦੀ ਬੇਰਹਿਮੀ ਦਾ ਨਤੀਜਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵੀਰਵਾਰ ਸਵੇਰੇ, ਦੋਵੇਂ ਪੂਰਬੀ ਐਡੀਲੇਡ ਦੇ ਇੱਕ ਇਲਾਕੇ ਵਿੱਚ ਜਨਤਕ ਤੌਰ ’ਤੇ ਬਹਿਸ ਕਰ ਰਹੇ ਸਨ। ਕਿਉਂਕਿ ਗੌਰਵ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਉਹ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ, ਜਿਸ ਕਾਰਨ ਪੁਲਿਸ ਨੇ ਇਸਨੂੰ ਘਰੇਲੂ ਹਿੰਸਾ ਸਮਝ ਲਿਆ। ਅੰਮ੍ਰਿਤਪਾਲ ਨੇ ਕਿਹਾ ਕਿ ਉਸਦਾ ਪਤੀ ਹਿੰਸਕ ਨਹੀਂ ਸੀ, ਇਹ ਇੱਕ ਗਲਤਫ਼ਹਿਮੀ ਸੀ। ਇਸ ਦੌਰਾਨ, ਇੱਕ ਪੁਲਿਸ ਗਸ਼ਤ ਯੂਨਿਟ ਉੱਥੋਂ ਲੰਘੀ ਅਤੇ ਗੌਰਵ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ।

ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਦਾਅਵਾ ਕੀਤਾ ਕਿ ਗੌਰਵ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਇਹੀ ਕਾਰਨ ਸੀ ਕਿ ਪੁਲਿਸ ਨੇ ਉਸਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਅਧਿਕਾਰੀ ਨੇ ਕਥਿਤ ਤੌਰ ’ਤੇ ਉਸਦੀ ਗਰਦਨ ’ਤੇ ਅਪਣਾ ਗੋਡਾ ਦਬਾ ਦਿੱਤਾ। ਗੌਰਵ ਦੀ ਪਤਨੀ ਨੇ ਘਟਨਾ ਦਾ ਇੱਕ ਹਿੱਸਾ ਆਪਣੇ ਮੋਬਾਈਲ ਫੋਨ ’ਤੇ ਵੀ ਰਿਕਾਰਡ ਕੀਤਾ, ਜਿਸ ਵਿੱਚ ਗੌਰਵ ਨੂੰ ਚੀਕਦੇ ਅਤੇ ਪੁਲਿਸ ਨੂੰ ਆਪਣਾ ਸਪੱਸ਼ਟੀਕਰਨ ਦਿੰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ, ਅੰਮ੍ਰਿਤਪਾਲ ਆਪਣੇ ਪਤੀ ਨੂੰ ਛੱਡਣ ਦੀ ਬੇਨਤੀ ਕਰਦੇ ਹੋਏ ਵੀ ਦਿਖਾਈ ਦੇ ਰਹੀ ਹੈ। ਉਸਨੇ ਦੱਸਿਆ ਕਿ ਜਦੋਂ ਅਧਿਕਾਰੀ ਨੇ ਗੌਰਵ ’ਤੇ ਗੋਡਾ ਟੇਕ ਦਿੱਤਾ, ਤਾਂ ਉਹ ਡਰ ਗਈ ਅਤੇ ਵੀਡੀਓ ਬਣਾਉਣਾ ਬੰਦ ਕਰ ਦਿੱਤਾ।

ਪਤਨੀ ਅੰਮ੍ਰਿਤਪਾਲ ਕੌਰ ਦਾ ਦੋਸ਼ ਹੈ ਕਿ ਗੌਰਵ ਦਾ ਸਿਰ ਪੁਲਿਸ ਦੀ ਗੱਡੀ ਅਤੇ ਸੜਕ ’ਤੇ ਬੁਰੀ ਤਰ੍ਹਾਂ ਟਕਰਾਇਆ। ਘਟਨਾ ਤੋਂ ਬਾਅਦ ਗੌਰਵ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਸ ਦੇ ਦਿਮਾਗ ਅਤੇ ਗਰਦਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਵੇਲੇ ਗੌਰਵ ਕੋਮਾ ਵਿੱਚ ਹੈ। ਦੱਖਣੀ ਆਸਟਰੇਲੀਆ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੌਰਾਨ ਪਹਿਨੇ ਗਏ ਬਾਡੀ-ਕੈਮ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰਜਕਾਰੀ ਸਹਾਇਕ ਕਮਿਸ਼ਨਰ ਜੌਨ ਡਿਕੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਦੇਖੀ ਗਈ ਫੁਟੇਜ ਅਨੁਸਾਰ, ਸਬੰਧਤ ਅਧਿਕਾਰੀ ਨੇ ਸ਼ੁਰੂ ਵਿੱਚ ਸਹੀ ਕਾਰਵਾਈ ਕੀਤੀ ਹੈ। ਹਾਲਾਂਕਿ, ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। 

(For more news apart from Australia Latest News, stay tuned to Rozana Spokesman)

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement