
ਮਿਆਂਮਾਰ ਦੇ ਕਚਿਨ ਸੂਬੇ ਵਿਚ ਗਹਿਣਿਆਂ ’ਚ ਵਰਤੇ ਜਾਣ ਵਾਲੇ ਕੀਮਤੀ ਹਰੇ ਪੱਥਰਾਂ ਦੀ ਖਾਣ ’ਚ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ
ਯਾਂਗੂਨ, 2 ਜੁਲਾਈ : ਮਿਆਂਮਾਰ ਦੇ ਕਚਿਨ ਸੂਬੇ ਵਿਚ ਗਹਿਣਿਆਂ ’ਚ ਵਰਤੇ ਜਾਣ ਵਾਲੇ ਕੀਮਤੀ ਹਰੇ ਪੱਥਰਾਂ ਦੀ ਖਾਣ ’ਚ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਘਟੋਂ ਘੱਟ 123 ਲੋਕਾਂ ਦੀ ਮੌਤ ਹੋ ਗਈ। ਹਾਲੇ ਵੀ ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਮੀਡੀਆ ਰੀਪੋਰਟ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਜ਼ਦੂਰ 250 ਫੁੱਟ ਦੀ ਉਚਾਈ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਵਿਚੋਂ ਕੁੱਝ ਮਜ਼ਦੂਰਾਂ ਦੀ ਮੌਤ ਡੁੱਬਣ ਕਾਰਨ ਹੋਈ ਕਿਉਂਕਿ ਖਾਨ ਦੇ ਨੇੜੇ ਮੀਂਹ ਦੇ ਕਾਰਨ ਪਾਣੀ ਭਰ ਗਿਆ ਸੀ।
File Photo
ਸੂਚਨਾ ਮੰਤਰਾਲੇ ਨੇ ਸਥਾਨਕ ਦਮਕਲ ਸੇਵਾ ਦੇ ਹਵਾਲੇ ਤੋਂ ਮ੍ਰਿਤਕਾਂ ਦੀ ਗਿਣਤੀ 126 ਦੱਸੀ ਗਈ ਹੈ। ਹਾਦਸਾ ਸੂਬੇ ਦੇ ਹੇਪਕਾਂਤ ’ਚ ਵਾਪਰਿਆ। ਇਹ ਖੇਤਰ ਮਿਆਂਮਾ ਦੇ ਸੱਭ ਤੋਂ ਵੱਡੇ ਸ਼ਹਿਰ ਯਾਂਗੂਨ ਦੇ ੳਤੁਰ ਵਿਚ ਹੈ ਅਤੇ ਇਹ ਵਿਸ਼ਵ ਦਾ ਸੱਭ ਤੋਂ ਵੱਡਾ ਜੇਡ ਖਾਨ ਉਦਯੋਗ ਹੈ। ਹੇਪਕਾਂਤ ਦੇ ਸਥਾਨਕ ਪ੍ਰਤੀਨਿਧੀ ਖੀਨ ਮੌਂਗ ਮਿਯੰਤ ਨੇ ਕਿਹਾ ਕਿ ਸਥਾਨਕ ਬਚਾਅ ਸੇਵਾ ਨੇ ਉਨ੍ਹਾਂ ਨੂੰ ਦਸਿਆ ਕਿ ਹੁਣ ਤਕ 123 ਲਾਸਾਂ ਬਰਾਮਦ ਕੀਤੀਆਂ ਗਈਆਂ ਹੈ ਅਤੇ 54 ਜ਼ਖ਼ਮੀ ਲੋਕਾਂ ਨੂੰ ਤਿੰਨ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ। ਉਥੇ ਹੀ, 7 ਜੇ ਨਿਊਜ਼ ਜਨਰਲ ਦੀ ਵੈਬਸਾਈਟ ’ਤੇ ਪਹਿਲਾਂ ਦਸਿਆ ਗਿਆ ਸੀ ਕਿ 200 ਲੋਕ ਲਾਪਤਾ ਹਨ। ਹਾਲਾਂਕਿ ਇਸ ਹਾਦਸੇ ਦੀ ਹੋਰ ਕੋਈ ਮੌਜੂਦਾ ਜਾਣਕਾਰੀ ਉਪਲੱਬਧ ਨਹੀਂ ਹੋਈ ਹੈ।
(ਪੀਟੀਆਈ)