
Millionaires Leave India: ਜਾਣੋ ਇਹ ਅਮੀਰ ਲੋਕ ਭਾਰਤ ਛੱਡ ਕੇ ਕਿੱਥੇ ਜਾ ਰਹੇ?
3,500 millionaires will leave India by 2025 News : ਭਾਰਤ ਤੋਂ ਅਮੀਰ ਲੋਕਾਂ ਦੇ ਵਿਦੇਸ਼ ਜਾਣ ਦਾ ਰੁਝਾਨ ਜਾਰੀ ਹੈ, ਪਰ ਸਾਲ 2025 ਵਿੱਚ ਇਸ ਵਿੱਚ ਥੋੜ੍ਹੀ ਕਮੀ ਆਉਣ ਦੀ ਉਮੀਦ ਹੈ। ਇੱਕ ਰਿਪੋਰਟ ਦੇ ਅਨੁਸਾਰ, ਇਸ ਸਾਲ (3,500 millionaires will leave India by 2025 News) ਵਿੱਚ ਲਗਭਗ 3500 ਕਰੋੜਪਤੀ ਭਾਰਤ ਛੱਡ ਕੇ ਦੂਜੇ ਦੇਸ਼ਾਂ 'ਚ ਵਸ ਸਕਦੇ ਹਨ ਅਤੇ ਆਪਣੀ 26 ਬਿਲੀਅਨ ਡਾਲਰ ਦੀ ਜਾਇਦਾਦ ਵੀ ਵਿਦੇਸ਼ਾਂ ਵਿੱਚ ਲੈ ਜਾਣਗੇ।
ਇਹ ਅੰਕੜਾ 2023 ਦੇ ਮੁਕਾਬਲੇ ਥੋੜ੍ਹਾ ਘੱਟ ਹੈ, ਉਦੋਂ 4,300 ਕਰੋੜਪਤੀਆਂ ਨੇ ਦੇਸ਼ ਛੱਡਿਆ ਸੀ। ਹਰ ਸਾਲ ਹਜ਼ਾਰਾਂ ਅਮੀਰ ਲੋਕ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ। 'ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2025' ਦੀ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਲੋਕਾਂ ਕੋਲ 10 ਲੱਖ ਡਾਲਰ (ਲਗਭਗ 8.3 ਕਰੋੜ ਰੁਪਏ) ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ, ਉਹ ਟੈਕਸਾਂ, ਜੀਵਨ ਸ਼ੈਲੀ ਅਤੇ ਬਿਹਤਰ ਮੌਕਿਆਂ ਕਾਰਨ ਵਿਦੇਸ਼ ਜਾ ਰਹੇ ਹਨ।
ਕਰੋੜਪਤੀ ਕਿਹੜੇ-ਕਿਹੜੇ ਦੇਸ਼ ਛੱਡ ਰਹੇ ?
ਬਰਤਾਨੀਆ ਛੱਡ ਕੇ ਜਾਣ ਵਾਲੇ ਕਰੋੜਪਤੀਆਂ ਦੀ ਵੱਧ ਤੋਂ ਵੱਧ ਗਿਣਤੀ 16,500
ਚੀਨ ਤੋਂ 7,800
ਫਰਾਂਸ ਤੋਂ 800,
ਸਪੇਨ ਤੋਂ 500
ਜਰਮਨੀ ਤੋਂ 400 ਅਮੀਰ ਲੋਕ ਦੂਜੇ ਦੇਸ਼ਾਂ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਹਨ।
ਜ਼ਿਆਦਾਤਰ ਕਰੋੜਪਤੀ ਦੁਬਈ (ਯੂਏਈ), ਮਾਲਟਾ ਅਤੇ ਮੋਨਾਕੋ ਵਰਗੇ ਟੈਕਸ-ਅਨੁਕੂਲ ਦੇਸ਼ਾਂ ਵਿੱਚ ਜਾ ਰਹੇ ਹਨ।
ਅਮੀਰਾਂ ਦੀ ਪਹਿਲੀ ਪਸੰਦ ਕਿਹੜੇ ਦੇਸ਼ ਹਨ?
ਯੂਏਈ (ਦੁਬਈ) ਸਭ ਤੋਂ ਪਸੰਦੀਦਾ ਜਗ੍ਹਾ ਵਜੋਂ ਉਭਰਿਆ ਹੈ, ਜਿੱਥੇ 9,800 ਕਰੋੜਪਤੀ ਸੈਟਲ ਹੋ ਸਕਦੇ ਹਨ।
ਇਸ ਤੋਂ ਬਾਅਦ ਅਮਰੀਕਾ ਆਉਂਦਾ ਹੈ, ਜਿੱਥੇ 7500 ਕਰੋੜਪਤੀ ਸੈਟਲ ਹੋਣ ਦਾ ਅਨੁਮਾਨ ਹੈ।
ਸਾਊਦੀ ਅਰਬ ਵੀ ਤੇਜ਼ੀ ਨਾਲ ਅਮੀਰਾਂ ਲਈ ਇੱਕ ਮੰਜ਼ਿਲ ਬਣਦਾ ਜਾ ਰਿਹਾ ਹੈ, ਜਿੱਥੇ 2025 ਤੱਕ 2,400 ਕਰੋੜਪਤੀਆਂ ਦੇ ਪਰਵਾਸ ਕਰਨ ਦੀ ਉਮੀਦ ਹੈ।
(For more news apart from “3,500 millionaires will leave India by 2025 News in punjabi, ” stay tuned to Rozana Spokesman.)