US News : ਅਮਰੀਕਾ ਵਿਚ ਦੇਸ਼ ਨਿਕਾਲੇ ਦੌਰਾਨ ਇਕ ਨੌਜਵਾਨ ਅਪਣੇ ਆਪ ਨੂੰ ਦੰਦੀਆਂ ਨਾਲ ਖਾਣ ਲੱਗਿਆ
Published : Jul 3, 2025, 12:28 pm IST
Updated : Jul 3, 2025, 12:30 pm IST
SHARE ARTICLE
A Young Man began to bite himself during Deportation in the US Latest News in Punjabi
A Young Man began to bite himself during Deportation in the US Latest News in Punjabi

US News : ਟਰੰਪ ਦੇ ਅਧਿਕਾਰੀ ਨੇ ਵੱਡਾ ਦਾਅਵਾ ਕੀਤਾ

A Young Man began to bite himself during Deportation in the US Latest News in Punjabi ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਸਖ਼ਤ ਕਾਰਵਾਈ ਦੇ ਵਿਚਕਾਰ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਯੂਐਸ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਦਾਅਵਾ ਕੀਤਾ ਹੈ ਕਿ ਇਕ ਗ਼ੈਰ-ਕਾਨੂੰਨੀ ਪ੍ਰਵਾਸੀ ਨੇ ਦੇਸ਼ ਨਿਕਾਲੇ ਦੌਰਾਨ ਖ਼ੁਦ ਨੂੰ ਖਾਣਾ ਸ਼ੁਰੂ ਕਰ ਦਿਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਸ ਨੂੰ ਸੰਘੀ ਏਜੰਟਾਂ ਦੁਆਰਾ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਸੀ। ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ, ਉਸ ਨੂੰ ਤੁਰਤ ਫ਼ਲਾਈਟ ਤੋਂ ਉਤਾਰ ਦਿਤਾ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

'ਆਟੋ-ਕੈਨੀਬਲਿਜ਼ਮ' ਯਾਨੀ ਕਿ ਸਵੈ-ਖਾਣ ਦੀ ਇਹ ਘਟਨਾ ਫਲੋਰੀਡਾ ਦੇ ਐਲੀਗੇਟਰ ਅਲਕਾਟਰਾਜ਼ ਡਿਟੈਂਸ਼ਨ ਸੈਂਟਰ ਨਾਲ ਸਬੰਧਤ ਹੈ, ਜਿੱਥੇ ਨੋਏਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦੇ ਨਾਲ ਨਿਰੀਖਣ ਲਈ ਪਹੁੰਚੀ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੋਏਮ ਨੇ ਕਿਹਾ ਕਿ ਮੈਂ ਆਈਸੀਈ (ਇਮੀਗ੍ਰੇਸ਼ਨ ਅਤੇ ਕਸਟਮ ਇਨਫ਼ੋਰਸਮੈਂਟ) ਨਾਲ ਕੰਮ ਕਰਨ ਵਾਲੇ ਕੁੱਝ ਮਾਰਸ਼ਲਾਂ ਨਾਲ ਗੱਲ ਕਰ ਰਹੀ ਸੀ ਫਿਰ ਮਾਰਸ਼ਲਾਂ ਨੇ ਮੈਨੂੰ ਦਸਿਆ ਕਿ ਉਨ੍ਹਾਂ ਨੇ ਇਕ 'ਕੈਨੀਬਲ' (ਸਵੈ-ਖਾਣ ਵਾਲਾ) ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਸ ਨੂੰ ਦੇਸ਼ ਨਿਕਾਲੇ ਲਈ ਇਕ ਫਲਾਈਟ ਵਿਚ ਬਿਠਾਇਆ ਗਿਆ ਸੀ ਪਰ ਉਸ ਨੇ ਖ਼ੁਦ ਖਾਣਾ ਸ਼ੁਰੂ ਕਰ ਦਿਤਾ। ਉਸ ਨੂੰ ਇਸ ਤੋਂ ਬਾਅਦ ਤੁਰਤ ਡਾਕਟਰੀ ਇਲਾਜ ਲਈ ਭੇਜਿਆ ਗਿਆ। ਨੋਏਮ ਨੇ ਉਸ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਸਮਾਜ ਲਈ ਖ਼ਤਰਾ ਦਸਿਆ। ਕ੍ਰਿਸਟੀ ਨੋਏਮ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਅਮਰੀਕਾ ਦੀਆਂ ਗਲੀਆਂ ਤੋਂ ਹਟਾਉਣਾ ਚਾਹੁੰਦੇ ਹਾਂ, ਉਨ੍ਹਾਂ ਨੂੰ ਸਾਡੇ ਬੱਚਿਆਂ ਵਿਚ ਨਹੀਂ ਰਹਿਣਾ ਚਾਹੀਦਾ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਫਲੋਰੀਡਾ ਵਿਚ ਬਣਾਇਆ ਗਿਆ ਨਵਾਂ ਨਜ਼ਰਬੰਦੀ ਕੇਂਦਰ ਮਿਆਮੀ ਤੋਂ 65 ਕਿਲੋਮੀਟਰ ਦੂਰ ਇਕ ਦਲਦਲੀ ਖੇਤਰ ਵਿਚ ਸਥਿਤ ਹੈ, ਜੋ ਕਿ ਮਗਰਮੱਛਾਂ ਅਤੇ ਅਜਗਰਾਂ ਨਾਲ ਘਿਰਿਆ ਹੋਇਆ ਹੈ। ਸਿਰਫ਼ 8 ਦਿਨਾਂ ਵਿਚ ਬਣਾਇਆ ਗਿਆ, ਇਹ ਕੇਂਦਰ ਟਰੰਪ ਪ੍ਰਸ਼ਾਸਨ ਨਾਲ ਇਕ ਸਮਝੌਤੇ ਤਹਿਤ ਬਣਾਇਆ ਗਿਆ ਹੈ, ਤਾਂ ਜੋ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦੀ ਮੁਹਿੰਮ ਚਲਾਈ ਜਾ ਸਕੇ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਕਿ ਪਹਿਲੇ ਕੈਦੀਆਂ ਨੂੰ ਜਲਦੀ ਹੀ ਇੱਥੇ ਲਿਆਂਦਾ ਜਾਵੇਗਾ। ਇਹ ਕੇਂਦਰ ਪਹਿਲੇ 30-60 ਦਿਨਾਂ ਵਿਚ 1000 ਲੋਕਾਂ ਨੂੰ ਰੱਖਣ ਦੇ ਯੋਗ ਹੋਵੇਗਾ ਅਤੇ ਭਵਿੱਖ ਵਿਚ 5000 ਤਕ।

ਕ੍ਰਿਸਟੀ ਨੋਏਮ ਨੇ ਚੇਤਾਵਨੀ ਦਿਤੀ ਕਿ ਜੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਸਵੈ-ਇੱਛਾ ਨਾਲ ਦੇਸ਼ ਨਿਕਾਲਾ ਦਿਤਾ ਜਾਂਦਾ ਹੈ, ਤਾਂ ਉਹ ਭਵਿੱਖ ਵਿਚ ਕਾਨੂੰਨੀ ਤੌਰ 'ਤੇ ਵਾਪਸ ਆ ਸਕਦੇ ਹਨ ਪਰ ਜੇ ਉਹ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਇਸ ਨਜ਼ਰਬੰਦੀ ਕੇਂਦਰ ਵਿਚ ਭੇਜਿਆ ਜਾਵੇਗਾ ਅਤੇ ਕਦੇ ਵੀ ਵਾਪਸ ਆਉਣ ਦਾ ਮੌਕਾ ਨਹੀਂ ਮਿਲੇਗਾ।

ਤੁਹਾਨੂੰ ਦਸ ਦੇਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਸਖ਼ਤ ਰੁਖ਼ ਅਪਣਾਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਜਦੋਂ ਟਰੰਪ ਨੇ ਅਹੁਦਾ ਸੰਭਾਲਿਆ ਸੀ, ਤਾਂ 39000 ਲੋਕ ਇਮੀਗ੍ਰੇਸ਼ਨ ਹਿਰਾਸਤ ਵਿਚ ਸਨ, ਜੋ ਕਿ 15 ਜੂਨ, 2025 ਤਕ ਵਧ ਕੇ 56,000 ਹੋ ਗਏ ਹਨ।

(For more news apart from A Young Man began to bite himself during Deportation in the US Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement