
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਨੇੜਲੇ ਭਵਿੱਖ ਵਿਚ ਉਹ ਉਤੱਰ ਕੋਰੀਆ ਦੇ ਸ਼ਾਸਕ ਕਿਮ ਜੋਂਗ- ਉਨ ਨਾਲ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਨੇੜਲੇ ਭਵਿੱਖ ਵਿਚ ਉਹ ਉਤੱਰ ਕੋਰੀਆ ਦੇ ਸ਼ਾਸਕ ਕਿਮ ਜੋਂਗ- ਉਨ ਨਾਲ ਦੂਸਰੇ ਸ਼ਿਖਰ ਦੀ ਬੈਠਕ ਕਰਨਗੇ। ਦੋਹਾਂ ਨੇਤਾਵਾਂ ਦੇ ਵਿਚਕਾਰ ਪਹਿਲੀ ਬੈਠਕ ਜੂਨ ਵਿਚ ਸਿੰਗਾਪੁਰ ਵਿਖੇ ਹੋਈ ਸੀ। ਨਿਊਯਾਰਕ ਵਿਚ ਚਲ ਰਹੇ ਸੰਯੂਕਤ ਰਾਸ਼ਟਰ ਮਹਾਂਸਭਾ ਦੇ ਸਾਲਾਨਾ ਸੈਸ਼ਨ ਤੋਂ ਇਲਾਵਾ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਮੁਲਾਕਾਤ ਦੇ ਬਾਅਦ ਟਰੰਪ ਨੇ ਸੰਵਾਦਦਾਤਾ ਨੂੰ ਕਿਹਾ ਕਿ ਮੈਂ ਜਲਦ ਹੀ ਚੇਅਰਮੈਨ ਕਿਮ ਨਾਲ ਮਿਲਾਂਗਾ। ਜਗ੍ਹਾ ਅਤੇ ਸਮਾਂ ਤੈਅ ਕਰਨ ਤੇ ਚਰਚਾ ਚਲ ਰਹੀ ਹੈ,
ਅਸੀਂ ਉਸਦੀ ਘੋਸ਼ਣਾ ਕਰਾਂਗੇ। ਬਾਅਦ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਟਰੰਪ ਅਤੇ ਕਿਮ ਦੇ ਵਿਚਕਾਰ ਦੂਸਰੇ ਸ਼ਿਖਰ ਸੰਮੇਲਨ ਦੀ ਯੋਜਨਾ ਤੇ ਚਰਚਾ ਕੀਤੀ ਅਤੇ ਭਵਿੱਖ ਵਿੱਚ ਨਾਲ ਮਿਲਕੇ ਕੰਮ ਕਰਨ ਤੇ ਰਾਜ਼ੀ ਹੋਏ। ਵ੍ਹਾਈਟ ਹਾਊਸ ਨੇ ਕਿਹਾ ਕਿ ਮੂਨ ਨੇ ਹਾਲ ਹੀ ਵਿੱਚ ਮੁਕੰਮਲ ਹੋਏ ਅੰਤਰ-ਕੋਰੀਆਈ ਸ਼ਿਖਰ ਸੰਮੇਲਨ ਵਿਚ ਹੋਈ ਗੱਲਬਾਤ ਅਤੇ ਉਸ ਦੌਰਾਨ ਲਏ ਗਏ ਫੈਸਲਿਆਂ ਤੋਂ ਟਰੰਪ ਨੂੰ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਇਸੇ ਬੈਠਕ ਵਿਚ ਕਿਮ ਨੇ ਅੰਤਰਰਾਸ਼ਟਰੀ ਨਿਰਖਣਕਰਤਾਵਾਂ ਦੀ ਮੌਜੂਦਗੀ ਵਿਚ ਆਪਣੇ ਮਿਸਾਇਲ ਪਰੀਖਣ ਕੇਂਦਰ ਨੂੰ ਬੰਦ ਕਰਨ ਦੀ ਗੱਲ ਕਹੀ ਸੀ।
ਬਿਆਨ ਅਨੁਸਾਰ ਟਰੰਪ ਨੇ ਉਤੱਰ ਕੋਰੀਆ ਦੇ ਨਾਲ ਤੀਸਰੀ ਸਫਲ ਸ਼ਿਖਰ ਬੈਠਕ ਦੇ ਲਈ ਰਾਸ਼ਟਰਪਤੀ ਮੂਨ ਦੀ ਪ੍ਰਸੰਸਾ ਕੀਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਤੱਰ ਕੋਰੀਆ ਦੇ ਪੂਰਣ ਪਰਮਾਣੂ ਰੋਕ ਦੇ ਲਈ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਉਤਰ ਕੋਰੀਆ ਵੱਲੋਂ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਲਈ ਅਮਰੀਕਾ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ।
ਜਿਸ ਉਪਰੰਤ ਉਤੱਰ ਕੋਰੀਆ ਵੱਲੋਂ ਆਪਣੇ ਕੁਝ ਇੱਕ ਪਰਮਾਣੂ ਅੱਡਿਆਂ ਨੂੰ ਬੰਦ ਕੀਤਾ ਗਿਆ ਸੀ। ਇਸ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਹੀ ਦੋਹਾਂ ਨੇਤਾਵਾਂ ਵਿੱਚ ਜੂਨ ਦੀ ਮੁਲਾਕਾਤ ਤੈਅ ਹੋਈ ਸੀ। ਅਜਿਹੀ ਆਸ ਪ੍ਰਗਟਾਈ ਜਾ ਰਹੀ ਹੈ ਕਿ ਦੂਸਰੀ ਮੁਲਕਾਤ ਦੇ ਨਤੀਜੇ ਵੀ ਸਾਕਾਰਾਤਮਕ ਸਿੱਧ ਹੋਣਗੇ ਤੇ ਇਹ ਮੁਲਾਕਾਤ ਉਤਰ ਕੋਰੀਆ ਦੇ ਪੂਰਣ ਪਰਮਾਣੂ ਰੋਕ ਵੱਲ ਇਕ ਵੱਡਾ ਕਦਮ ਸਾਬਤ ਹੋਵੇਗੀ।