
ਆਲੋਚਕਾਂ ਨੇ ਇਸ ਕਦਮ ਨੂੰ ਦੱਸਿਆ ਹੈ ਮੀਡੀਆ ਦੀ ਅਜ਼ਾਦੀ ਦਾ ਉਲੱਘਣ
ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਇਕ ਵਿਵਾਦਤ ਕਾਨੂੰਨ ਉੱਤੇ ਦਸਤਖ਼ਤ ਕੀਤੇ ਹਨ ਜਿਸਦੇ ਅਧੀਨ ਸੁਤੰਤਰ ਪੱਤਰਕਾਰਾਂ ਅਤੇ ਬਲੌਗਰਜ਼ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕੀਤਾ ਜਾ ਸਕਦਾ ਹੈ। ਆਲੋਚਕਾਂ ਨੇ ਇਸ ਕਦਮ ਨੂੰ ਮੀਡੀਆ ਦੀ ਅਜ਼ਾਦੀ ਦਾ ਉਲੱਘਣ ਦੱਸਿਆ ਹੈ। ਰੂਸ ਦੇ ਇਸ ਕਾਨੂੰਨ ਵਿਚ ਅਧਿਕਾਰੀਆਂ ਨੂੰ ਬ੍ਰਾਂਡ ਮੀਡੀਆ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ। ਰੂਸੀ ਸਰਕਾਰ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇਕ ਦਸਤਾਵੇਜ ਦੇ ਅਨੁਸਾਰ ਇਹ ਨਵਾਂ ਕਾਨੂੰਨ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ।
file photo
ਵਿਦੇਸ਼ੀ ਏਜੰਟ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਰਾਜਨੀਤੀ ਵਿਚ ਸ਼ਾਮਲ ਹੁੰਦੇ ਹਨ ਅਤੇ ਵਿਦੇਸ਼ੀ ਧਨ ਪ੍ਰਾਪਤ ਕਰਦੇ ਹਨ। ਇਹ ਸਾਬਤ ਹੋਣ 'ਤੇ ਇਨ੍ਹਾਂ ਨੂੰ ਇਕ ਵੇਰਵਾ ਦਸਤਾਵੇਜ਼ ਸੌਪਨਾ ਹੋਵੇਗਾ ਅਤੇ ਜ਼ੁਰਮਾਨਾਂ ਭਰਨਾ ਹੋਵੇਗਾ।
file photo
ਅਮਨੇਸਟੀ ਇੰਟਰਨੈਸ਼ਨਲ ਅਤੇ ਰਿਪੋਰਟਸ ਵਿਦਆਊਟ ਬਾਡਰਸ ਸਮੇਤ ਨੌ ਮਨੁੱਖੀ ਅਧਿਕਾਰ ਐਨਜੀਓ ਨੇ ਚਿੰਤਾ ਜਤਾਈ ਹੈ ਕਿ ਕਾਨੂੰਨ ਨਾ ਕੇਵਲ ਪੱਤਰਕਾਰਾਂ ਤੱਕ ਸੀਮਤ ਹੈ ਬਲਕਿ ਬਲੌਗਰਜ਼ ਅਤੇ ਇੰਟਰਨੈੱਟ ਖ਼ਪਤਕਾਰਾਂ ਤੇ ਵੀ ਲਾਗੂ ਹੋਵੇਗਾ ਜਿਹੜੇ ਵੱਖ-ਵੱਖ ਮੀਡੀਆ ਅਦਾਰਿਆਂ ਤੋਂ ਵਜ਼ੀਫੇ, ਫੰਡਿਗ ਜਾਂ ਮਾਲੀਆ ਪ੍ਰਾਪਤ ਕਰਦੇ ਹਨ।
file photo
ਰੂਸ ਨੇ ਕਿਹਾ ਕਿ ਉਹ ਇਸ ਕਰਕੇ ਇਹ ਕਾਨੂੰਨ ਚਾਹੁੰਦਾ ਸੀ ਕਿ ਜੇਕਰ ਪੱਛਮੀ ਦੇਸ਼ਾਂ ਵਿਚ ਉਸਦੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਦੱਸਿਆ ਜਾਂਦਾ ਹੈ ਤਾਂ ਉਹ ਵੀ ਜੈਸੇ ਨੂੰ ਤੈਸਾ ਕਰ ਸਕਦੇ ਹਨ। ਰੂਸ ਨੇ ਪਹਿਲੀ ਵਾਰ 2017 ਵਿਚ ਇਹ ਕਾਨੂੰਨ ਪਾਸ ਕੀਤਾ ਸੀ ਜਦੋਂ ਕ੍ਰੈਮਲਿਨ ਦੇ ਫੰਡ ਵਾਲੇ ਆਰਟ ਟੈਲੀਵਿਜ਼ਨ ਨੂੰ ਅਮਰੀਕਾ ਨੇ ਵਿਦੇਸ਼ ਏਜੰਟ ਕਰਾਰ ਦਿੱਤਾ ਸੀ।