
ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਜਿਮ 'ਚ ਲੋਕਾਂ ਦੀ ਗਿਣਤੀ ਨੂੰ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤਾ ਗਿਆ ਹੈ
ਸਿਡਨੀ: ਗ੍ਰੇਟਰ ਸਿਡਨੀ ਨਿਵਾਸੀਆਂ ਲਈ ਸਰਕਾਰ ਨੇ ਕੋਰੋਨਾ ਗਈ ਗਿਣਤੀ ਨੂੰ ਦੇਖ ਦੇ ਹੋਏ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਹੁਣ ਗ੍ਰੇਟਰ ਸਿਡਨੀ ਵਿਚ ਪਬਲਿਕ ਇਨਡੋਰ ਸੈਟਿੰਗਜ਼ ਵਿਚ ਫੇਸ ਮਾਸਕ ਨਾ ਪਾਉਣ ਲਈ ਜ਼ੁਰਮਾਨੇ ਜਾਰੀ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਟ੍ਰਾਂਸਪੋਰਟ ਅਧਿਕਾਰੀ, ਰਿਟੇਲਰ ਅਤੇ ਚਰਚ ਲੋਕਾਂ ਨੂੰ ਨਵੇਂ ਸਿਹਤ ਆਰਡਰ ਦੇ ਅਨੁਕੂਲ ਹੋਣ ਵਿਚ ਮਦਦ ਕਰ ਸਕਦੀਆਂ ਹਨ।
ਇਨ੍ਹਾਂ ਥਾਵਾਂ ਤੇ ਹੈ ਜ਼ਰੂਰੀ
ਗ੍ਰੇਟਰ ਸਿਡਨੀ ਵਾਸੀਆਂ ਨੂੰ ਹੁਣ ਕੁਝ ਜਨਤਕ ਅੰਦਰੂਨੀ ਥਾਂਵਾਂ 'ਸੁਪਰਮਾਰਕੀਟ, ਸ਼ਾਪਿੰਗ ਸੈਂਟਰ, ਸਿਨੇਮਾਘਰ, ਥੀਏਟਰ, ਜਨਤਕ ਆਵਾਜਾਈ, ਸੁੰਦਰਤਾ ਸੈਲੂਨ ਤੇ ਹੇਅਰ ਡ੍ਰੈਸਰ, ਪੂਜਾ ਸਥਾਨ ਅਤੇ ਖੇਡ ਦੇ ਖੇਤਰਤੇ ਮਾਸਕ ਪਹਿਨਣ ਦੀ ਜ਼ਰੂਰਤ ਹੈ। ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਜਿਮ 'ਚ ਲੋਕਾਂ ਦੀ ਗਿਣਤੀ ਨੂੰ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤਾ ਗਿਆ ਹੈ। ਪੂਜਾ ਸਥਾਨਾਂ, ਵਿਆਹਾਂ ਅਤੇ ਅੰਤਮ ਸੰਸਕਾਰ ਸਥਾਨਾਂ ਤੇ, 100 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਤੇ ਇਕ ਵਿਅਕਤੀ ਪ੍ਰਤੀ 4 ਵਰਗ ਮੀਟਰ ਰਹਿ ਸਕਦਾ ਹੈ।
ਇਨ੍ਹਾਂ ਨੂੰ ਹੈ ਛੂਟ
ਇਸ ਦੇ ਨਾਲ ਹੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਮਾਸਕ ਵਿਚ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਬਗੈਰ ਕਿਸੇ ਦੀ ਮਦਦ ਦੇ ਮਾਸਕ ਨਹੀਂ ਹਟਾ ਸਕਦੇ ਅਤੇ ਉਹ ਜਿਹੜੇ ਬੋਲ਼ੀਆਂ ਦੀ ਮਦਦ ਕਰਦੇ ਹਨ ਅਤੇ ਸੰਚਾਰ ਲਈ ਆਪਣੇ ਮੂੰਹ ਦੀ ਵਰਤੋਂ ਕਰਦੇ ਹਨ ਨੂੰ ਇਸ 'ਚ ਛੋਟ ਦਿੱਤੀ ਗਈ ਹੈ।