ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਸੈਮੀਫ਼ਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
Published : Feb 4, 2020, 8:32 pm IST
Updated : Feb 4, 2020, 8:32 pm IST
SHARE ARTICLE
file photo
file photo

ਸਕਸੈਨਾਂ ਨੇ 59 ਚੌਕਿਆਂ ਦੀ ਮਦਦ ਨਾਲ 99 ਗੇਂਦਾਂ 'ਤੇ 59 ਦੌੜਾ ਦੀ ਖੇਡੀ ਸ਼ਾਨਦਾਰ ਪਾਰੀ

ਦੱਖਣ ਅਫਰੀਕਾ :  ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਦੱਖਣ ਅਫਰੀਕਾ ਦੇ ਪੋਚੇਫਿਸਟੂਮ ਦੇ ਕ੍ਰਿਕਟ ਮੈਦਾਨ ਵਿਖੇ ਹੋਏ ਮੁਕਾਬਲੇ ਵਿਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਮੈਚ ਜਿੱਤ ਲਿਆ ਹੈ। ਪਾਕਿਸਤਾਨ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਖੇਡਦਿਆਂ 172 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਬੱਲੇਬਾਜ਼ ਯਸ਼ਾਸਵੀ ਜੈਸਵਾਲ ਅਤੇ ਦਿਵਯਾਂਸ਼ ਸਕਸੈਨਾ ਦੀ ਜੋੜੀ ਨੇ ਟੀਚੇ ਦਾ ਪਿਛਾ ਕਰਦਿਆਂ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਚੰਗੀ ਧੂੜ ਚਟਾਈ। ਇਸ ਜੋੜੀ ਨੇ ਸ਼ਾਨਦਾਰ ਪਾਰੀ ਖੇਡਦਿਆਂ 176 ਦੌੜਾ ਬਣਾ ਕੇ ਮੈਚ ਭਾਰਤ ਦੀ ਝੋਲੀ ਵਿਚ ਪਾ ਦਿਤਾ। ਇਸ ਮੈਚ ਵਿਚ ਸਕਸੈਨਾ ਨੇ 59 ਚੌਕਿਆਂ ਦੀ ਮਦਦ ਨਾਲ 99 ਗੇਂਦਾਂ  'ਤੇ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

PhotoPhoto

ਕਾਬਲੇਗੌਰ ਹੈ ਕਿ ਪਾਕਿਸਤਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ। ਸੈਮੀਫ਼ਾਈਨਲ 'ਚ ਪਹੁੰਚਣ ਤਕ ਇਹ ਦੋਵੇਂ ਟੀਮਾਂ ਹਾਲੇ ਕੋਈ ਮੈਚ ਨਹੀਂ ਸੀ ਹਾਰੀਆਂ। ਭਾਰਤ ਨੇ ਕੁਆਰਟਰ ਫ਼ਾਈਨਲ 'ਚ ਆਸਟ੍ਰੇਲੀਆ ਨੂੰ ਅਤੇ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨੂੰ ਹਰਾਇਆ ਸੀ। ਭਾਰਤੀ ਟੀਮ ਦੀ ਪਲੇਇੰਗ-11 'ਚ ਯਸ਼ਾਸਵੀ ਜੈਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ, ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ ਸ਼ਾਮਲ ਹਨ।

PhotoPhoto

ਜਦਕਿ ਪਾਕਿਸਤਾਨੀ ਟੀਮ ਦੀ ਪਲੇਇੰਗ-11 'ਚ ਹੈਦਰ ਅਲੀ, ਮੁਹੰਮਦ ਹੁਰੈਰਾ, ਰੋਹੇਲ ਨਜ਼ੀਰ (ਕਪਤਾਨ), ਫਹਿਦ ਮੁਨੀਰ, ਕਾਸੀਮ ਅਕਰਮ, ਮੁਹੰਮਦ ਹੈਰਿਸ, ਇਰਫਾਨ ਖਾਨ, ਅੱਬਾਸ ਅਫਰੀਦੀ, ਤਾਹਿਰ ਹੁਸੈਨ, ਆਮਿਰ ਅਲੀ, ਮੁਹੰਮਦ ਆਮਿਰ ਖ਼ਾਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਾਲ 2018 ਦੇ ਅੰਡਰ-19 ਵਿਸ਼ਵ ਕੱਪ ਵਿਚ ਪਿਛਲੀ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾਇਆ ਸੀ। ਅੰਡਰ-19 ਕ੍ਰਿਕਟ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੁਣ ਤਕ ਕੁਲ 23 ਮੈਚ ਹੋਏ ਹਨ। ਭਾਰਤ ਨੂੰ 14 ਮੈਚਾਂ 'ਚ ਜਿੱਤ ਅਤੇ 8 ਮੈਚਾਂ 'ਚ ਹਾਰ ਮਿਲੀ ਹੈ। ਇਕ ਮੈਚ ਬਰਾਬਰੀ 'ਤੇ ਰਿਹਾ ਸੀ।

PhotoPhoto

ਅੰਡਰ-19 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿਸਤਾਨ ਨੂੰ 9 ਮੈਚਾਂ 'ਚੋਂ 4 ਵਾਰ ਹਰਾਇਆ ਹੈ, ਜਦਕਿ 5 ਵਾਰ ਪਾਕਿਸਤਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਪਿਛਲੇ ਤਿੰਨ ਵਿਸ਼ਵ ਕੱਪ ਮੁਕਾਬਲਿਆਂ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਹੈ। ਪਾਕਿਸਤਾਨ ਦੀ ਟੀਮ 23 ਜਨਵਰੀ 2010 ਨੂੰ ਭਾਰਤ ਵਿਰੁੱਧ ਆਖਰੀ ਵਾਰ ਵਿਸ਼ਵ ਕੱਪ 'ਚ ਜਿੱਤੀ ਸੀ। ਦੂਜਾ ਸੈਮੀਫਾਈਨਲ 6 ਫਰਵਰੀ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਹੋਵੇਗਾ। ਇਹ ਮੁਕਾਬਲਾ ਵੀ ਪੋਚੇਫਿਸਟੂਮ ਵਿਖੇ ਦੁਪਹਿਰ 1.30 ਵਜੇ ਖੇਡਿਆ ਜਾਵੇਗਾ।

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement