ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ 'ਚ ਦਾਖਲ ਕਰਨ ਬਦਲੇ ਭਾਰਤੀਆਂ ਕੋਲੋਂ ਵਸੂਲੇ ਜਾਂਦੇ ਹਨ 21,000 ਡਾਲਰ
Published : Feb 4, 2023, 1:14 pm IST
Updated : Feb 4, 2023, 1:14 pm IST
SHARE ARTICLE
Indians are charged 21,000 dollar for illegally entering the US border (File Photo)
Indians are charged 21,000 dollar for illegally entering the US border (File Photo)

ਡੇਨੀਅਲਜ਼ ਨੇ ਕਿਹਾ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ।

 

ਵਾਸ਼ਿੰਗਟਨ: ਐਰੀਜ਼ੋਨਾ ਦੇ ਕੋਚੀਜ਼ ਕਾਊਂਟੀ ਦੇ ਸ਼ੈਰਿਫ ਮਾਰਕ ਡੇਨੀਅਲਜ਼ ਨੇ ਵਾਸ਼ਿੰਗਟਨ ਵਿਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਨ ਵਿਚ ਮਦਦ ਕਰਨ ਲਈ ਔਸਤਨ 21,000 ਡਾਲਰ ਦੀ ਵਸੂਲੀ ਕਰਦੇ ਹਨ।ਡੇਨੀਅਲਜ਼ ਨੇ ਇਸ ਹਫਤੇ ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਇਕ ਅਪਰਾਧਿਕ ਸੰਗਠਨ ਨੇ ਇਕ ਵਿਦੇਸ਼ੀ ਨਾਗਰਿਕ ਨੂੰ ਸੰਯੁਕਤ ਰਾਜ ਵਿਚ ਦਾਖਲ ਕਰਨ ਲਈ ਘੱਟੋ ਘੱਟ  7,000 ਡਾਲਰ ਵਸੂਲੇ ਹਨ।

ਇਹ ਵੀ ਪੜ੍ਹੋ: ਮਾਲੇਰਕੋਟਲਾ ਦੇ ਨਵਾਬ ਦੇ ਵੰਸ਼ ਦੀ ਆਖ਼ਰੀ ਬੇਗਮ ਮੁਨੱਵਰ-ਉਨ-ਨਿਸਾ ਨੂੰ ਸਨਮਾਨਿਤ ਕਰੇਗੀ SGPC

ਡੇਨੀਅਲਜ਼ ਨੇ ਕਿਹਾ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ। ਅਮਰੀਕਾ ਦੀ ਦੱਖਣੀ ਸਰਹੱਦ 'ਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦਾ ਕਬਜ਼ਾ ਹੈ। ਉਹਨਾਂ ਕਿਹਾ, “ਉਹ ਫੈਸਲਾ ਕਰਦੇ ਹਨ ਕਿ ਕੌਣ ਆਵੇਗਾ। ਉਹਨਾਂ ਦੀ ਫੀਸ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਤੁਸੀਂ ਕੌਣ ਹੋ।“

ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਕਾਂਡ ਦੇ 37 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ’ਚ ਪੀੜਤ ਪਰਿਵਾਰ

ਕਾਂਗਰਸ ਮੈਂਬਰ ਬੈਰੀ ਮੂਰ ਦੇ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਭਾਰਤੀਆਂ ਤੋਂ 21,000 ਡਾਲਰ ਵਸੂਲੇ ਜਾਂਦੇ ਹਨ ਪਰ ਇਸ ਸਮੇਂ ਘੱਟੋ-ਘੱਟ ਰਕਮ 7,000 ਡਾਲਰ ਹੈ। ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਹੈ।”

ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਵੇਸ਼ਕਾਂ ਨੂੰ ਦਿੱਤਾ ਭਰੋਸਾ- ‘ਸਹੀ ਸਥਿਤੀ ਵਿਚ ਹੈ ਬੈਂਕਿੰਗ ਸੈਕਟਰ’

ਡੈਨੀਅਲਜ਼ ਨੇ ਕਿਹਾ, “ਇਸ ਲਈ ਜਦੋਂ ਉਹ ਦੇਸ਼ ਵਿਚ ਆਉਂਦੇ ਹਨ, ਤਾਂ ਉਹ ਇਹਨਾਂ ਸੰਸਥਾਵਾਂ ਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ ਅਤੇ ਇਹ ਸੰਗਠਨ ਦੇਹ ਵਪਾਰ, ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਜ਼ਦੂਰੀ ਲਈ ਇਹਨਾਂ ਦੀ ਵਰਤੋਂ ਕਰਦੇ ਹਨ”।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement