
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਡਰ ਦਾ ਮਾਹੌਲ ਹੈ।
ਨਵੀਂ ਦਿੱਲੀ: ਅਡਾਨੀ ਮਾਮਲੇ 'ਤੇ ਪਹਿਲੀ ਵਾਰ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਹੈ ਕਿ ਬੈਂਕਿੰਗ ਖੇਤਰ ਚੰਗੀ ਸਥਿਤੀ ਵਿਚ ਹੈ ਅਤੇ ਵਿੱਤੀ ਬਾਜ਼ਾਰ ਨਿਯਮਾਂ ਦੇ ਨਾਲ ਕੰਮ ਕਰ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਨੇ ਵਿੱਤ ਮੰਤਰੀ ਦੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਕਿਹਾ, "ਐਸਬੀਆਈ ਅਤੇ ਐਲਆਈਸੀ ਨੇ ਵਿਸਤ੍ਰਿਤ ਬਿਆਨ ਜਾਰੀ ਕੀਤੇ ਹਨ। ਉਹਨਾਂ ਦੇ ਮੁਖੀਆਂ ਨੇ ਖੁਦ ਕਿਹਾ ਹੈ ਕਿ ਉਹਨਾਂ ਨੇ ਸੀਮਾ ਤੋਂ ਵੱਧ ਕਰਜ਼ਾ ਨਹੀਂ ਦਿੱਤਾ ਹੈ। ਉਹ ਬਹੁਤ ਸਪੱਸ਼ਟ ਸਨ ਕਿ ਉਹਨਾਂ ਦਾ ਕਰਜ਼ਾ ਸੀਮਾ ਦੇ ਅੰਦਰ ਸੀ।"
ਇਹ ਵੀ ਪੜ੍ਹੋ: ਪੰਜਾਬ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਦੌੜ ’ਚ 39 ਡਿਸਪੈਂਸਰੀਆਂ ਨੂੰ ਲੱਗਿਆ ਤਾਲਾ
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਡਰ ਦਾ ਮਾਹੌਲ ਹੈ। ਨਿਵੇਸ਼ਕਾਂ 'ਚ ਘਬਰਾਹਟ ਦੇ ਬਾਰੇ ਸੀਤਾਰਮਨ ਨੇ ਕਿਹਾ ਕਿ ਬਾਜ਼ਾਰ 'ਚ ਤੇਜ਼ੀ ਜਾਰੀ ਰਹੇਗੀ। ਉਹਨਾਂ ਕਿਹਾ, "ਬਜਟ ਦੇ ਫੌਰੀ ਪ੍ਰਭਾਵ ਅਤੇ ਹੋਰ ਕਾਰਨਾਂ ਕਰਕੇ ਬਾਜ਼ਾਰ ਥੋੜ੍ਹਾ ਹੇਠਾਂ ਆਇਆ ਹੈ। ਪਰ ਅਗਲੇ ਕੁਝ ਦਿਨਾਂ 'ਚ ਬਜਟ ਕਾਰਨ ਬਾਜ਼ਾਰ 'ਚ ਤੇਜ਼ੀ ਜਾਰੀ ਰਹੇਗੀ।"
ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ FIR ਦਰਜ, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ
ਇਸ ਦੇ ਨਾਲ ਹੀ ਇਕ ਹੋਰ ਅਖਬਾਰ ਮੁਤਾਬਕ ਵਿੱਤ ਮੰਤਰੀ ਨੇ ਕਿਹਾ, "ਭਾਰਤ ਵਿਚ ਇਕ ਸਥਿਰ ਸਰਕਾਰ ਹੈ ਅਤੇ ਇੱਥੋਂ ਦੇ ਵਿੱਤੀ ਬਾਜ਼ਾਰ ਨਿਯਮਾਂ ਦੇ ਤਹਿਤ ਕੰਮ ਕਰ ਰਹੇ ਹਨ। ਇਸ ਕਾਰਨ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ ਰਹੇਗਾ। ਸਾਡੇ ਰੈਗੂਲੇਟਰ ਆਮ ਤੌਰ 'ਤੇ ਨਿਯਮਾਂ ਨੂੰ ਲੈ ਕੇ ਬਹੁਤ ਸਖ਼ਤ ਹੁੰਦੇ ਹਨ ਅਤੇ ਇਕ ਘਟਨਾ ਇਹ ਨਿਰਣਾ ਨਹੀਂ ਕਰ ਸਕਦਾ ਕਿ ਵਿੱਤੀ ਬਾਜ਼ਾਰਾਂ ਨੂੰ ਕਿਵੇਂ ਚਲਾਇਆ ਜਾ ਰਿਹਾ ਹੈ। ਦਹਾਕਿਆਂ ਤੋਂ ਬਹੁਤ ਸਾਰੇ ਸਬਕ ਸਿੱਖੇ ਗਏ ਹਨ ਅਤੇ ਸਾਡੇ ਰੈਗੂਲੇਟਰਾਂ ਨੇ ਬਾਜ਼ਾਰਾਂ ਨੂੰ ਚੰਗੀ ਸਥਿਤੀ ਵਿਚ ਰੱਖਿਆ ਹੈ।"