ਵੱਧ ਸਕਦੀ ਹੈ ਤੂਫ਼ਾਨਾਂ ਦੇ ਆਉਣ ਦੀ ਦਰ
Published : Jan 31, 2019, 12:14 pm IST
Updated : Jan 31, 2019, 12:14 pm IST
SHARE ARTICLE
NASA
NASA

ਨਾਸਾ ਵਲੋਂ ਜਲਵਾਯੂ ਤਬਦੀਲੀ ਨਾਲ ਸਬੰਧਤ ਕੀਤੇ ਅਧਿਐਨ ਵਿਚ ਨਵੀਂ ਗੱਲ ਸਾਹਮਣੇ ਆਈ ਹੈ.........

ਵਾਸ਼ਿੰਗਟਨ : ਨਾਸਾ ਵਲੋਂ ਜਲਵਾਯੂ ਤਬਦੀਲੀ ਨਾਲ ਸਬੰਧਤ ਕੀਤੇ ਅਧਿਐਨ ਵਿਚ ਨਵੀਂ ਗੱਲ ਸਾਹਮਣੇ ਆਈ ਹੈ।ਅਧਿਐਨ ਮੁਤਾਬਕ ਜਲਵਾਯੂ ਤਬਦੀਲੀ ਕਾਰਨ ਊਸ਼ਣਕਟੀਬੰਧੀ ਮਹਾਸਾਗਰਾਂ ਦਾ ਤਾਪਮਾਨ ਵੱਧਣ ਨਾਲ ਦਹਾਕੇ ਦੇ ਆਖਿਰ ਵਿਚ ਭਿਆਨਕ ਮੀਂਹ ਨਾਲ ਤੂਫਾਨ ਆਉਣ ਦੀ ਦਰ ਵਧ ਸਕਦੀ ਹੈ। ਅਮਰੀਕਾ ਵਿਚ ਨਾਸਾ ਦੇ 'ਜੈੱਟ ਪ੍ਰੋਪਲਸ਼ਨ ਲੇਬੋਰਟਰੀਜ਼' (ਜੇ.ਪੀ.ਐੱਲ.) ਦੀ ਅਗਵਾਈ ਵਿਚ ਇਹ ਅਧਿਐਨ ਕੀਤਾ ਗਿਆ ।

ਇਸ ਵਿਚ ਔਸਤ ਸਮੁੰਦਰੀ ਸਤਹਿ ਦੇ ਤਾਪਮਾਨ ਅਤੇ ਗੰਭੀਰ ਤੂਫਾਨਾਂ ਦੀ ਸ਼ੁਰੂਆਤ ਵਿਚਕਾਰ ਸਬੰਧਾਂ ਨੂੰ ਨਿਰਧਾਰਤ ਕਰਨ ਲਈ ਊਸ਼ਣਕਟੀਬੰਧੀ ਮਹਾਸਾਗਰਾਂ ਉੱਪਰ ਪੁਲਾੜ ਏਜੰਸੀ ਦੇ ਵਾਤਾਵਰਣੀ ਇਨਫ਼ਰਾਰੇਡ ਸਾਊਂਡਰ (ਏ.ਆਈ.ਆਰ.ਐੱਸ.) ਦੇ ਉਪਕਰਨ ਜ਼ਰੀਏ 15 ਸਾਲਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ । ਅਧਿਐਨ ਵਿਚ ਪਾਇਆ ਗਿਆ ਕਿ ਸਮੁੰਦਰ ਦੀ ਸਤਹਿ ਦਾ ਤਾਪਮਾਨ ਲੱਗਭਗ 28 ਡਿਗਰੀ ਸੈਲਸੀਅਸ ਤੋਂ ਵੱਧ ਹੋਣ 'ਤੇ ਗੰਭੀਰ ਤੂਫ਼ਾਨ ਆਉਂਦੇ ਹਨ। 'ਜੀਓਫਿਜੀਕਲ ਰਿਸਰਚ ਲੈਟਰ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਵੀ ਪਾਇਆ ਗਿਆ

ਕਿ ਸਮੁੰਦਰ ਦੀ ਸਤਹਿ ਦੇ ਤਾਪਮਾਨ ਵਿਚ ਵਾਧੇ ਕਾਰਨ ਹਰੇਕ ਡਿਗਰੀ ਸੈਲਸੀਅਸ 'ਤੇ 21 ਫੀਸਦੀ ਵੱਧ ਤੂਫ਼ਾਨ ਆਉਂਦੇ ਹਨ । ਜੇ.ਪੀ.ਐੱਲ. ਦੇ ਹਾਰਟਮੁਟ ਓਮਨ ਨੇ ਕਿਹਾ,''ਇਹ ਆਮ ਸਮਝ ਦੀ ਗੱਲ ਹੈ ਕਿ ਗਰਮ ਵਾਤਾਵਰਣ ਵਿਚ ਗੰਭੀਰ ਤੂਫ਼ਾਨ ਵੱਧ ਜਾਂਦੇ ਹਨ । ਭਾਰੀ ਮੀਂਹ ਨਾਲ ਤੂਫ਼ਾਨ ਆਮ ਤੌਰ 'ਤੇ ਸਾਲ ਦੇ ਸਭ ਤੋਂ ਗਰਮ ਮੌਸਮ ਵਿਚ ਹੀ ਆਉਂਦੇ ਹਨ।''    (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement