ਦੇਸ਼ ਇਸ ਕਦਰ ਕਰਜ਼ੇ ਹੇਠ ਦੱਬਿਆ ਕਿ ਦੀਵਾਲੀਆ ਹੋਣ ਦੀ ਕਗਾਰ ’ਤੇ: ਪਾਕਿ ਵਿੱਤ ਮੰਤਰੀ
Published : Apr 4, 2019, 12:47 pm IST
Updated : Apr 4, 2019, 12:47 pm IST
SHARE ARTICLE
Asad Umar
Asad Umar

ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿ ਵਿੱਤ ਮੰਤਰੀ ਅਸਦ ਅਮਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ

ਇਸਲਾਮਾਬਾਦ: ਪਾਕਿਸਤਾਨ ਇਸ ਕਦਰ ਕਰਜ਼ੇ ਵਿਚ ਡੁੱਬ ਚੁੱਕਿਆ ਹੈ ਕਿ ਦੇਸ਼ ਦੀਵਾਲੀਆ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਅਮਰ ਨੇ ਕੀਤਾ। ਸੋਸ਼ਲ ਮੀਡੀਆ ਨਾਲ ਦੇਸ਼ ਦੀ ਅਰਥ ਵਿਵਸਥਾ ਦੇ ਸਬੰਧੀ ਸਵਾਲ ਜਵਾਬ ਦੇ ਵਿਸ਼ੇਸ਼ ਸੈਸ਼ਨ ਵਿਚ ਅਮਰ ਨੇ ਬੁੱਧਵਾਰ ਨੂੰ ਕਿਹਾ ਕਿ ਤੁਸੀਂ ਐਨ੍ਹੇ ਭਾਰੀ ਕਰਜ਼ੇ ਦੇ ਬੋਝ ਨਾਲ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਜਾ ਰਹੇ ਹੋ। ਅਸੀਂ ਭਾਰੀ ਅੰਤਰ ਨੂੰ ਖ਼ਤਮ ਕਰਨਾ ਹੈ।

Asad UmarAsad Umar

ਉਨ੍ਹਾਂ ਕਿਹਾ ਕਿ ਜੇਕਰ ਪੀਐਮਐਲਐਨ ਸਮੇਂ ਦੇ ਨੰਬਰ ਨੂੰ ਵੇਖੀਏ ਤਾਂ ਮਹਿੰਗਾਈ ਦਹਾਈ ਅੰਕ ਵਿਚ ਸੀ, ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਅਜੇ ਇਹ ਉਸ ਪੱਧਰ ਨੂੰ ਨਹੀਂ ਛੂਹ ਸਕੀ। ਖ਼ਬਰਾਂ ਮੁਤਾਬਕ ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਮਹਿੰਗਾਈ ਅਜੇ ਦਹਾਈ ਅੰਕ ਨਹੀਂ ਛੂ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਦੇਖੋ ਤਾਂ ਮਹਿੰਗਾਈ ਨੇ ਸਮਾਜ ਦੇ ਹਰ ਤਬਕੇ ਨੂੰ ਬਰਾਬਰ ਪ੍ਰਭਾਵਿਤ ਕੀਤਾ।

ਇਹ ਸਹੀ ਹੈ ਕਿ ਮਹਿੰਗਾਈ ਨੇ ਗਰੀਬਾਂ ਉਤੇ ਜ਼ਿਆਦਾ ਅਸਰ ਪਾਇਆ, ਸਾਡੇ ਸ਼ਾਸਨ ਵਿਚ ਇਹ ਸਥਿਤੀ ਵੱਖ ਹੈ, ਉਚ ਆਮਦਨ ਵਰਗ ਦੀ ਤੁਲਨਾ ਵਿਚ ਗਰੀਬ ਉਤੇ ਮਹਿੰਗਾਈ ਦਾ ਘੱਟ ਪ੍ਰਭਾਵ ਪਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement