ਰੂਸ ਦਾ ਐਲਾਨ : ਅਕਤੂਬਰ ਤੋਂ ਦਿਤੀ ਜਾਵੇਗੀ ਕੋਰੋਨਾ ਵੈਕਸੀਨ
Published : Aug 4, 2020, 7:49 am IST
Updated : Aug 4, 2020, 7:49 am IST
SHARE ARTICLE
Mikhail Murashko
Mikhail Murashko

ਡਾਕਟਰ-ਅਧਿਆਪਕ ਨੂੰ ਮਿਲੇਗੀ ਸੱਭ ਤੋਂ ਪਹਿਲਾਂ

ਮਾਸਕੋ- ਦੁਨੀਆਂ ਦੀਆਂ ਸੈਂਕੜੇ ਟੀਮਾਂ ਕੋਵਿਡ -19 ਦੀ ਵੈਕਸੀਨ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ, ਪਰ ਰੂਸ,  ਯੂ.ਕੇ, ਯੂ.ਐਸ .ਏ ਅਤੇ ਚੀਨ ਇਸ ਦੌੜ ਵਿਚ ਸੱਭ ਤੋਂ ਅੱਗੇ ਹਨ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਇਹ ਟੀਕਾ ਅਗਲੇ ਸਾਲ ਤਕ ਉਪਲਬਧ ਹੋ ਜਾਵੇਗਾ ਪਰ ਆਮ ਲੋਕਾਂ ਤਕ ਪਹੁੰਚਣ ਵਿਚ ਇਸ ਨੂੰ ਵਧੇਰੇ ਸਮਾਂ ਲਗੇਗਾ। ਹਾਲਾਂਕਿ ਰੂਸ ਨੇ ਸੱਭ ਨੂੰ ਹੈਰਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਅਕਤੂਬਰ ਤੋਂ ਹੀ ਦੇਸ਼ ਵਿਚ ਸਮੂਹਕ ਟੀਕਾਕਰਨ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ।

Corona virusCorona virus

ਇਸ ਤਹਿਤ ਇਹ ਟੀਕਾ ਪਹਿਲਾਂ ਡਾਕਟਰਾਂ ਅਤੇ ਅਧਿਆਪਕਾਂ ਨੂੰ ਦਿਤਾ ਜਾਵੇਗਾ, ਉਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਲਗਾਇਆ ਜਾਵੇਗਾ। ਰੂਸ ਦੇ ਸਿਹਤ ਮੰਤਰੀ ਮਿਖ਼ਾਇਲ ਮੁਰਾਸ਼ਕੋ ਨੇ ਪ੍ਰੈੱਸ ਕਾਨਫ਼ਰੰਸ ਵਿਚ ਐਲਾਨ ਕੀਤਾ ਕਿ ਕੋਰੋਨਾ ਟੀਕਾ ਅਕਤੂਬਰ ਤੋਂ ਸਮੂਹਕ ਟੀਕਾਕਰਨ ਲਈ ਉਪਲਬਧ ਹੋਵੇਗਾ। ਮਿਖ਼ਾਇਲ ਨੇ ਕਿਹਾ ਕਿ ਗਮਾਲੇਆ ਇੰਸਟੀਚਿਊਟ ਨੇ ਕੋਰੋਨਾ ਟੀਕੇ 'ਤੇ ਸਾਰੇ ਕਲੀਨਿਕਲ ਟਰਾਇਲ ਪੂਰੇ ਕਰ ਲਏ ਹਨ ਅਤੇ ਨਤੀਜੇ ਕਾਫ਼ੀ ਚੰਗੇ ਹਨ।

Corona VirusCorona Virus

ਇਸ ਵੇਲੇ ਟੀਕਾ ਰਜਿਸਟਰੀ ਕਰਨ ਅਤੇ ਵੰਡਣ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਤੂਬਰ ਤੋਂ ਸਮੂਹਕ ਟੀਕਾਕਰਨ ਸ਼ੁਰੂ ਕਰਾਂਗੇ। ਟੀਕੇ ਪਹਿਲਾਂ ਡਾਕਟਰਾਂ ਅਤੇ ਅਧਿਆਪਕਾਂ ਲਈ ਉਪਲਬਧ ਕਰਵਾਏ ਜਾਣਗੇ। ਮਿਖ਼ਾਇਲ ਅਨੁਸਾਰ ਇਸ ਰੂਸੀ ਟੀਕੇ ਨੂੰ ਅਗੱਸਤ ਦੇ ਅੰਤ ਤਕ ਮਨਜ਼ੂਰੀ ਦੇ ਦਿਤੀ ਜਾਵੇਗੀ। ਬਹੁਤ ਸਾਰੇ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਵੀ ਰੂਸ ਦੀ ਜਲਦਬਾਜ਼ੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨੂੰ ਵਿਸ਼ਵ ਦੇ ਸਰਬੋਤਮ ਅਤੇ ਸੱਭ ਤੋਂ ਮਜ਼ਬੂਤ ਦੇਸ਼ ਵਜੋਂ ਸਥਾਪਤ ਕਰਨ ਦੀ ਪ੍ਰਕਿਰਿਆ ਵਿਚ ਅਜਿਹਾ ਲਗਦਾ ਹੈ ਕਿ ਟੀਕੇ ਦੀ ਜਾਂਚ ਜਲਦਬਾਜ਼ੀ ਵਿਚ ਪੂਰੀ ਹੋ ਗਈ ਕਹਿ ਦਿਤਾ ਹੈ।

Corona VirusCorona Virus

ਅਮਰੀਕੀ ਕੋਰੋਨਾ ਮਾਹਰ ਐਂਥਨੀ ਫ਼ੋਸੀ ਨੇ ਕਿਹਾ ਕਿ ਅਮਰੀਕਾ, ਰੂਸ ਜਾਂ ਚੀਨ ਵਿਚ ਬਣੇ ਟੀਕੇ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਕਲੀਨਿਕਲ ਟਰਾਇਲ ਨਾਲ ਜੁੜੇ ਕਾਨੂੰਨ ਅਤੇ ਨਿਯਮ, ਖ਼ਾਸ ਕਰ ਕੇ ਇਨ੍ਹਾਂ ਦੋਹਾਂ ਦੇਸ਼ਾਂ ਨਾਲੋਂ ਬਹੁਤ ਸਖ਼ਤ ਅਤੇ ਵਖਰੇ ਹਨ। ਹੋ ਸਕਦਾ ਹੈ ਕਿ ਇਹ ਟੀਕੇ ਸਾਡੇ ਸਿਸਟਮ ਵਿਚ ਪਾਸ ਨਾ ਹੋਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਿਨੋ-ਰਸ਼ੀਅਨ ਇਸ ਵਾਇਰਸ ਦੀ ਗੰਭੀਰਤਾ ਨੂੰ ਸਮਝ ਲੈਣਗੇ ਅਤੇ ਕਲੀਨਿਕਲ ਟਰਾਇਲ ਜਲਦਬਾਜ਼ੀ ਵਿਚ ਪੂਰੇ ਨਹੀਂ ਹੋਏ ਹੋਣਗੇ। 

Corona VirusCorona Virus

ਚੋਣਾਂ ਕਾਰਨ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੇ ਨੇ ਟਰੰਪ- ਵਾਸ਼ਿੰਗਟਨ: ਡੋਨਾਲਡ ਟਰੰਪ ਦੀ ਸਰਕਾਰ ਨੇ ਛੇਤੀ ਕੋਰੋਨਾ ਵੈਕਸੀਨ ਬਣਾਉਣ ਲਈ 'ਆਪਰੇਸ਼ਨ ਵਾਰਪ ਸਪੀਡ' ਲਾਂਚ ਕੀਤਾ ਹੈ। ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕੁਝ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਜਲਦਬਾਜ਼ੀ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਆਪਰੇਸ਼ਨ ਵਾਰਮ ਸਪੀਡ ਨਾਲ ਜੁੜੇ ਕੁਝ ਲੋਕ ਅਕਤੂਬਰ ਤਕ ਵੈਕਸੀਨ ਤਿਆਰ ਕਰਨ ਲਈ ਦਬਾਅ ਮਹਿਸੂਸ ਕਰ ਰਹੇ ਹਨ।

Donald TrumpDonald Trump

ਰਿਪੋਰਟ ਵਿਚ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਕੰਮ ਕਰ ਰਹੇ ਖੋਜੀਆਂ ਨੂੰ ਡਰ ਹੈ ਕਿ ਆਉਣ ਵਾਲੇ ਮਹੀਨੇ ਵਿਚ ਸਰਕਾਰ ਵੈਕਸੀਨ ਤਿਆਰ ਕਰਨ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਕਰ ਸਕਦੀ ਹੈ। ਵੈਕਸੀਨ ਸਫਲ ਬਣਾਉਣ ਵਿਚ ਤੇਜ਼ੀ ਲਿਆਉਣ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿਚ ਸੰਤੁਲਨ ਸਥਾਪਤ ਕਰਨ ਲਈ ਵਿਗਿਆਨੀ ਸੰਘਰਸ਼ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement