
ਸੰਸਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਰੋਕਣ ਲਈ............
ਲੰਡਨ : ਸੰਸਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਰੋਕਣ ਲਈ ਜਿਸ ਭਾਰਤੀ ਮੂਲ ਦੀ ਮਹਿਲਾ ਪ੍ਰਚਾਰਕ ਨੇ ਚੁਣੌਤੀ ਦਿਤੀ ਸੀ ਉਸ ਨੇ ਆਪਣਾ ਐਡੀਸ਼ਨ ਜਾਰੀ ਕੀਤਾ ਹੈ। ਇਸ ਐਡੀਸ਼ਨ ਵਿਚ ਗੀਨਾ ਮਿੱਲਰ ਨੇ ਆਪਣੀ ਜੀਵਨ ਯਾਤਰਾ ਦੇ ਬਾਰੇ ਵਿਚ ਲਿਖਿਆ ਹੈ, ਜਿਸ ਵਿਚ ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਵਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਦਾ ਵੀ ਜ਼ਿਕਰ ਹੈ।
ਗੀਨਾ ਨਾਦਿਰ ਸਿੰਘ ਮਤਲਬ ਗੀਨਾ ਮਿੱਲਰ ਦਾ ਜਨਮ ਗੁਯਾਨਾ ਵਿਚ ਸਾਬਕਾ ਅਟਾਰਨੀ ਜਨਰਲ ਦੂਦਨਾਥ ਸਿੰਘ ਦੇ ਘਰ ਹੋਇਆ। ਗੀਨਾ ਮਿੱਲਰ ਦਾ ਕਹਿਣਾ ਹੈ ਕਿ ਉਸ ਵਿਚ ਲੜਾਈ ਲੜਨ ਦਾ ਜਨੂੰਨ ਆਪਣੇ ਪਿਤਾ ਤੋਂ ਆਇਆ ਹੈ। ਉਸ ਦੀ ਇਸ ਕਿਤਾਬ ਦਾ ਨਾਮ 'ਰਾਈਜ਼' ਹੈ। ਇਸ ਹਫਤੇ ਬ੍ਰਿਟੇਨ ਵਿਚ ਗਿਨਾ ਦੀ ਇਸ ਕਿਤਾਬ ਦਾ ਲੋਕ ਅਰਪਣ ਹੋਇਆ। ਗੀਨਾ ਮਿੱਲਰ ਅਸਲ ਵਿਚ ਨਿਵੇਸ਼ ਫੰਡ ਮੈਨੇਜਰ ਹੈ। (ਏਜੰਸੀ)