ਰਾਹੁਲ ਵਲੋਂ ਲੰਡਨ ਵਿਚ 1984 ਬਾਰੇ ਕੀਤੀ ਟਿਪਣੀ ਨਾਲ ਸਿਆਸਤ ਗਰਮਾਈ
Published : Aug 26, 2018, 6:12 am IST
Updated : Aug 26, 2018, 6:12 am IST
SHARE ARTICLE
While addressing the press, Shiromani Akali Dal President Sukhbir Singh Badal
While addressing the press, Shiromani Akali Dal President Sukhbir Singh Badal

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ , ਲੰਡਨ 'ਚ ਕੀਤੀ ਟਿੱਪਣੀ, ਕਿ 1984 'ਚ ਦਰਬਾਰ ਸਾਹਿਬ 'ਤੇ ਹਮਲੇ ਅਤੇ ਉਸ ਉਪਰੰਤ ਨਵੰਬਰ 84 'ਚ  ਹਜ਼ਾਰਾਂ ਸਿੱਖਾਂ ਦੇ ਕਤਲ.......

ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ , ਲੰਡਨ 'ਚ ਕੀਤੀ ਟਿੱਪਣੀ, ਕਿ 1984 'ਚ ਦਰਬਾਰ ਸਾਹਿਬ 'ਤੇ ਹਮਲੇ ਅਤੇ ਉਸ ਉਪਰੰਤ ਨਵੰਬਰ 84 'ਚ  ਹਜ਼ਾਰਾਂ ਸਿੱਖਾਂ ਦੇ ਕਤਲ 'ਚ ਕਾਂਗਰਸ ਪਾਰਟੀ ਜਾਂ ਇਸ ਦੇ ਨੇਤਾਵਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ, ਨੇ ਪੰਜਾਬ ਤੇ ਦਿੱਲੀ ਦੀ ਸਿੱਖ ਸਿਆਸਤ 'ਚ ਫਿਰ ਉਬਾਲ ਲੈ ਆਂਦਾ ਹੈ। ਦੂਜੇ ਪਾਸੇ ਪੰਜਾਬ 'ਚ ਇਕ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਕ ਚੈਨਲ 'ਤੇ ਕਹਿ ਦਿੱਤਾ ਕਿ ਜ਼ਫਰਨਾਮਾ ਤਾਂ '' ਔਰੰਗਜ਼ੇਬ ਸਾਹਿਬ'' ਨੇ ਲਿਖਿਆ ਸੀ ਅਤੇ ''ਆਸਾ ਦੀ ਵਾਰ '' 'ਚ ਵੀ ''ਪਾਪੀ-ਤੇ ਬਖਸ਼ਣਹਾਰ '' ਸ਼ਬਦਾਂ ਦੀ ਗਲਤ ਵਰਤੋਂ ਕਰ ਦਿਤੀ ਗਈ।

ਇਸੇ ਨੂੰ ਹੀ ਗਰਮਾ-ਗਰਮ ਮੁੱਦਾ ਬਣਾ ਕੇ ਮੌਕੇ ਦਾ ਲਾਭ ਉਠਾਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੈਕਟਰ 28 ਵਾਲੇ ਅਕਾਲੀ ਦਲ ਦਫ਼ਤਰ 'ਚ ਮੀਡੀਆ ਕਾਨਫ਼ਰੰਸ 'ਚ ਰਾਹੁਲ ਗਾਂਧੀ 'ਤੇ ਸਵਾਲ ਉਠਾਏ ਕਿ ''ਜੇ ਕਾਂਗਰਸ ਦੀ ਸਿੱਖ ਕਤਲੇਆਮ 'ਚ ਸ਼ਮੂਲੀਅਤ ਨਹੀਂ ਸੀ ਤਾਂ ਟਾਈਟਲਰ, ਸੱਜਣ ਕੁਮਾਰ ਤੇ ਮਰਹੂਮ ਹਰ ਕਿਸ਼ਨ ਲਾਲ ਭਗਤ ਤੇ ਹੋਰ ਕਾਂਗਰਸੀਆਂ ਦੀਆਂ ਟਿਕਟਾਂ ਕਿਉਂ ਕੱਟੀਆਂ? ਰਾਹੁਲ ਦੇ ਬਾਪ ਰਾਜੀਵ ਗਾਂਧੀ ਨੇ ਕਿਉਂ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ, ਡਾ. ਮਨਮੋਹਨ ਸਿੰਘ ਨੇ ਮਾਫੀ ਕਿਉਂ ਮੰਗੀ?

ਰਾਹੁਲ ਨੇ ਕਿਉਂ ਡਾ. ਮਨਮੋਹਨ ਸਿੰਘ ਦੀ ਇਸ ਮੁਆਫੀ 'ਤੇ ਸਵਾਗਤ ਕੀਤਾ? ਸੁਖਬੀਰ ਬਾਦਲ ਨੇ ਤਾੜਨਾ ਕੀਤੀ ਕਿ ਰਾਹੁਲ ਇਹੋ ਜਹੀਆਂ ਬੇ-ਤੁਕੀਆਂ ਗੱਲਾਂ ਨਾ ਕਰਨ ਅਤੇ ਬਾਬੇ ਨਾਨਕ ਦੀ ਵਿਚਾਰ-ਧਾਰਾ ਬਾਰੇ ਵੀ ਫਜ਼ੂਲ ਟਿੱਪਣੀ ਨਾ ਕਰਨ ਕਿਉਂਕਿ ਰਾਹੁਲ ਨੇ ਹਮੇਸ਼ਾ ਹੀ ਬਚਪਨਾ ਤੇ ਨਾ-ਸਮਝੀ ਵਿਖਾਈ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜੇਲ੍ਹਾਂ 'ਚ  ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਗੇ।

ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਇਹ ਕਹਿਣਾ ਕਿ ''ਜ਼ੱਫਰਨਾਮਾ ਔਰੰਗਜੇਬ ਨੇ ਲਿਖਿਆ'' ਸਰਾਸਰ ਦਸਮ ਪਾਤਸ਼ਾਹ ਦੀ ਤੌਹੀਨ ਹੈ, ਇਸ ਸੰਬਧਂ 
ਪ੍ਰੈੱਸ ਕਾਨਫਰੰਸ 'ਚ ਸੁਖਜਿੰਦਰ ਰੰਧਾਵਾ ਦੀ ਆਵਾਜ਼ ਸੁਣਾਈ ਗਈ। ਇਸ ਮੁੱਦੇ 'ਤੇ ਅਤੇ ''ਆਸਾ ਦੀ ਵਾਰ'' ਚੋਂ ਇਕ ਸ਼ਬਦ ''ਪਾਪੀ-ਤੇ ਬਖਸ਼ਣਹਾਰ'' ਸਬੰਧੀ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਅਪਣੇ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਬਰਖਾਸਤ ਕਰੇ।

ਜ਼ਿਕਰਯੋਗ ਏ ਕਿ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਵੀ ਸੁਖਜਿੰਦਰ ਰੰਧਾਵਾ ਦੀ ਗੁਰਬਾਣੀ ਬਾਰੇ ਤੇ  ਜ਼ੱਫਰਨਾਮਾ ਬਾਰੇ ਵਰਤੇ ਸ਼ਬਦਾਂ ਦੀ ਨਿਖੇਧੀ ਕੀਤੀ ਅਤੇ ਅਕਾਲ ਤਖਤ ਜਥੇਦਾਰ ਨੂੰ ਅਪੀਲ ਕੀਤੀ ਕਿ ਰੰਧਾਵਾ ਨੂੰ ਤਨਖਾਹ ਲਾਈ ਜਾਵੇ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਸੁਖਜਿੰਦਰ ਰੰਧਾਵਾ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤਿਆਰ ਕਰਨ 'ਚ ਨਿਭਾਈ ਭੂਮਿਕਾ ਦੀ ਤਫਤੀਸ਼ ਕਰਕੇ, ਰੰਧਾਵਾ ਦੀ ਬਰਖਾਸਤਗੀ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਚਲਾਇਆ ਜਾਵੇ।

ਸੁਖਬੀਰ ਬਾਦਲ ਦੇ ਨਾਲ ਬੈਠੇ ਨੇਤਾਵਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ, ਡਾ. ਦਲਜੀਤ ਚੀਮਾ, ਐਨ.ਕੇ.ਸ਼ਰਮਾ ਤੇ ਹੋਰਨਾ ਨੇ ਤਾੜਨਾ ਕੀਤੀ ਕਿ ਗੁਰਬਾਣੀ ਨੂੰ, ਕਾਂਗਰਸੀ ਨੇਤਾਵਾਂ ਵਲੋਂ ਤੋੜ-ਮਰੋੜ ਕੇ ਪੇਸ਼ ਕਰਨਾ, ਸਿੱਖ ਪੰਥ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਅਕਾਲੀ ਨੇਤਾਵਾਂ ਨੇ ਤਾਂ ਸੁਖਜਿੰਦਰ ਰੰਧਾਵਾ ਦੇ ਪਿਤਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਮਹਰੂਮ ਸੰਤੋਖ ਸਿੰਘ ਰੰਧਾਵਾ ਦੀ ਵੀ 1984 ਵਾਲੀ ਉਸ ਟਿੱਪਣੀ 'ਤੇ ਇਤਰਾਜ ਜਤਾਇਆ ਜਦੋਂ ਉਨ੍ਹਾਂ ਦਰਬਾਰ ਸਾਹਿਬ 'ਤੇ ਹਮਲੇ ਸਮੇਂ ਇੰਦਰਾ ਗਾਂਧੀ ਦੀ ਸਿਫ਼ਤ ਕੀਤੀ ਸੀ।

ਮੀਡੀਆ ਵਲੋਂ ਪੁੱਛੇ ਗਏ ਕਈ ਤਰ੍ਹਾਂ ਦੇ ਸਵਾਲਾਂ ਦੇ ਜਬ ਦਿੰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਪੁਲਿਸ ਕੋਲ ਪੇਸ਼ ਕਰਨ ਅਤੇ ਖੁਦ ਰਾਹੁਲ ਗਾਂਧੀ, ਦਰਬਾਰ ਸਾਹਿਬ ਜਾ ਕੇ, ਅਪਣੇ ਬਾਪ ਰਾਜੀਵ ਗਾਂਧੀ ਤੇ ਦਾਦੀ ਇੰਦਿਰਾ ਗਾਂਧਂ ਦੀਆਂ ਗਲਤੀਆਂ ਬਾਰੇ ਮੁਆਫ਼ੀ ਮੰਗੇ।

ਲੰਡਨ ਵਿਚ ਕੀ ਕਿਹਾ ਸੀ ਰਾਹੁਲ ਨੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਸੰਸਦ ਦੇ ਇਕ ਸਮਾਰੋਹ ਦੌਰਾਨ ਪੁੱਛੇ ਸਵਾਲ ਦੇ ਜਵਾਬ ਵਿਚ ਆਖਿਆ ਸੀ, ''ਮੇਰੇ ਮਨ ਵਿਚ ਇਸ ਬਾਰੇ ਕੋਈ ਉਲਝਣ ਨਹੀਂ ਹੈ ਕਿ ਇਹ ਇਕ ਦੁਖਦਾਈ ਘਟਨਾ ਸੀ। ਇਕ ਦਰਦਨਾਕ ਤਜਰਬਾ ਸੀ। ਤੁਸੀ ਆਖਦੇ ਹੋ ਕਿ ਕਾਂਗਰਸ ਪਾਰਟੀ ਉਸ ਵਿਚ ਸ਼ਾਮਲ ਸੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਇਹ ਜ਼ਰੂਰ ਹੈ ਕਿ ਹਿੰਸਾ ਵਾਪਰੀ ਸੀ, ਇਹ ਵੀ ਜ਼ਰੂਰ ਹੈ ਕਿ ਉਹ ਇਕ ਦੁਖਾਂਤ ਸੀ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement