
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨਾਂ ਦਾ ਦੇਸ਼ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਗੱੱਲਬਾਤ ਸ਼ੁਰੂ ਕਰਾਉਣ ਵਿਚ ਅਮਰੀਕਾ ਮਦਦ ਕਰੇ
ਵਾਸ਼ਿੰਗਟਨ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨਾਂ ਦਾ ਦੇਸ਼ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਗੱੱਲਬਾਤ ਸ਼ੁਰੂ ਕਰਾਉਣ ਵਿਚ ਅਮਰੀਕਾ ਮਦਦ ਕਰੇ ਕਿਉਂਕਿ ਦੋਨਾਂ ਦੱਖਣੀ ਏਸ਼ੀਆਈ ਗੁਆਂਢੀ ਮੁਲਕਾਂ ਵਿਚ ਦੋ ਪੱਖੀ ਗਲਬਾਤ ਅਜੇ ਬੰਦ ਹੈ। ਨਾਲ ਹੀ ਉਨਾਂ ਚਿਤਾਵਨੀ ਦਿਤੀ ਕਿ ਗਲਬਾਤ ਨਹੀਂ ਹੁੰਦੀ ਤਾਂ ਤਣਾਅ ਹੋਰ ਵਧ ਸਕਦਾ ਹੈ। ਕੁਰੈਸ਼ੀ ਨੇ ਦਸਿਆ ਕਿ ਅਮਰੀਕਾ ਨੇ ਇਸ ਸੰਬਧ ਵਿਚ ਪਾਕਿਸਤਾਨ ਦੀ ਬੇਨਤੀ ਨੂੰ ਠੁਕਰਾ ਦਿਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਉਨਾਂ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨਾਲ ਮੁਲਾਕਾਤ ਕੀਤੀ ਸੀ।
Narendera Modi and Imran Khan
ਦਸਣਯੋਗ ਹੈ ਕਿ ਭਾਰਤ ਗਆਂਢੀ ਦੇਸ਼ ਦੇ ਨਾਲ ਸਬੰਧਾਂ ਵਿਚ ਕਿਸੇ ਤੀਸਰੇ ਦੇਸ਼ ਦੀ ਵਿਚੋਲਗਿਰੀ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਕਸ਼ਮੀਰ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਆਪਣੇ ਮਤਭੇਦਾਂ ਨੂੰ ਸੁਲਝਾਉਣ ਲਈ ਲਗਾਤਾਰ ਵਿਚੋਲਗਿਰੀ ਦੀ ਗਲ ਕਰਦਾ ਹੈ। ਕੁਰੈਸ਼ੀ ਨੇ ਅਮਰੀਕੀ ਕਾਂਗਰਸ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਧਨ ਨਾਲ ਚਲਣ ਵਾਲੇ ਸਿਖਰ ਥਿੰਕ ਟੈਂਕ ਇੰਸਟੀਟਿਊਟ ਆਫ ਪੀਸ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦ ਅਸੀਂ ਅਮਰੀਕਾ ਨੂੰ ਗਲਬਾਤ ਵਿਚ ਭੂਮਿਕਾ ਨਿਭਾਉਣ ਲਈ ਕਿਹਾ ਤਾਂ ਕਿਉਂ ਕਿਹਾ? ਸਿਰਫ ਇਸਲਈ ਕਿ ਸਾਡੇ ਵਿਚ ਦੋ ਪੱਖੀ ਗਲਬਾਤ ਬੰਦ ਹੈ।
Sushma Swaraj
ਅਸੀ ਸਰਹੱਦ ਦੇ ਪੱਛਮ ਵਲ ਨੂੰ ਧਿਆਨ ਲਗਾਉਣਾ ਤੇ ਅਗੇ ਵਧਣਾ ਚਾਹੁੰਦੇ ਹਾਂ ਜੋ ਅਸੀਂ ਨਹੀਂ ਕਰ ਪਾ ਰਹੇ। ਕਿਉਂਕਿ ਅਸੀ ਪੂਰਵ (ਭਾਰਤੀ ਸਰਹੱਦ ਤੇ) ਮੁੜਕੇ ਵੇਖਣਾ ਹੁੰਦਾ ਹੈ। ਇਹ ਕੋਈ ਚੰਗੀ ਹਾਲਤ ਨਹੀਂ ਹੈ। ਉਨਾਂ ਕਿਹਾ ਕਿ ਹੁਣ ਕੀ ਅਮਰੀਕਾ ਮਦਦ ਕਰ ਸਕਦਾ ਹੈ? ਉਨਾਂ ਦਾ ਜਵਾਬ ਨਾ ਸੀ। ਉਹ ਦੋ ਪੱਖੀ ਗਲਬਾਤ ਚਾਹੁੰਦੇ ਹਾਂ ਪਰ ਕੋਈ ਦੋ ਪੱਖੀ ਗਤੀਵਿਧੀ ਨਹੀਂ ਹੈ। ਉਨਾਂ ਚਿਤਾਵਨੀ ਦਿਤੀ ਕਿ ਇਸ ਨਾਲ ਦੋਹਾਂ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਤਣਾਅ ਵਧ ਸਕਦਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਭਾਰਤੀ ਨੇਤਾਵਾਂ ਦੀ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਨਾਲ ਗਲਬਾਤ ਬੰਦ ਹੋਣ ਨਾਲ ਤਣਾਅ ਵਧਦਾ ਹੈ
ਅਤੇ ਉਧਰੋਂ ਆਏ ਹੁਣੇ ਜਿਹੇ ਬਿਆਨ ਬਹੁਤੇ ਮਦਦਗਾਰ ਨਹੀਂ ਹਨ। ਤਥਾਕਥਿਤ ਸਰਜੀਕਲ ਸਟਰਾਈਕ ਅਤੇ ਇਸ ਤਰਾਂ ਦੀਆਂ ਗਲਾਂ ਦਾ ਕੋਈ ਮਤਲਬ ਨਹੀਂ ਹੈ। ਇਹ ਰਾਜਨੀਤੀ ਹੈ, ਉਥੇ ਚੌਣਾਂ ਹੋਣ ਵਾਲੀਆਂ ਹਨ। ਉਨਾਂ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਨਵੀਂ ਸਰਕਾਰ ਗੱਲਬਾਤ ਤੋਂ ਪਿਛੇ ਹਟਣ ਵਾਲੀ ਨਹੀਂ ਹੈ। ਨਿਊਆਰਕ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਬੈਠਕ ਰੱਦ ਹੋਣ ਦਾ ਜ਼ਿਕਰ ਕਰਦੇ ਹੋਏ ਉਨਾਂ ਦੋਸ਼ ਲਗਾਇਆ ਕਿ ਭਾਰਤ ਪਿਛੇ ਹਟ ਗਿਆ।
Quershi With Imraan Khan
ਉਸਦੇ ਲਈ ਡਾਕ ਟਿਕਟ ਜਾਰੀ ਕਰ ਅਤਿਵਾਦੀਆਂ ਦੇ ਗੁਣਗਾਨ ਅਤੇ ਭਾਰਤੀ ਸੁਰੱਖਿਆਬਲਾਂ ਦੇ ਜ਼ੁਲਮ ਭਰੇ ਕਤਲਾਂ ਦਾ ਕਾਰਨ ਦਸੇ ਜਾਣ ਤੇ ਉਨਾਂ ਕਿਹਾ ਕਿ ਜੇਕਰ ਭਾਰਤੀਆਂ ਕੋਲ ਬਿਹਤਰ ਬਦਲ ਹੈ ਤਾਂ ਉਹ ਸਾਡੇ ਨਾਲ ਸਾਂਝਾ ਕਰਨ। ਜੇਕਰ ਇਕ ਦੂਜੇ ਨਾਲ ਗਲਬਾਤ ਨਾ ਕਰਨ ਨਾਲ ਮੁੱਦਿਆਂ ਦਾ ਹਲ ਹੋ ਸਕਦਾ ਹੈ ਅਤੇ ਖੇਤਰ ਵਿਚ ਸਥਿਰਤਾ ਆਵੇਗੀ ਤਾਂ ਠੀਕ ਹੈ ਜੇਕਰ ਉਨਾਂ ਦਾ ਇਹ ਅੰਦਾਜਾ ਹੈ ਤਾਂ ਠੀਕ ਹੈ। ਟਰੰਪ ਪ੍ਰਸ਼ਾਸਨ ਨੇ ਅਧਿਕਾਰੀਆਂ ਦੇ ਨਾਲ ਬੈਠਕਾਂ ਤੋਂ ਬਾਅਦ ਪਾਕਿਸਤਾਨ ਲਈ ਰਵਾਨਾ ਹੋਣ ਵਾਲੇ ਕੁਰੈਸ਼ੀ ਨੇ ਕਿਹਾ ਕਿ ਇਹ ਮੰਦਭਾਗੀ ਗਲ ਹੈ ਕਿ ਦੋਵੇਂ ਦੇਸ਼ ਇਕ ਦੂਜੇ ਨਾਲ ਗਲਬਾਤ ਨਹੀਂ ਕਰ ਰਹੇ। ਗਲਬਾਤ ਅਤੇ ਅਤਿਵਾਦ ਇਕਠੇ ਨਾ ਚਲਣ ਦੀ ਭਾਰਤ ਦੀ ਗਲ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੁਰੈਸ਼ੀ ਨੇ ਇਮਰਾਨ ਖਾਨ ਦੇ ਬਿਆਨ ਦਾ ਹਵਾਲਾ ਦਿਤਾ
ਕਿ ਜਦੋਂ ਉਹ ਵਿਰੋਧੀ ਪੱਖ ਦੇ ਨੇਤਾ ਸਨ ਤਾਂ ਨਵੀਂ ਦਿਲੀ ਦੀ ਯਾਤਰਾ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੌਦੀ ਨੂੰ ਮਿਲੇ ਸਨ। ਉਸ ਵੇਲੇ ਉਨਾਂ ਕਿਹਾ ਸੀ ਕਿ ਹਮੇਸਾਂ ਗਲਬਾਤ ਨੂੰ ਕਾਮਯਾਬ ਨਾ ਹੋਣ ਦੇਣ ਵਾਲੇ ਤੱਤ ਹੋਣਗੇ। ਇਸ ਨਾਲ ਸ਼ਾਂਤੀ ਪ੍ਰਕਿਰਿਆ ਵਿਚ ਰੁਕਾਵਟ ਆਵੇਗੀ ਪਰ ਜਦੋਂ ਉਹ ਅਜਿਹਾ ਕਰਨ ਤਾਂ ਨਾਲ ਮਿਲਕੇ ਉਨਾਂ ਦਾ ਮੁਕਾਬਲਾ ਕਰੀਏ। ਉਹ ਸਾਨੂੰ ਵਾਪਿਸ ਭੇਜਣਗੇ ਅਤੇ ਇਹ ਦੇਖਣਾ ਹੋਵੇਗਾ ਕਿ ਸਾਡੇ ਅਤੇ ਸਾਡੇ ਖੇਤਰੀ ਹਿਤ ਵਿਚ ਕੀ ਹੈ? ਪਾਕਿਸਤਾਨ ਦੇ ਹਿਤ ਵਿਚ ਕੀ ਹੈ? ਇਸ ਦੇ ਬਾਅਦ ਜਲਦ ਹੀ ਉਨਾਂ ਕਸ਼ਮੀਰ ਦਾ ਮੁੱਦਾ ਚੁੱਕ ਦਿਤਾ। ਉਨਾਂ ਕਿਹਾ ਕਿ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਭਾਰਤੀ ਹਿੱਸੇ ਵਾਲੇ ਕਸ਼ਮੀਰ ਵਿਚ ਜੋ ਵੀ ਗੜਬੜ ਹੋ ਰਹੀ ਹੈ ਉਹ ਸਭ ਪਾਕਿਸਤਾਨ ਕਰਵਾ ਰਿਹਾ ਹੈ ਤਾਂ ਇਹ ਗੈਰ ਹਕੀਕੀ ਗੱਲ ਹੈ।