ਇਟਲੀ ਦੇ ਵੇਨਿਸ ਵਿਚ ਓਵਰਪਾਸ ਤੋਂ ਡਿੱਗੀ ਬੱਸ; 2 ਬੱਚਿਆਂ ਸਮੇਤ 21 ਦੀ ਮੌਤ
Published : Oct 4, 2023, 10:30 am IST
Updated : Oct 4, 2023, 10:30 am IST
SHARE ARTICLE
At least 21 dead after Italian bus carrying tourists falls from Venice overpass
At least 21 dead after Italian bus carrying tourists falls from Venice overpass

ਬੱਸ ਵਿਚ ਸਵਾਰ ਸਨ ਵਿਦੇਸ਼ੀ ਸੈਲਾਨੀ



ਵੇਨਿਸ: ਇਟਲੀ ਦੇ ਵੇਨਿਸ ਸ਼ਹਿਰ ਵਿਚ ਇਕ ਬੱਸ ਇਕ ਓਵਰਪਾਸ ਤੋਂ ਡਿੱਗ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 18 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਚਾਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਖ਼ਬਰਾਂ ਅਨੁਸਾਰ, ਬੱਸ ਵਿਚ ਕੁੱਲ 40 ਲੋਕ ਸਵਾਰ ਸਨ। ਇਨ੍ਹਾਂ ਵਿਚ ਯੂਕਰੇਨੀ ਸਮੇਤ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ। ਸਥਾਨਕ ਮੀਡੀਆ ਨੇ ਦਸਿਆ ਕਿ ਬੱਸ ਮੇਸਤਰੇ ਦੇ ਰੇਲਵੇ ਟ੍ਰੈਕ ਦੇ ਨੇੜੇ ਡਿੱਗ ਗਈ, ਜੋ ਪੁਲ ਜ਼ਰੀਏ ਵੇਨਿਸ ਨਾਲ ਜੁੜਿਆ ਹੋਇਆ ਹੈ। ਸਵੇਰੇ 7:45 ਵਜੇ ਬੱਸ ਕਰੀਬ 50 ਫੁੱਟ ਦੀ ਉਚਾਈ ਤੋਂ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪਈ ਅਤੇ ਅੱਗ ਲੱਗ ਗਈ।

ਵੇਨਿਸ ਸਿਟੀ ਕੌਂਸਲਰ ਰੇਨਾਟੋ ਬੋਰਾਸੋ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਹਾਲਾਂਕਿ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ 40 ਸਾਲਾ ਇਟਾਲੀਅਨ ਬੱਸ ਡਰਾਈਵਰ ਬੱਸ ਹਾਦਸੇ ਤੋਂ ਪਹਿਲਾਂ ਬੀਮਾਰ ਸੀ।

Tags: italy

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement