35 ਲੋਕ ਗੰਭੀਰ ਜ਼ਖ਼ਮੀ
ਕੂਨੂਰ : ਤਾਮਿਲਨਾਡੂ ਦੇ ਕੂਨੂਰ 'ਚ ਮਾਰਾਪਲਮ ਨੇੜੇ ਟੂਰਿਸਟ ਬੱਸ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਤੇ ਲੋਕ ਜ਼ਖ਼ਮੀ ਹੋ ਗਏ।ਇਹ ਬੱਸ ਊਟੀ ਤੋਂ ਮੇਟੂਪਲਯਾਮ ਜਾ ਰਹੀ ਸੀ। ਬੱਸ ਵਿੱਚ 55 ਯਾਤਰੀ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਕੂਨੂਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: 1947 ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਸਿੱਖ ਨੂੰ ਮਿਲੀ ਐਮਫ਼ਿਲ ਦੀ ਡਿਗਰੀ
ਹਾਦਸੇ ਤੋਂ ਬਾਅਦ ਸਥਾਨਕ ਲੋਕ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪੀੜਤਾਂ ਦੀ ਮਦਦ ਲਈ ਅਤੇ ਜ਼ਖ਼ਮੀਆਂ ਨੂੰ ਬਚਾਉਣ ਅਤੇ ਰਾਹਤ ਕਾਰਜਾਂ ਲਈ ਪਹੁੰਚ ਗਏ। ਘਟਨਾ ਬਾਰੇ ਕੋਇੰਬਟੂਰ ਜ਼ੋਨ ਦੇ ਡੀਆਈਜੀ ਸਰਾਵਣਾ ਸੁੰਦਰ ਨੇ ਦੱਸਿਆ ਕਿ ਇਸ ਹਾਦਸੇ 'ਚ ਕਰੀਬ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਦੋਵਾਂ ਵਿਚੋਂ ਤੁਹਾਡੀ ਸਿਹਤ ਲਈ ਕਿਹੜਾ ਹੈ ਫ਼ਾਇਦੇਮੰਦ? ਆਉ ਜਾਣਦੇ ਹਾਂ
ਪੁਲਿਸ ਮੁਤਾਬਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਡਰਾਈਵਰ ਨੇ ਬੱਸ 'ਤੇ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਬੱਸ ਕੁਨੂਰ ਨੇੜੇ ਮਾਰਾਪਲਮ 'ਚ 100 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।