ਲੋਹੇ ਦੇ ਕੰਟੇਨਰਾਂ ਨਾਲ ਬਣਾਇਆ 3 ਮੰਜ਼ਿਲਾ ਅਨੋਖਾ ਘਰ, ਅੰਦਰ ਤੋਂ ਦਿਖਦਾ ਹੈ ਸ਼ਾਨਦਾਰ
Published : Nov 4, 2019, 4:30 pm IST
Updated : Nov 4, 2019, 4:30 pm IST
SHARE ARTICLE
 Containers to Build
Containers to Build

ਘਰ ਬਣਾਉਣਾ ਅਤੇ ਉਸਨੂੰ ਸਜਾਉਣਾ ਦੋਵੇਂ ਹੀ ਬਹੁਤ ਮੁਸ਼ਕਿਲ ਕੰਮ ਹੈ। ਜ਼ਿੰਦਗੀ ਬੀਤ ਜਾਂਦੀ ਹੈ ਇੱਕ ਘਰ ਬਣਾਉਣ ਵਿੱਚ ਪਰ ਜਦੋਂ ਉਹ ਬਣਕੇ ਤਿਆਰ...

ਟੈਕਸਾਸ : ਘਰ ਬਣਾਉਣਾ ਅਤੇ ਉਸਨੂੰ ਸਜਾਉਣਾ ਦੋਵੇਂ ਹੀ ਬਹੁਤ ਮੁਸ਼ਕਿਲ ਕੰਮ ਹੈ। ਜ਼ਿੰਦਗੀ ਬੀਤ ਜਾਂਦੀ ਹੈ ਇੱਕ ਘਰ ਬਣਾਉਣ ਵਿੱਚ ਪਰ ਜਦੋਂ ਉਹ ਬਣਕੇ ਤਿਆਰ ਹੋ ਜਾਂਦਾ ਹੈ ਤਾਂ ਅਸੀ ਮਾਣ ਨਾਲ ਕਹਿੰਦੇ ਹਾਂ ਕਿ ਇਹ ਸਾਡੇ ਸੁਪਨਿਆਂ ਦਾ ਘਰ ਹੈ। ਟੈਕਸਾਸ ਦੇ ਹਿਊਸਟਨ ਸ਼ਹਿਰ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਸ਼ਿਪਿੰਗ ਕੰਟੇਨਰ ਨਾਲ ਆਪਣੇ ਸੁਪਨਿਆਂ ਦਾ ਘਰ ਬਣਾਇਆ ਹੈ।

  Containers to BuildContainers to Build

ਇਹ ਘਰ ਬਾਹਰੋਂ ਤਾਂ ਲੋਹੇ ਦੇ ਵੱਡੇ-ਵੱਡੇ ਬਕਸਿਆਂ ਵਰਗਾ ਦਿਖਾਈ ਤਾਂ ਜ਼ਰੂਰ ਦਿੰਦਾ ਹੈ ਪਰ ਇਸ ਦੇ ਅੰਦਰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੌਜੂਦ ਹਨ। ਵਿਲ ਬਰਿਔਕਸ (Will Breaux) ਨਾਮ ਦਾ ਵਿਅਕਤੀ ਇਸ ਘਰ ਦਾ ਮਾਲਕ ਹੈ। ਉਨ੍ਹਾਂ ਨੇ ਹਿਊਸਟਨ ਸ਼ਹਿਰ ਦੇ ਮੈਕਗੋਵਨ ਸਟਰੀਟ 'ਤੇ 11 ਸ਼ਿਪਿੰਗ ਕੰਟੇਨਰਾਂ ਨਾਲ ਤਿੰਨ ਮੰਜ਼ਿਲਾ ਘਰ ਬਣਾਇਆ ਹੈ। ਖਾਸ ਗੱਲ ਇਹ ਹੈ ਕਿ 2,500 ਸਕੁਏਅਰ ਫੁੱਟ ਵਿੱਚ ਬਣੇ ਇਸ ਘਰ ‘ਤੇ ਤਪਸ਼, ਤੂਫਾਨ ਤੇ ਪਾਣੀ ਦਾ ਵੀ ਕੁੱਝ ਅਸਰ ਨਹੀਂ ਹੁੰਦਾ।

 Containers to BuildContainers to Build

ਮੀਡੀਆ ਰਿਪੋਰਟਾਂ ਮੁਤਾਬਕ ਵਿਲ ਨੇ ਸਾਲ 2000 ਵਿੱਚ ਇਹ ਅਨੋਖਾ ਘਰ ਬਣਾਉਣ ਬਾਰੇ ਵਿੱਚ ਸੋਚਿਆ ਸੀ ਪਰ ਇਸ ਵਿੱਚ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਿਆ। ਹਾਲਾਂਕਿ ਉਹ ਸਭ ਤੋਂ ਅਨੋਖਾ ਘਰ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਇਸ ਦੇ ਲਈ ਡਿਜ਼ਾਈਨਰ ਦੀ ਭਾਲ ਕੀਤੀ ਪਰ ਜਦੋਂ ਕੋਈ ਡਿਜ਼ਾਈਨਰ ਨਹੀਂ ਮਿਲਿਆ ਤਾਂ ਸਾਲ 2011 ਵਿੱਚ ਉਸ ਨੇ ਆਪਣੇ ਆਪ ਹੀ ਇਸ ਘਰ ਨੂੰ ਬਣਾਉਣ ਦਾ ਫੈਸਲਾ ਲੈ ਲਿਆ।

 Containers to BuildContainers to Build

ਵਿਲ ਨੇ ਇਸ ਘਰ ਨੂੰ ਬਣਾਉਣ ਤੋਂ ਪਹਿਲਾਂ ਇੱਕ 3-ਡੀ ਸਕੈਚ ਤਿਆਰ ਕੀਤਾ ਉਸ ਤੋਂ ਬਾਅਦ ਇਸ ਨੂੰ ਬਣਾਉਣ ਵਿੱਚ ਲਗ ਗਿਆ। ਅਸਲ ‘ਚ ਸ਼ਿਪਿੰਗ ਕੰਟੇਨਰ ਨਾਲ ਘਰ ਬਣਾਉਣ ਦੇ ਪਿੱਛੇ ਵਿਲ ਦਾ ਮਕਸਦ ਇੱਕ ਮਜਬੂਤ ਘਰ ਬਣਾਉਣ ਦਾ ਸੀ ਜਿਹੜਾ ਕਿ ਕਈ ਸਾਲਾਂ ਤੱਕ ਬਿਨਾਂ ਕਿਸੇ ਨੁਕਸਾਨ ਦੇ ਟਿਕਿਆ ਰਹੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement