
ਦੁਨੀਆ ਦੇ ਕਈ ਦੇਸ਼ਾਂ 'ਚ ਹੀਰੇ ਦੀਆਂ ਖਾਨਾਂ ਹਨ, ਜਿੱਥੇ ਹਰ ਤਰ੍ਹਾਂ ਦੇ ਹੀਰੇ, ਛੋਟੇ ਅਤੇ ਵੱਡੇ, ਕਈ ਸਾਲਾਂ ਲਈ ਛੱਡ ਦਿੱਤੇ ਜਾਂਦੇ ਹਨ ਪਰ
ਨਵੀਂ ਦਿੱਲੀ: ਦੁਨੀਆ ਦੇ ਕਈ ਦੇਸ਼ਾਂ 'ਚ ਹੀਰੇ ਦੀਆਂ ਖਾਨਾਂ ਹਨ, ਜਿੱਥੇ ਹਰ ਤਰ੍ਹਾਂ ਦੇ ਹੀਰੇ, ਛੋਟੇ ਅਤੇ ਵੱਡੇ, ਕਈ ਸਾਲਾਂ ਲਈ ਛੱਡ ਦਿੱਤੇ ਜਾਂਦੇ ਹਨ ਪਰ ਅਜਿਹੇ ਹੀਰੇ ਇਤਿਹਾਸ 'ਚ ਕਦੇ ਨਹੀਂ ਮਿਲੇ। ਇਹ ਵਾਸਤਵ 'ਚ ਦੁਨੀਆ 'ਚ ਪਹਿਲੀ ਵਾਰ ਹੈ। ਜਦੋਂ ਇੱਕ ਹੀਰੇ ਹੀਰੇ ਦੇ ਅੰਦਰ ਦੂਜਾ ਹੀਰਾ ਮਿਲਿਆ ਹੈ।ਦੱਸ ਦਈਏ ਕਿ ਸਾਈਬੇਰੀਆ ਦੀ ਖਾਣ ‘ਚ ਇੱਕ ਹੀਰੇ ਦੇ ਅੰਦਰ ਇੱਕ ਹੋਰ ਹੀਰਾ ਮਿਲਿਆ।
Another diamond found inside the diamond
ਰੂਸ ਦੀ ਇੱਕ ਖਾਣ ਕੰਪਨੀ ਓਲਰੋਸਾ ਪੀਜੇਐਸਸੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਓਲਰੋਸਾ ਨੇ ਇੱਕ ਬਿਆਨ ‘ਚ ਕਿਹਾ ਕਿ ਹੀਰਾ 80 ਕਰੋੜ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ, ਮੈਟ੍ਰੀਓਸ਼ਕਾ ਹੀਰੇ ਦਾ ਵਜ਼ਨ 0.62 ਕ੍ਰੇਟ ਹੈ, ਜਦਕਿ ਇਸ ਦੇ ਅੰਦਰ ਦੇ ਪੱਥਰ ਦਾ ਵਜਨ 0.02 ਕ੍ਰੇਟ ਹੈ। ਓਲਰੋਸਾ ਦੇ ‘ਰਿਸਰਚ ਐਂਡ ਡੇਵਲਪਮੈਂਟ ਜ਼ਿਓਲੋਜੀਕਲ ਇੰਟਰਪ੍ਰਾਈਜ’ ਦੇ ਉਪ ਨਿਦੇਸ਼ਕ ਓਲੇਗ ਕੋਵਲਚੁਕ ਨੇ ਕਿਹਾ, “ਜਿੱਥੇ ਤਕ ਅਸੀਂ ਜਾਣਦੇ ਹਾਂ, ਗਲੋਬਲ ਹੀਰੇ ਦੇ ਖਨਨ ਦੇ ਇਤਿਹਾਸ ‘ਚ ਅਜੇ ਤਕ ਇਸ ਤਰ੍ਹਾਂ ਦਾ ਹੀਰਾ ਨਹੀਂ ਮਿਲਿਆ।
Another diamond found inside the diamond
ਇਹ ਅਸਲ ‘ਚ ਕੁਦਰਤ ਦੀ ਅਨੌਖੀ ਰਚਨਾ ਹੈ।”ਹੀਰਾ ਸਾਇਬੇਰਿਆਈ ਖੇਤਰ ਯਕੁਸ਼ਿਆ ਦੇ ਨਿਊਰਬਾ ਖਦਾਨ ਤੋਂ ਨਿਕਲਿਆ, ਪਰ ਯਾਕੁਤਸਕ ਡਾਈਮੰਡ ਟ੍ਰੈਡ ਇੰਟਰਪ੍ਰਾਈਸ ਨੇ ਕੱਢਿਆ, ਜਿਨ੍ਹਾਂ ਨੇ ਕੀਮਤੀ ਪੱਥਰ ਦੀ ਖੋਜ ਕੀਤੀ ਅਤੇ ਵਿਸ਼ਲੇਸ਼ਣ ਦੇ ਲਈ ਰਿਸਰਚ ਐਂਡ ਡੇਵਲਪਮੈਂਟ ਜਿਓਲੋਜਿਕਲ ਐਂਟਰਪ੍ਰਾਈਜ਼ ਨੂੰ ਦਿੱਤਾ।ਵਿਗਿਆਨੀਆਂ ਨੇ ਐਕਸ ਰੇ ਮਾਈਕ੍ਰੋਟੋਗ੍ਰਾਫੀ ਦੇ ਨਾਲ ਸਪੇਕਟ੍ਰੋਸਕੋਪੀ ਦੇ ਕਈ ਵੱਖ-ਵੱਖ ਮੇਥਡ ਦਾ ਇਸਤੇਮਾਲ ਕਰਕੇ ਪੱਥਰ ਦੀ ਜਾਂਚ ਕੀਤੀ। ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਅੱਗੇ ਦੇ ਲਈ ਅਮਰੀਕਾ ਦੇ ਜੇਮੋਲਾਜਿਕਲ ਇੰਸਟੀਚਿਊਟ ਨੂੰ ਮੈਟ੍ਰੀਓਸ਼ਕਾ ਹੀਰਾ ਭੇਜਣਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।