ਖ਼ਬਰਾਂ |

ਤਾਜ਼ਾ |

ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧੀ
Published : Aug 7, 2020, 12:10 pm IST
Updated : Aug 7, 2020, 12:10 pm IST
SHARE ARTICLE
nirav modi
nirav modi

ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧਾ ਦਿਤੀ ਗਈ ਹੈ

ਲੰਡਨ, 6 ਅਗੱਸਤ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧਾ ਦਿਤੀ ਗਈ ਹੈ। 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਨੀਰਵ ਨੂੰ ਬÇ੍ਰਟੇਨ ਦੀ ਇਕ ਅਦਾਲਤ ਦੇ ਸਾਹਮਣੇ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਪਿਛਲੇ ਸਾਲ ਮਾਰਚ ਵਿਚ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ 49 ਸਾਲਾ ਹੀਰਾ ਕਾਰੋਬਾਰੀ ਦਖਣ-ਪਛਮੀ ਲੰਡਨ ਦੀ ਵਾਂਡਸਵਰਥ ਜੇਲ ਵਿਚ ਬੰਦ ਹੈ। ਉਸ ਨੂੰ ਲੰਡਨ ਵਿਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਜ਼ਿਲ੍ਹਾ ਜੱਜ ਵੇਨੇਸਾ ਬੇਰੇਟਸਰ ਦੇ ਸਾਹਮਣੇ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ।

ਉਸ ਨੂੰ ਦਸਿਆ ਗਿਆ ਕਿ 7 ਸਤੰਬਰ ਤੋਂ 5 ਦਿਨਾਂ ਦੀ ਸੁਣਵਾਈ ਤੋਂ ਪਹਿਲਾਂ ਹੋਣ ਵਾਲੀ ਸੁਣਵਾਈ ਮਾਮਲਾ ਪ੍ਰਬੰਧਨ ਸੁਣਵਾਈ ਹੋਵੇਗੀ। ਜੱਜ ਬੇਰੇਟਸਰ ਨੇ ਕਿਹਾ, ‘ਤੁਸÄ ਫਿਰ ਤੋਂ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਹੋਵੋਗੇ। ਤੁਹਾਡੇ ਵਕੀਲ ਅਦਾਲਤ ਵਿਚ ਮੌਜੂਦ ਰਹਿ ਸਕਦੇ ਹਨ।’ ਮੋਦੀ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਪਹਿਲੇ ਪੜਾਅ ਵਿਚ ਮਈ ਵਿਚ ਜ਼ਿਲ੍ਹਾ ਜੱਜ ਸੈਂਮਿਉਅਲ ਗੂਜੀ ਨੇ ਸੁਣਵਾਈ ਕੀਤੀ ਸੀ ਅਤੇ ਦੂਜੇ ਪੜਾਅ ਦੀ ਸੁਣਵਾਈ 7 ਤੋਂ 11 ਸਤੰਬਰ ਦਰਮਿਆਨ ਹੋਣੀ ਹੈ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement