
ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੈਗਾਸਸ ਸਪਾਈਵੇਅਰ ਦੀ ਇਜ਼ਰਾਈਲੀ ਨਿਰਮਾਤਾ ਨੂੰ ਪਾਬੰਦੀਸ਼ੁਦਾ ਕੰਪਨੀਆਂ ਦੀ ਸੂਚੀ ਵਿਚ ਪਾ ਦਿੱਤਾ ਹੈ।
ਵਾਸ਼ਿੰਗਟਨ: ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੈਗਾਸਸ ਸਪਾਈਵੇਅਰ ਦੀ ਇਜ਼ਰਾਈਲੀ ਨਿਰਮਾਤਾ ਨੂੰ ਪਾਬੰਦੀਸ਼ੁਦਾ ਕੰਪਨੀਆਂ ਦੀ ਸੂਚੀ ਵਿਚ ਪਾ ਦਿੱਤਾ, ਜਿਸ ਦਾ ਉਦੇਸ਼ ਕਥਿਤ ਤੌਰ ’ਤੇ ਸਾਫਟਵੇਅਰ ਰਾਹੀਂ ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਨਿਗਰਾਨੀ ਕਰਨਾ ਹੈ। ਦਰਅਸਲ ਕੰਪਨੀ NSO ਆਪਣੇ ਪੈਗਾਸਸ ਸਾਫਟਵੇਅਰ ਰਾਹੀਂ ਦੁਨੀਆ ਭਰ ਦੇ ਹਜ਼ਾਰਾਂ ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ, ਸਿਆਸਤਦਾਨਾਂ ਅਤੇ ਕਾਰੋਬਾਰੀ ਅਧਿਕਾਰੀਆਂ ਦੀ ਨਿਗਰਾਨੀ ਦੇ ਦੋਸ਼ਾਂ ਦੀਆਂ ਰਿਪੋਰਟਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਈ ਸੀ।
Pegasus Spyware
ਹੋਰ ਪੜ੍ਹੋ: ਖ਼ਾਲਸਾ ਰਾਜ ਸਮੇਂ ਦੀ ਦੀਵਾਲੀ ਅਤੇ ਅਜੋਕੇ ਖਾਲਸਿਆਂ ਦੀ ਦੀਵਾਲੀ
ਅਮਰੀਕੀ ਵਣਜ ਵਿਭਾਗ ਨੇ ਇਕ ਬਿਆਨ ਵਿਚ ਕਿਹਾ, "ਇਹਨਾਂ ਉਪਕਰਨਾਂ ਨੇ ਵਿਦੇਸ਼ੀ ਸਰਕਾਰਾਂ ਨੂੰ ਅੰਤਰਰਾਸ਼ਟਰੀ ਦਮਨ ਦਾ ਸੰਚਾਲਨ ਕਰਨ ਵਿਚ ਵੀ ਸਮਰੱਥ ਬਣਾਇਆ ਹੈ।" ਵਿਰੋਧੀਆਂ, ਪੱਤਰਕਾਰਾਂ ਅਤੇ ਕਾਰਕੁਨਾਂ ਨੂੰ ਤਾਨਾਸ਼ਾਹੀ ਸਰਕਾਰਾਂ ਦੁਆਰਾ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਨਿਸ਼ਾਨਾ ਬਣਾਇਆ ਗਿਆ ਸੀ। ਐਨਐਸਓ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਇਸ ਤੋਂ ਇਲਾਵਾ ਵਾਸ਼ਿੰਗਟਨ ਨੇ ਇਜ਼ਰਾਈਲੀ ਕੰਪਨੀ ਕੈਂਡੀਰੂ, ਸਿੰਗਾਪੁਰ ਸਥਿਤ ਕੰਪਿਊਟਰ ਸਕਿਓਰਿਟੀ ਇਨੀਸ਼ੀਏਟਿਵ ਕੰਸਲਟੈਂਸੀ Pte (COSEENC) ਅਤੇ ਰੂਸੀ ਫਰਮ ਪਾਜ਼ੀਟਿਵ ਟੈਕਨਾਲੋਜੀ ਨੂੰ ਵੀ ਨਿਸ਼ਾਨਾ ਬਣਾਇਆ ਹੈ।
Pegasus case
ਹੋਰ ਪੜ੍ਹੋ: ਜੰਮੂ-ਕਸ਼ਮੀਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣਗੇ PM ਮੋਦੀ
ਵਣਜ ਵਿਭਾਗ ਦੇ ਬਿਆਨ ਵਿਚ ਕਿਹਾ ਗਿਆ ਹੈ, "ਇਹ ਕਾਰਵਾਈ ਅਮਰੀਕਾ ਦੀ ਵਿਦੇਸ਼ ਨੀਤੀ ਦੇ ਕੇਂਦਰ ਵਿਚ ਮਨੁੱਖੀ ਅਧਿਕਾਰਾਂ ਨੂੰ ਰੱਖਣ ਲਈ ਬਿਡੇਨ-ਹੈਰਿਸ ਪ੍ਰਸ਼ਾਸਨ ਦੇ ਯਤਨਾਂ ਦਾ ਹਿੱਸਾ ਹੈ, ਜਿਸ ਵਿਚ ਦਮਨ ਲਈ ਵਰਤੇ ਜਾਂਦੇ ਡਿਜੀਟਲ ਸਾਧਨਾਂ ਦੇ ਪ੍ਰਸਾਰ ਨੂੰ ਰੋਕਣ ਲਈ ਕੰਮ ਕਰਨਾ ਸ਼ਾਮਲ ਹੈ।" ਪੈਗਾਸਸ 'ਤੇ ਸ਼ੁਰੂਆਤੀ ਚਿੰਤਾਵਾਂ ਤੋਂ ਬਾਅਦ, ਸਮੱਸਿਆ ਉਦੋਂ ਸਾਹਮਣੇ ਆਈ ਜਦੋਂ ਆਈਫੋਨ ਨਿਰਮਾਤਾ ਐਪਲ ਨੇ ਸਤੰਬਰ ਵਿਚ ਇਕ ਕਮੀ ਕੱਢੀ ਸੀ ਜਿਸ ਨਾਲ ਸਪਾਈਵੇਅਰ ਨੂੰ ਸੰਦੇਸ਼ਾਂ ਜਾਂ ਲਿੰਕਾਂ 'ਤੇ ਕਲਿੱਕ ਕੀਤੇ ਬਿਨਾਂ ਉਪਭੋਗਤਾਵਾਂ ਦੇ ਫੋਨ ਨੂੰ ਸੰਕਰਮਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
Pegasus spyware
ਹੋਰ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਦਿੱਤੀ ਵਧਾਈ
NSO ਗਰੁੱਪ ਨੇ ਪਹਿਲਾਂ ਕਿਹਾ ਸੀ ਕਿ ਇਹ ਸਪਾਈਵੇਅਰ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਿਆਰ ਕੀਤਾ ਗਿਆ ਹੈ ਅਤੇ ਕੰਪਨੀ ਇਸ ਨੂੰ ਸਿਰਫ ਸਰਕਾਰਾਂ ਨੂੰ ਵੇਚਦੀ ਹੈ। ਅਮਰੀਕਾ ਦੇ ਇਸ ਫੈਸਲੇ 'ਤੇ NSO ਗਰੁੱਪ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਹੈ। NSO ਗਰੁੱਪ ਨੇ ਕਿਹਾ ਹੈ ਕਿ ਉਸ ਦੀ ਤਕਨੀਕ ਨੇ ਅੱਤਵਾਦ ਅਤੇ ਅਪਰਾਧ ਨੂੰ ਰੋਕਣ ਦੇ ਨਾਲ-ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ 'ਚ ਵੀ ਮਦਦ ਕੀਤੀ ਹੈ।