
ਅਮਰੀਕੀ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਦੀ ਹੋਈ ਸੀ ਮੌਤ
ਨਵੀਂ ਦਿੱਲੀ : ਅਮਰੀਕਾ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਡਰ ਦੀ ਹੋਈ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪਹਿਲਾਂ ਤੋਂ ਹੀ ਤਣਾਅ ਪੂਰਨ ਹਲਾਤਾਂ ਵਿਚੋਂ ਗੁਜ਼ਰ ਰਹੇ ਇਰਾਨ ਅਤੇ ਅਮਰੀਕਾ ਵਿਚਾਲੇ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ।
File Photo
ਇਕ ਪਾਸੇ ਜਿੱਥੇ ਇਰਾਨ ਆਪਣੇ ਕਮਾਂਡਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹਿ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਥਿਤੀ ਨੂੰ ਵੇਖਦੇ ਹੋਏ ਅਮਰੀਕਾ ਆਪਣੇ ਤਿੰਨ ਹਜ਼ਾਰ ਸੈਨਿਕ ਪੱਛਮੀ ਏਸ਼ੀਆ ਵੱਲ ਭੇਜ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੇ ਅਜੇ ਇਸ ਫੈਸਲੇ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਇਰਾਨ ਨਾਲ ਨਜਿੱਠਣ ਲਈ ਅਮਰੀਕਾ ਇਹ ਕਦਮ ਚੁੱਕਣ ਜਾ ਰਿਹਾ ਹੈ।
File Photo
ਅਮਰੀਕਾ ਨੇ ਇਸ ਤੋਂ ਪਹਿਲਾਂ ਮਈ ਵਿਚ 14 ਹਜ਼ਾਰ ਸੈਨੀਕਾ ਦੀ ਪੱਛਮੀ ਏਸ਼ੀਆ ਵਿਚ ਤਾਇਨਾਤੀ ਕੀਤੀ ਸੀ। ਮਈਂ ਵਿਚ ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਰੂਪ ਵਿਚ ਇਹ ਦਾਅਵਾ ਕੀਤਾ ਸੀ ਕਿ ਇਰਾਨ ਅਮਰੀਕੀ ਹਿੱਤਾ 'ਤੇ ਹਮਲੇ ਦੀ ਯੋਜ਼ਨਾ ਬਣਾ ਰਿਹਾ ਹੈ। ਦੱਸ ਦਈਏ ਕਿ ਅਮਰੀਕੀ ਫੌਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ 'ਤੇ ਇਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਬਗਦਾਦ ਦੇ ਏਅਰਪੋਰਟ ਨੇੜੇ ਹਵਾਈ ਹਮਲੇ ਵਿਚ ਮਾਰ ਦਿੱਤਾ ਸੀ।
File Photo
ਜਨਰਲ ਸੁਲੇਮਾਨੀ ਦੀ ਇਰਾਨ ਵਿਚ ਇਕ ਵੱਡੀ ਪਹਿਚਾਣ ਸੀ। ਉਸ ਨੂੰ ਆਉਣ ਵਾਲੇ ਸਮੇਂ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵੀ ਮੰਨਿਆ ਜਾ ਰਿਹਾ ਸੀ। ਸੁਲੇਮਾਮ ਨੂੰ ਇਰਾਨ ਦੀ ਸੁਰੱਖਿਆ ਨੀਤੀ ਦਾ ਵੱਡਾ ਕਾਰਗੁਜ਼ਾਰ ਵੀ ਕਿਹਾ ਜਾਂਦਾ ਸੀ ਜਿਸ ਕਰਕੇ ਉਸ ਦੀ ਮੌਤ ਤੋਂ ਬਾਅਦ ਇਰਾਨ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ।