ਨਵੇਂ ਸਾਲ ਤੱਕ ਅਮਰੀਕਾ ਦੇ ਆਸਮਾਨ ਵਿਚ ਲੱਗੇਗਾ 'ਜਾਮ' !
Published : Dec 28, 2019, 4:15 pm IST
Updated : Dec 28, 2019, 4:20 pm IST
SHARE ARTICLE
Photo
Photo

ਲੋਕ ਛੁੱਟੀਆਂ ਬਿਤਾਉਣ ਲਈ ਜਾਂਦੇ ਹਨ ਵੱਖ-ਵੱਖ ਥਾਵਾਂ 'ਤੇ

ਨਵੀਂ ਦਿੱਲੀ : ਸੜਕਾ ਉੱਤੇ ਜਾਮ ਲੱਗਣਾ ਆਮ ਗੱਲ ਹੈ। ਪਰ ਕੀ ਤੁਸੀ ਕਦੇ ਸੁਣਿਆ ਹੈ ਕਿ ਸੜਕਾ ਤੋਂ ਇਲਾਵਾ ਆਸਮਾਨ 'ਤੇ ਵੀ ਜਾਮ ਲੱਗ ਸਕਦਾ ਹੈ। ਜੇਕਰ ਨਹੀਂ, ਤਾਂ ਹੁਣ ਅਜਿਹਾ ਹੋਣ ਵਾਲਾ ਹੈ ਦਰਅਸਲ ਅਮਰੀਕਾ 'ਚ ਜਿਆਦਾ ਸੰਖਿਆ ਵਿਚ ਛੁੱਟੀਆ ਹੋਣ ਕਰਕੇ ਲੋਕ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਹਨ ਇਸੇ ਕਰਕੇ ਅਮਰੀਕਾ ਦੇ ਆਸਮਾਨ ਵਿਚ ਨਵੇਂ ਸਾਲ ਤੱਕ ਜਾਮ ਰਹਿਣ ਵਾਲਾ ਹੈ।

File PhotoFile Photo

ਅਮਰੀਕਾ ਵਿਚ ਕ੍ਰਿਸਮਸ ਦੇ ਮੌਕੇ 'ਤੇ 21 ਦਸੰਬਰ ਤੋਂ 1 ਜਨਵਰੀ ਤੱਕ ਲੋਕਾਂ ਨੂੰ ਛੁੱਟੀਆ ਹੁੰਦੀਆ ਹਨ। ਇਸ ਦੌਰਾਨ ਲੋਕ ਵੱਡੀ ਗਿਣਤੀ ਵਿਚ ਘੁੰਮਣ ਫਿਰਨ ਲਈ ਵੱਖ-ਵੱਖ ਥਾਵਾਂ 'ਤੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਅਮਰੀਕਾ ਉੱਪ-ਮਹਾਦੀਪ ਵਿਚ ਲਗਭਘ 10 ਕਰੋੜ ਤੋਂ ਵੱਧ ਲੋਕ 1 ਜਨਵਰੀ ਤੱਕ ਛੁੱਟੀਆਂ ਬਿਤਾਉਣਗੇ। ਬੀਤੇ 16 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਨਵੇਂ ਸਾਲ ਮੌਕੇ 70 ਲੱਖ ਲੋਕ ਜਹਾਜ਼  ਰਾਹੀਂ ਯਾਤਰਾ ਕਰਨਗੇ।

File PhotoFile Photo

ਅਮਰੀਕਾ ਦੇ ਆਟੋਮੋਬਾਇਲ ਐਸੋਸੀਏਸ਼ਨ ਅਨੁਸਾਰ ਦੇਸ਼ ਵਿਚ ਹਰ ਸਮੇਂ 12 ਹਜ਼ਾਰ ਤੋਂ ਜਿਆਦਾ ਲੋਕ ਜਹਾਜ਼ ਰਾਹੀਂ ਆਸਮਾਨ ਵਿਚ ਉਡਾਨ ਭਰ ਰਹੇ ਹਨ। ਭਾਵ 1 ਜਨਵਰੀ ਤੱਕ 70 ਲੱਖ ਲੋਕਾਂ ਨੂੰ ਜਹਾਜ਼ ਸੇਵਾਵਾਂ ਮਿਲਣਗੀਆਂ। ਇਹ ਆਕੜਾ ਪਿਛਲੇ ਸਾਲ ਤੋਂ 4.9 ਫ਼ੀਸਦੀ ਜ਼ਿਆਦਾ ਹੈ।


File PhotoFile Photo

ਅਮਰੀਕਾ ਵਿਚ ਛੁੱਟੀਆਂ ਦੌਰਾਨ ਲਗਭਗ 39 ਲੱਖ ਲੋਕ ਪ੍ਰਾਇਵੇਟ ਜਹਾਜ਼ ਰਾਹੀਂ ਯਾਤਰਾ ਕਰਨਗੇ। ਇਹ ਪਿਛਲੇ ਸਾਲ ਤੋਂ 3.9 ਫ਼ੀਸਦੀ ਜਿਆਦਾ ਹੈ। ਜਦਕਿ ਪਿਛਲੇ ਸਾਲ ਤੋਂ 3 ਪ੍ਰਤੀਸ਼ਤ ਜ਼ਿਆਦਾ ਲਗਭਗ 38.10 ਲੱਖ ਲੋਕ ਟਰੇਨਾਂ,ਬੱਸਾਂ ਅਤੇ ਕਰੂਜ਼ ਸ਼ਿੱਪਾ ਰਾਹੀ ਛੁੱਟੀਆਂ ਮਨਾਉਂਣਗੇ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement