ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸ਼ੁਕਰਵਾਰ (5 ਜਨਵਰੀ) ਨੂੰ ਇਕ ਸੋਸ਼ਲ ਮੀਡੀਆ ਪੋਸਟ ਵਿਚ ਕੈਲੀਫੋਰਨੀਆ ਵਿਚ ਸ਼ੇਰਾਵਾਲੀ ਮੰਦਰ ਵਿਚ ਭੰਨਤੋੜ ਦੀ ਜਾਣਕਾਰੀ ਸਾਂਝੀ ਕੀਤੀ।
Hindu temple 'attacked' in California: ਅਮਰੀਕਾ ਦੇ ਕੈਲੀਫੋਰਨੀਆ ਵਿਚ ਸਥਿਤ ਇਕ ਹਿੰਦੂ ਮੰਦਰ ਵਿਚ ਭੰਨਤੋੜ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਕੈਲੀਫੋਰਨੀਆ ਦੇ ਸਵਾਮੀਨਾਰਾਇਣ ਮੰਦਰ ਵਿਚ ਭਾਰਤ ਵਿਰੋਧੀ ਚਿੱਤਰ ਬਣਾਏ ਜਾਣ ਅਤੇ ਭੰਨਤੋੜ ਕੀਤੇ ਜਾਣ ਤੋਂ ਹਫ਼ਤੇ ਬਾਅਦ ਵਾਪਰੀ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸ਼ੁਕਰਵਾਰ (5 ਜਨਵਰੀ) ਨੂੰ ਇਕ ਸੋਸ਼ਲ ਮੀਡੀਆ ਪੋਸਟ ਵਿਚ ਕੈਲੀਫੋਰਨੀਆ ਵਿਚ ਸ਼ੇਰਾਵਾਲੀ ਮੰਦਰ ਵਿਚ ਭੰਨਤੋੜ ਦੀ ਜਾਣਕਾਰੀ ਸਾਂਝੀ ਕੀਤੀ। ਫਾਊਂਡੇਸ਼ਨ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
#Breaking: Another Bay Area Hindu temple attacked with pro-#Khalistan graffiti.
— Hindu American Foundation (@HinduAmerican) January 5, 2024
The Vijay’s Sherawali Temple in Hayward, CA sustained a copycat defacement just two weeks after the Swaminarayan Mandir attack and one week after a theft at the Shiv Durga temple in the same area.… pic.twitter.com/wPFMNcPKJJ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਅਪਣੀ ਪੋਸਟ ਵਿਚ ਕਿਹਾ ਕਿ ਉਹ ਘਟਨਾ ਦੇ ਸਬੰਧ ਵਿਚ ਪੁਲਿਸ ਦੇ ਸੰਪਰਕ ਵਿਚ ਹੈ। ਫਾਊਂਡੇਸ਼ਨ ਨੇ ਹਿੰਦੂ ਮੰਦਰਾਂ ਨੂੰ ਵੱਖਵਾਦੀਆਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਕੈਮਰੇ ਅਤੇ ਅਲਾਰਮ ਸਿਸਟਮ ਲਗਾਉਣ ਲਈ ਕਿਹਾ ਹੈ। ਰੀਪੋਰਟ ਮੁਤਾਬਕ ਕੈਲੀਫੋਰਨੀਆ 'ਚ ਜਿਸ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ, ਉਹ ਹੇਵਰਡ 'ਚ ਸਥਿਤ ਹੈ। ਮੰਦਰ ਦੇ ਬਾਹਰ ਭਾਰਤ ਵਿਰੋਧੀ ਚਿੱਤਰ ਲਗਾਏ ਗਏ ਹਨ। ਇਸ ਤੋਂ ਇਲਾਵਾ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਹਨ।
(For more Punjabi news apart from Hindu temple 'attacked' in California, stay tuned to Rozana Spokesman)