ਮਾਲਦੀਵ ’ਚ ਕੋਈ ਵੀ ਭਾਰਤੀ ਫੌਜੀ ਨਹੀਂ ਰਹੇਗਾ, ਸਾਦੇ ਕੱਪੜਿਆਂ ’ਚ ਵੀ ਨਹੀਂ: ਰਾਸ਼ਟਰਪਤੀ ਮੁਇਜ਼ੂ
Published : Mar 5, 2024, 4:35 pm IST
Updated : Mar 5, 2024, 4:35 pm IST
SHARE ARTICLE
President Muizu
President Muizu

ਕਿਹਾ, 10 ਮਈ ਤੋਂ ਬਾਅਦ ਦੇਸ਼ ’ਚ ਕੋਈ ਭਾਰਤੀ ਫੌਜੀ ਨਹੀਂ ਹੋਵੇਗਾ

ਮਾਲੇ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਹੈ ਕਿ 10 ਮਈ ਤੋਂ ਬਾਅਦ ਉਨ੍ਹਾਂ ਦੇ ਦੇਸ਼ ’ਚ ਇਕ ਵੀ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ। ਮੰਗਲਵਾਰ ਨੂੰ ਇਕ ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। ਮੁਇਜ਼ੂ ਦੀ ਇਹ ਟਿਪਣੀ ਐਡਵਾਂਸਡ ਲਾਈਟ ਹੈਲੀਕਾਪਟਰ ਚਲਾਉਣ ਵਾਲੇ ਫੌਜੀ ਜਵਾਨਾਂ ਦੀ ਥਾਂ ਲੈਣ ਲਈ ਭਾਰਤੀ ਨਾਗਰਿਕ ਟੀਮ ਦੇ ਮਾਲਦੀਵ ਪਹੁੰਚਣ ਦੇ ਇਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਆਈ ਹੈ। 

ਮੁਇਜ਼ੂ ਨੇ ਅਪਣੇ ਦੇਸ਼ ਤੋਂ ਭਾਰਤੀ ਫੌਜੀਆਂ ਦੇ ਪਹਿਲੇ ਸਮੂਹ ਦੀ ਵਾਪਸੀ ਲਈ 10 ਮਾਰਚ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ। ਨਿਊਜ਼ ਪੋਰਟਲ ਦੀ ਖਬਰ ਮੁਤਾਬਕ ਬਾ ਟਾਪੂ ਦੇ ਇਧਾਫੁਸ਼ੀ ਰਿਹਾਇਸ਼ੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜੀਆਂ ਨੂੰ ਕੱਢਣ ਵਿਚ ਉਨ੍ਹਾਂ ਦੀ ਸਰਕਾਰ ਦੀ ਸਫਲਤਾ ਕਾਰਨ ਝੂਠੀਆਂ ਅਫਵਾਹਾਂ ਫੈਲਾ ਰਹੇ ਲੋਕ ਸਥਿਤੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। 

ਪੋਰਟਲ ਨੇ ਚੀਨ ਹਮਾਇਤੀ ਮੰਨੇ ਜਾਣ ਵਾਲੇ ਮੁਇਜ਼ੂ ਦੇ ਹਵਾਲੇ ਨਾਲ ਕਿਹਾ, ‘‘ਇਹ ਕਹਿਣ ਲਈ ਕਿ ਇਹ ਲੋਕ (ਭਾਰਤੀ ਫੌਜ) ਦੇਸ਼ ਨਹੀਂ ਛੱਡ ਰਹੇ ਹਨ, ਉਹ ਸਾਦੇ ਕਪੜੇ ਪਹਿਨ ਕੇ ਅਪਣੀ ਵਰਦੀ ਬਦਲ ਕੇ ਵਾਪਸ ਆ ਰਹੇ ਹਨ। ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜੋ ਸਾਡੇ ਦਿਲਾਂ ’ਚ ਸ਼ੱਕ ਪੈਦਾ ਕਰਦੇ ਹਨ ਅਤੇ ਝੂਠ ਫੈਲਾਉਂਦੇ ਹਨ।’’

ਉਨ੍ਹਾਂ ਕਿਹਾ, ‘‘10 ਮਈ ਤੋਂ ਬਾਅਦ ਦੇਸ਼ ’ਚ ਕੋਈ ਭਾਰਤੀ ਫੌਜੀ ਨਹੀਂ ਹੋਵੇਗਾ। ਨਾ ਵਰਦੀ ’ਚ ਅਤੇ ਨਾ ਹੀ ਸਾਦੇ ਕਪੜਿਆਂ ’ਚ। ਭਾਰਤੀ ਫੌਜ ਇਸ ਦੇਸ਼ ’ਚ ਕਿਸੇ ਵੀ ਤਰ੍ਹਾਂ ਦੇ ਕਪੜਿਆਂ ’ਚ ਨਹੀਂ ਰਹੇਗੀ। ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿੰਦਾ ਹਾਂ।’’

ਉਨ੍ਹਾਂ ਦੀ ਇਹ ਟਿਪਣੀ ਉਸ ਦਿਨ ਆਈ ਹੈ ਜਦੋਂ ਉਨ੍ਹਾਂ ਦੇ ਦੇਸ਼ ਨੇ ਮੁਫਤ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਚੀਨ ਨਾਲ ਸਮਝੌਤੇ ’ਤੇ ਦਸਤਖਤ ਕੀਤੇ ਹਨ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ 2 ਫ਼ਰਵਰੀ ਨੂੰ ਦਿੱਲੀ ’ਚ ਦੋਹਾਂ ਪੱਖਾਂ ਵਿਚਾਲੇ ਹੋਈ ਉੱਚ ਪੱਧਰੀ ਬੈਠਕ ’ਚ ਕਿਹਾ ਸੀ ਕਿ ਭਾਰਤ ਟਾਪੂ ਦੇਸ਼ ’ਚ ਤਿੰਨ ਹਵਾਬਾਜ਼ੀ ਪਲੇਟਫਾਰਮਾਂ ’ਤੇ ਕਰਮਚਾਰੀਆਂ ਦੀ ਥਾਂ ਲਵੇਗਾ ਅਤੇ ਪ੍ਰਕਿਰਿਆ ਦਾ ਪਹਿਲਾ ਪੜਾਅ 10 ਮਾਰਚ ਤਕ ਪੂਰਾ ਹੋ ਜਾਵੇਗਾ।

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement