
ਕਠੂਆ ਸਮੂਹਕ ਬਲਾਤਕਾਰ 'ਤੇ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਲੋਕਾਂ ਦਾ ਖ਼ੂਨ ਉਬਲ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਵਿਚਕਾਰ 8 ਸਾਲ...
ਨਿਊਯਾਰਕ : ਕਠੂਆ ਸਮੂਹਕ ਬਲਾਤਕਾਰ 'ਤੇ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਲੋਕਾਂ ਦਾ ਖ਼ੂਨ ਉਬਲ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਵਿਚਕਾਰ 8 ਸਾਲ ਦੀ ਬੱਚੀ ਦੇ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਕਾਫ਼ੀ ਗੁੱਸਾ ਸੀ। ਸਿਤਾਰਿਆਂ ਦੀ ਨਾਰਾਜ਼ਗੀ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਜ਼ਰੀਏ ਦੇਖੀ ਗਈ ਸੀ। ਹੁਣ ਇਸ ਸਮੂਹਕ ਬਲਾਤਕਾਰ ਨੂੰ ਲੈ ਕੇ ਹਾਲੀਵੁੱਡ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਹਾਲ ਹੀ ਵਿਚ 'ਹੈਰੀ ਪਾਟਰ' ਫੇਮ ਅਦਾਕਾਰਾ ਐਮਾ ਵਾਟਸਨ ਨੇ ਕਠੂਆ ਬਲਾਤਕਾਰ ਪੀੜਤਾ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਦੇ ਸਮਰਥਨ ਵਿਚ ਟਵੀਟ ਕੀਤਾ।
kathua gangrape : emma watson tweet in support lawyer deepika rajawat
ਉਨ੍ਹਾਂ ਅਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਦੀਪਿਕਾ ਸਿੰਘ ਰਾਜਾਵਤ ਨੂੰ ਪੂਰੀ ਤਾਕਤ ਮਿਲੇ। ਉਨ੍ਹਾਂ ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਤੋਂ ਠੀਕ ਪਹਿਲਾਂ ਦੀਪਿਕਾ ਦੀ ਵਾਇਰਲ ਵੀਡੀਉ ਦੀ ਤਸਵੀਰ ਨੂੰ ਵੀ ਅਪਣੇ ਟਵੀਟ 'ਚ ਸ਼ੇਅਰ ਕੀਤਾ ਹੈ। ਐਮਾ ਯੂਨਾਈਟਡ ਨੇਸ਼ਨਜ਼ ਵੂਮੈਨਜ਼ ਗੁਡਵਿਲ ਅੰਬੈਸਡਰ ਹੈ। ਉਨ੍ਹਾਂ ਦੇ ਟਵੀਟ ਤੋਂ ਦੀਪਿਕਾ ਨੂੰ ਖ਼ੁਸ਼ੀ ਮਿਲੀ ਹੈ।
kathua gangrape : emma watson tweet in support lawyer deepika rajawat
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਟਵੀਟ ਨਾਲ ਮੈਨੂੰ ਖ਼ੁਸ਼ੀ ਮਿਲੀ ਹੈ, ਪਰ ਮੈਨੂੰ ਉਦੋਂ ਜ਼ਿਆਦਾ ਖ਼ੁਸ਼ੀ ਮਿਲੇਗੀ ਜਦੋਂ ਮਾਸੂਮ ਬੱਚੀ ਨੂੰ ਇਨਸਾਫ਼ ਮਿਲੇਗਾ। ਐਮਾ ਦੇ ਟਵੀਟ 'ਤੇ ਉਨ੍ਹਾਂ ਕਿਹਾ ਕਿ ''ਉਨ੍ਹਾਂ ਦੇ ਟਵੀਟ ਨਾਲ ਉਤਸ਼ਾਹ ਅਤੇ ਸਮਰਥਨ ਮਿਲਿਆ ਹੈ। ਇਸ ਤੋਂ ਪਤਾ ਚਲਦਾ ਹੈ ਕਿ ਲੋਕ ਸਾਡੇ ਨਾਲ ਹਨ ਅਤੇ ਮਾਸੂਮ ਲਈ ਇਨਸਾਫ਼ ਚਾਹੁੰਦੇ ਹਨ।''
kathua gangrape : emma watson tweet in support lawyer deepika rajawat
ਜ਼ਿਕਰਯੋਗ ਹੈ ਕਿ ਕਠੂਆ ਸਮੂਹਕ ਬਲਾਤਕਾਰ ਕੇਸ ਲੜਨ ਵਾਲੀ ਦੀਪਿਕਾ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ, ਪਰ ਉਹ ਪੂਰੀ ਬਹਾਦਰੀ ਨਾਲ ਇਸ ਕੇਸ ਨਾਲ ਜੁੜੀ ਹੋਈ ਹੈ। ਦੀਪਿਕਾ ਐਨਜੀਓ ਵਾਇਸ ਆਫ਼ ਰਾਈਟਸ ਦੀ ਚੇਅਰਪਰਸਨ ਵੀ ਹੈ। ਇਹ ਐਨਜੀਉ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦਾ ਹੈ, ਖ਼ਾਸ ਕਰ ਕੇ ਔਰਤਾਂ ਅਤੇ ਬੱਚਿਆਂ ਦੇ ਹੱਕ ਨਾਲ ਜੁੜੇ। ਇਸ ਲਈ ਉਨ੍ਹਾਂ ਨੂੰ ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ।
kathua gangrape : emma watson tweet in support lawyer deepika rajawat
ਦਸ ਦਈਏ ਕਿ ਜਨਵਰੀ ਵਿਚ ਕਸ਼ਮੀਰ ਦੇ ਕਠੂਆ ਵਿਚ ਚਾਰ ਲੋਕਾਂ ਨੇ 8 ਸਾਲ ਦੀ ਮਾਸੂਮ ਬੱਚੀ ਨੂੰ ਬੰਦੀ ਬਣਾ ਕੇ ਉਸ ਨਾਲ ਕਈ ਦਿਨਾਂ ਤਕ ਸਮੂਹਕ ਬਲਾਤਕਾਰ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੀ ਹੱਤਿਆ ਕਰ ਦਿਤੀ ਸੀ। ਇਸ ਕੇਸ ਦੀ ਜ਼ਿੰਮੇਵਾਰੀ ਕ੍ਰਾਈਮ ਬ੍ਰਾਂਚ ਕੋਲ ਹੈ। ਕ੍ਰਾਈਮ ਬ੍ਰਾਂਚ ਨੇ ਅੱਠ ਦੋਸ਼ੀਆਂ ਵਿਰੁਧ ਚਾਰਜਸ਼ੀਟ ਦਾਇਰ ਕਰ ਲਈ ਹੈ।