
ਇਮਰਾਨ ਖ਼ਾਨ ਨੇ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਅਤੇ 'ਨੌਕਰਾਂ ਦੀ ਜ਼ਿੰਦਗੀ ਜਿਊਣ' ਦੀ ਥਾਂ ਸੁਤੰਤਰਤਾ ਲਈ ਮਰਨਾ ਪਸੰਦ ਕਰਨ ਵਾਲੇ ਵਿਚਾਰ ਦੀ ਪ੍ਰਸ਼ੰਸਾ ਕੀਤੀ। ਖ਼ਾਨ ਨੇ ਟਵਿੱਟਰ 'ਤੇ ਟੀਪੂ ਦੀ ਸਿਫਤ ਕੀਤੀ, ਜਿਨ੍ਹਾਂ ਨੂੰ 'ਮੈਸੂਰ ਦਾ ਸ਼ੇਰ' ਵੀ ਕਿਹਾ ਜਾਂਦਾ ਹੈ। ਖਾਨ ਨੇ ਟਵੀਟ ਕੀਤਾ ਕਿ 4 ਮਈ ਨੂੰ ਟੀਪੂ ਸੁਲਤਾਨ ਦੀ ਬਰਸੀ ਹੈ- ਇਕ ਵਿਅਕਤੀ ਜਿਸ ਨੂੰ ਮੈਂ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਗੁਲਾਮੀ ਦਾ ਜੀਵਨ ਜਿਊਣ ਦੀ ਥਾਂ ਸੁਤੰਤਰਤਾ ਪਸੰਦ ਕੀਤੀ ਅਤੇ ਇਸ ਦੇ ਲਈ ਲੜਦੇ ਹੋਏ ਉਨ੍ਹਾਂ ਨੇ ਜਾਨ ਵੀ ਗੁਆ ਲਈ।
Security personnel guarding the place where Tipu Sultan’s body was found in Srirangapatna
ਇਹ ਪਹਿਲੀ ਵਾਰ ਨਹੀਂ ਹੈ ਕਿ ਖ਼ਾਨ ਨੇ ਟੀਪੂ ਦੀ ਸਿਫਤ ਕੀਤੀ। ਇਸ ਤੋਂ ਪਹਿਲਾਂ ਫ਼ਰਵਰੀ 'ਚ ਪੁਲਵਾਮਾ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਬੁਲਾਏ ਗਏ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਖ਼ਾਨ ਨੇ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ। ਟੀਪੂ ਚੌਥੇ ਐਂਗਲੋ-ਮੈਸੂਰ ਯੁੱਧ 'ਚ ਬਹਾਦਰੀ ਨਾਲ ਲੜੇ ਸਨ ਪਰ ਸ਼੍ਰੀਰੰਗਪਟਨਮ ਦੀ ਘੇਰਾਬੰਦੀ 'ਚ ਜਾਨ ਗੁਆ ਬੈਠੇ।
Imran Khan
ਫਰਾਂਸ ਦੇ ਫ਼ੌਜੀ ਸਲਾਹਕਾਰਾਂ ਨੇ ਗੁਪਤ ਰਸਤੇ ਰਾਹੀਂ ਉਨ੍ਹਾਂ ਨੂੰ ਬਚਣ ਦੀ ਸਲਾਹ ਦਿਤੀ ਸੀ ਪਰ ਉਨ੍ਹਾਂ ਨੇ ਜਵਾਬ ਦਿਤਾ, ''ਹਜ਼ਾਰਾਂ ਸਾਲ ਮੇਮਣੇ ਦੀ ਤਰ੍ਹਾਂ ਜਿਊਣ ਦੀ ਥਾਂ ਇਕ ਦਿਨ ਸ਼ੇਰ ਵਾਂਗ ਜਿਊਣਾ ਜ਼ਿਆਦਾ ਵਧੀਆ ਹੈ।'' ਟੀਪੂ ਨੂੰ ਅਪਣੇ ਸ਼ਾਸਨ 'ਚ ਕਈ ਤਰ੍ਹਾਂ ਦੇ ਸੁਧਾਰ ਕਰਨ ਕਰਕੇ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਸਮੇਂ ਹੀ ਮੈਸੂਰ ਦੇ ਰੇਸ਼ਮ ਉਦਯੋਗ 'ਚ ਵਾਧਾ ਸ਼ੁਰੂ ਹੋਇਆ ਸੀ।