
ਟੀਪੂ ਸੁਲਤਾਨ ਦਾ ਨਾਮ ਤਾਂ ਤੁਸੀਂ ਸੁਣਿਆ ਜਾਂ ਪੜ੍ਹਿਆ ਹੀ ਹੋਵੇਗਾ। ਬਰਕਸ਼ਾਇਰ ਵਿਚ ਹੋਈ ਇਕ ਨਿਲਾਮੀ ਵਿਚ ਟੀਪੂ ਸੁਲਤਾਨ ਦੇ ਜੰਗੀ ਹਥਿਆਰਾਂ ਦਾ ਬੋਲਬਾਲਾ ਰਿਹਾ ਹੈ।
ਬਰਕਸ਼ਾਇਰ: ਟੀਪੂ ਸੁਲਤਾਨ ਦਾ ਨਾਮ ਤਾਂ ਤੁਸੀਂ ਸੁਣਿਆ ਜਾਂ ਪੜ੍ਹਿਆ ਹੀ ਹੋਵੇਗਾ। ਬਰਕਸ਼ਾਇਰ ਵਿਚ ਹੋਈ ਇਕ ਨਿਲਾਮੀ ਵਿਚ ਟੀਪੂ ਸੁਲਤਾਨ ਦੇ ਜੰਗੀ ਹਥਿਆਰਾਂ ਦਾ ਬੋਲਬਾਲਾ ਰਿਹਾ ਹੈ, ਭਾਵ ਕਿ ਇਨ੍ਹਾਂ ਪੁਰਾਤਨ ਹਥਿਆਰਾਂ ਵਿਚ ਖ਼ਰੀਦਦਾਰਾਂ ਨੇ ਕਾਫ਼ੀ ਰੁਚੀ ਦਿਖਾਈ ਹੈ। ਇਨ੍ਹਾਂ ਜੰਗੀ ਹਥਿਆਰਾਂ ਵਿਚ ਟੀਪੂ ਸੁਲਤਾਨ ਦੀ ਚਾਂਦੀ ਜੜੀ ਬੰਦੂਕ ਅਤੇ ਸੋਨੇ ਦੀ ਤਲਵਾਰ ਸ਼ਾਮਲ ਹੈ। ਜਿਨ੍ਹਾਂ ਦੀ ਨਿਲਾਮੀ ਕੁੱਲ 1 ਲੱਖ 7 ਹਜ਼ਾਰ ਪੌਂਡ ਭਾਵ ਕਿ 97 ਲੱਖ 36 ਹਜ਼ਾਰ 926 ਰੁਪਏ ਵਿਚ ਹੋਈ ਹੈ।
ਇਸ ਨਿਲਾਮੀ ਦੌਰਾਨ 14 ਬੋਲੀਆਂ ਇਕੱਲੀ ਚਾਂਦੀ ਲੱਗੀ 20 ਬੋਰ ਵਾਲੀ ਇਸ ਬੰਦੂਕ ਦੀ ਲੱਗੀਆਂ, ਪਰ ਆਖ਼ਰ ਵਿਚ ਟੀਪੂ ਸੁਲਤਾਨ ਦੀ ਇਹ ਪੁਰਾਤਨ ਬੰਦੂਕ ਦੀ ਨੀਲਾਮੀ 60 ਹਜ਼ਾਰ ਪੌਂਡ ਯਾਨੀ 54 ਲੱਖ 74 ਹਜ਼ਾਰ ਰੁਪਏ ਵਿਚ ਹੋਈ। ਇਸ ਬੰਦੂਕ ਨਾਲ ਸਬੰਧਤ ਦਸਤਾਵੇਜ਼ ਵਿਚ ਲਿਖਿਆ ਹੈ ਕਿ ਹੋ ਸਕਦਾ ਹੈ ਇਸ ਬੰਦੂਕ ਨੂੰ ਸਿੱਧੇ ਜੰਗੀ ਮੈਦਾਨ ਤੋਂ ਹੀ ਚੁਕਿਆ ਗਿਆ ਹੋਵੇਗਾ ਕਿਉਂਕਿ ਇਹ ਕਾਫੀ ਮਾੜੇ ਢੰਗ ਨਾਲ ਨੁਕਸਾਨੀ ਗਈ ਹੈ।
Tippu sultan's gun and gold swords are auctioned
ਟੀਪੂ ਦੀ ਇਸ ਬੰਦੂਕ ਮਗਰੋਂ ਸਭ ਤੋਂ ਜ਼ਿਆਦਾ 58 ਬੋਲੀਆਂ ਸੋਨੇ ਤੋਂ ਬਣੀ ਤਲਵਾਰ ਦੀਆਂ ਲੱਗੀਆਂ। ਜਿਸ ਨੂੰ ਲਗਭਗ 18,500 ਪੌਂਡ ਭਾਵ ਕਿ 16 ਲੱਖ ਰੁਪਏ ਵਿਚ ਖ਼ਰੀਦਿਆ ਗਿਆ। ਇਸ ਬੋਲੀ ਦੀ ਜਾਣਕਾਰੀ ਹੋਣ ਤੇ ਭਾਰਤੀ ਹਾਈ ਕਮਿਸ਼ਨਰ ਬਰਕਸ਼ਾਇਰ ਸਥਿਤ ਨੀਲਾਮੀ ਘਰ ਐਂਟਨੀ ਕ੍ਰਾਈਬ ਲਿਮਟਿਡ ਨੂੰ ਇਸ ਸਾਰੇ ਸਮਾਨ ਨੂੰ ਵਾਪਸ ਭਾਰਤ ਭੇਜਣ 'ਤੇ ਵਿਚਾਰ ਕਰਨ ਨੂੰ ਕਿਹਾ ਹੈ।
ਦਰਅਸਲ 1799 ਵਿਚ ਸਿਰਿੰਗਾਪਟਮ ਯੁੱਧ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੇ ਮੇਜਰ ਥਾਮਸ ਹਾਰਟ ਨੇ 8 ਚੀਜ਼ਾਂ ਦਾ ਇਹ ਕਲੈਕਸ਼ਨ ਕੀਤਾ ਸੀ। ਇਸ ਤੋਂ ਇਲਾਵਾ ਬੀਟਲ ਨਟ ਕਾਸਕੇਟ ਵੀ 17 ਹਜ਼ਾਰ 500 ਪੌਂਡ ਵਿਚ ਵਿਕਿਆ, ਉਥੇ ਹੀ ਗੋਲਡ ਈਸਟ ਇੰਡੀਆ ਕੰਪਨੀ ਦੀ ਸੀਲ ਰਿੰਗ 2800 ਪੌਂਡ ਵਿਚ ਵਿਕੀ। ਇਹ ਦੋਵੇਂ ਹੀ ਸਮਾਨ ਮੇਜਰ ਹਾਰਟ ਦੇ ਸਨ।
Tippu sultan's gun auctioned
ਇਨ੍ਹਾਂ ਵਸਤਾਂ ਨੂੰ ਖ਼ਰੀਦਣ ਵਿਚ ਜ਼ਿਆਦਾਤਰ ਰੁਚੀ ਭਾਰਤੀਆਂ ਨੇ ਹੀ ਦਿਖਾਈ ਹੈ। ਇਸ ਤੋਂ ਪਹਿਲਾਂ ਵਿਜੈ ਮਾਲਿਆ ਨੇ ਵੀ ਟੀਪੂ ਸੁਲਤਾਨ ਦੀ ਤਲਵਾਰ ਖ਼ਰੀਦੀ ਸੀ। ਫਿਲਹਾਲ ਇਸ ਤਰ੍ਹਾਂ ਦੇ ਸਮਾਨ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਦਸ ਦਈਏ ਕਿ ਇੰਡੀਆ ਪ੍ਰਾਈਡ ਪ੍ਰੋਜੈਕਟ ਪਿਛਲੇ ਸਾਲ 12ਵੀਂ ਸਦੀ ਭਗਵਾਨ ਬੁੱਧ ਦੀ ਮੂਰਤੀ ਭਾਰਤ ਲਿਆਂਦੀ ਸੀ ਅਤੇ ਇਹ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਸੀ।