
ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਦੇ ਲਈ ਇਕ ਹੋਰ ਬੁਰੀ ਖ਼ਬਰ ਹੈ। ਅਮਰੀਕਾ ਦੇ ਕੁਝ ਇਲਾਕਿਆਂ ਵਿਚ ਮਧੂਮੱਖੀ ਤੋਂ ਪੰਜ ਗੁਣਾ ਵੱਡੀ ਜ਼ਹਿਰੀਲੀ ਮੱਖੀ ਨਜ਼ਰ ਆ ਰਹੀ ਹੈ।
ਵਾਸ਼ਿੰਗਟਨ, 4 ਮਈ: ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਦੇ ਲਈ ਇਕ ਹੋਰ ਬੁਰੀ ਖ਼ਬਰ ਹੈ। ਅਮਰੀਕਾ ਦੇ ਕੁਝ ਇਲਾਕਿਆਂ ਵਿਚ ਮਧੂਮੱਖੀ ਤੋਂ ਪੰਜ ਗੁਣਾ ਵੱਡੀ ਜ਼ਹਿਰੀਲੀ ਮੱਖੀ ਨਜ਼ਰ ਆ ਰਹੀ ਹੈ। ਇਹ ਹਾਰਨੇਟ ਵੈਸਟ ਕੋਸਟ ਇਲਾਕੇ ਵਿਚ ਨਜ਼ਰ ਆਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਨਾ ਸਿਰਫ਼ ਆਕਾਰ ਵਿਚ ਵੱਡੀ ਹੈ ਬਲਕਿ ਜ਼ਹਿਰੀਲੀ ਵੀ ਹੈ। ਇਸ ਦੇ ਡੰਗਣ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ। ਇਹ ਹਰ ਸਾਲ ਦੁਨੀਆ ਭਰ ਵਿਚ 60 ਲੋਕਾਂ ਦੀ ਜਾਨ ਲੈ ਲੈਂਦੀ ਹੈ।
ਵਿਗਿਆਨੀਆਂ ਮੁਤਾਬਕ ਇਹ ਹਾਰਨੇਟ ਏਸ਼ੀਆ ਵਿਚ ਭਾਰੀ ਮੀਂਹ ਅਤੇ ਹੁੰਮਸ ਵਾਲੇ ਜੰਗਲਾਂ ਵਿਚ ਪਾਈ ਜਾਂਦੀ ਹੈ।
File photo
ਇਹ ਟ੍ਰਾਪਿਕਲ ਮੌਸਮ ਜਿਵੇਂ ਕਿ ਵੀਅਤਨਾਮ ਜਿਹੇ ਦੇਸ਼ਾਂ ਦੇ ਅਨੁਕੂਲ ਮੰਨੀ ਜਾਂਦੀ ਹੈ, ਇਸ ਦਾ ਅਮਰੀਕਾ ਵਿਚ ਨਜ਼ਰ ਆਉਣਾ ਬਹੁਤ ਹੈਰਾਨੀ ਦੀ ਗੱਲ ਹੈ। ਇਸ ਦੇ ਖੰਬਾਂ ਦਾ ਫੈਲਾਅ ਤਿੰਨ ਇੰਚ ਤੋਂ ਵੀ ਵਧੇਰੇ ਹੁੰਦਾ ਹੈ ਅਤੇ ਇਹ ਖ਼ਤਰਨਾਕ ਜ਼ਹਿਰ ਨਿਊਟ੍ਰੋਕਸਿਨ ਨਾਲ ਲੈਸ ਹੁੰਦੀ ਹੈ। ਬੀਤੇ ਦਿਨੀਂ ਮਧੂਮੱਖੀ ਮਾਪਣ ਵਾਲੇ ਕਾਨਰਾਡ ਬੇਬਯੁ ਨਾਮ ਦੇ ਇਕ ਆਦਮੀ ਨੂੰ ਵੇਨਕੋਵਰ ਆਈਲੈਂਡ ਉਤੇ ਇਨ੍ਹਾਂ ਦੇ ਇਕ ਛੱਤੇ ਨੂੰ ਨਸ਼ਟ ਕਰਨ ਲਈ ਭੇਜਿਆ ਗਿਆ ਸੀ ਪਰ ਉਸ ਨੂੰ ਕਈ ਵਾਰ ਇਨ੍ਹਾਂ ਮੱਖੀਆਂ ਨੇ ਡੰਗ ਲਿਆ। ਉੱਧਰ ਮਿਰਰ ਦੀ ਰੀਪੋਰਟ ਮੁਤਾਬਕ ਇਨ੍ਹਾਂ ਮੱਖੀਆਂ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕ ਇਨ੍ਹਾਂ ਨੂੰ ਦੈਵੀ ਆਪਦਾ ਮੰਨ ਰਹੇ ਹਨ। ਲੋਕ ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਇਨ੍ਹਾਂ ਨੂੰ ਕੋਰੋਨਾ ਤੋਂ ਬਾਅਦ ਈਸ਼ਵਰ ਦੀ ਹੋਰ ਸਜ਼ਾ ਦਸ ਰਹੇ ਹਨ। (ਏਜੰਸੀ