
ਸਾਕਾ ਨੀਲਾ ਤਾਰਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਇਕ ਅੰਗਰੇਜ਼ੀ ਦੇ ਅਖ਼ਬਾਰ ਦੀ ਰਿਪੋਰਟ ਮੁਤਾਬਕ ਓਪਰੇਸ਼ਨ ਬਲੂ ...
ਨਵੀਂ ਦਿੱਲੀ : ਸਾਕਾ ਨੀਲਾ ਤਾਰਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਇਕ ਅੰਗਰੇਜ਼ੀ ਦੇ ਅਖ਼ਬਾਰ ਦੀ ਰਿਪੋਰਟ ਮੁਤਾਬਕ ਓਪਰੇਸ਼ਨ ਬਲੂ ਸਟਾਰ ਮੌਕੇ ਜਿਹੜੇ ਕਮਾਂਡੋਜ਼ ਨੇ ਸ੍ਰੀ ਦਰਬਾਰ ਸਾਹਿਬ 'ਤੇ ਚੜ੍ਹਾਈ ਕੀਤੀ ਸੀ, ਭਾਵ ਹਮਲੇ ਨੂੰ ਅੰਜ਼ਾਮ ਦਿਤਾ ਸੀ, ਉਨ੍ਹਾਂ ਨੂੰ ਇਜ਼ਰਾਈਲੀ ਏਜੰਟਾਂ ਵਲੋਂ ਸਿਖ਼ਲਾਈ ਦਿਤੀ ਗਈ ਸੀ।
opration blue starਦਸ ਦਈਏ ਕਿ ਸਾਕਾ ਨੀਲਾ ਤਾਰਾ ਉਹ ਹਮਲਾ ਹੈ, ਜਿਸ ਨੂੰ ਓਪਰੇਸ਼ਨ ਬਲੂ ਸਟਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਹਿੰਦੁਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਾਕਾ ਹੈ ਜੋ ਸਿੱਖਾਂ ਨਾਲ ਵਾਪਰਿਆ। ਰਿਪੋਰਟ ਮੁਤਾਬਕ ਇਸ ਹਮਲੇ ਵਿਚ ਸ਼ਾਮਲ ਕਮਾਂਡਰੋਜ਼ ਨੂੰ ਸਿਖ਼ਲਾਈ ਇਜ਼ਰਾਈਲ ਏਜੰਟਾਂ ਵਲੋਂ ਦਿਤੀ ਗਈ ਸੀ। ਇਸ ਹਮਲੇ ਨੂੰ ਹਿੰਦੁਸਤਾਨੀ ਕਮਾਂਡੋਜ਼ ਨੇ ਉਸ ਵੇਲੇ ਅੰਜ਼ਾਮ ਦਿਤਾ ਸੀ, ਜਦੋਂ ਭਾਰਤ ਨੇ ਇਜ਼ਰਾਈਲ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕਰ ਦਿਤਾ ਸੀ।
opration blue starਜਿਹੜੇ ਕਮਾਂਡੋਜ਼ 6 ਜੂਨ 1984 ਨੂੰ ਦਰਬਾਰ ਸਾਹਿਬ 'ਚ ਗਏ ਸਨ, ਉਨ੍ਹਾਂ ਦੇ ਭਾਰਤੀ ਫ਼ੌਜ ਦੀ 56ਵੀਂ ਕਮਾਂਡੋ ਕੰਪਨੀ ਦਾ ਹਿੱਸਾ ਹੋਣ ਦੀ ਗੱਲ ਵੀ ਇਸ ਰਿਪੋਰਟ ਵਿਚ ਕੀਤੀ ਗਈ ਹੈ। ਇਹ ਵੀ ਦਸਿਆ ਗਿਆ ਹੈ ਕਿ ਇਹ ਇਕੱਲੀ ਹੀ ਇਕ ਅਜਿਹੀ ਯੂਨਿਟ ਸੀ, ਜਿਸ ਨੂੰ ਵੱਖਰੀ ਸਿਖ਼ਲਾਈ ਹਾਸਲ ਸੀ। ਇਸ ਕਮਾਂਡੋਜ਼ ਨੂੰ ਐਸ.ਜੀ ਕਮਾਂਡੋਜ਼ ਦਾ ਕਿਹਾ ਜਾਂਦਾ ਸੀ ਅਤੇ ਇਨ੍ਹਾਂ ਨੂੰ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਦੇ ਮੋਸਾਦ ਦੀ ਇਕ ਮਾਹਰ ਟੀਮ ਵਲੋਂ ਤਿਆਰ ਕੀਤਾ ਗਿਆ ਸੀ।
opration blue starਭਾਵੇਂ ਕਿ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 34 ਸਾਲ ਹੋ ਗਏ ਹਨ ਪਰ ਅੱਜ ਵੀ ਸਿੱਖਾਂ ਦੇ ਜ਼ਖ਼ਮ ਓਵੇਂ ਜਿਵੇਂ ਹਰੇ ਹਨ। ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ 'ਤੇ ਦੇਸ਼ ਦੀ ਫ਼ੌਜ ਵਲੋਂ ਇਸ ਤਰ੍ਹਾਂ ਹਮਲਾ ਕੀਤਾ ਜਾਣਾ ਸਿੱਖਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਸੀ। ਸ੍ਰੀ ਦਰਬਾਰ ਸਾਹਿਬ ਵਿਚ ਵਾਪਰੇ ਇਸ ਸਾਕੇ ਤੋਂ ਬਾਅਦ ਜੋ ਖ਼ਬਰਾਂ ਸਾਹਮਣੇ ਆਈਂਆਂ, ਉਨ੍ਹਾਂ ਵਿਚ 83 ਭਾਰਤੀ ਫ਼ੌਜ ਦੇ ਜਵਾਨਾਂ ਸਮੇਤ 492 ਆਮ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਉਸ ਸਮੇਂ ਸਾਹਮਣੇ ਆਈ ਪਰ ਅਸਲ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਸਨ। ਇਸ ਤੋਂ ਬਾਅਦ ਸਰਕਾਰ ਵਲੋਂ ਇਸ ਮੁੱਦੇ ਦੀ ਮੀਡੀਆ ਕਵਰੇਜ਼ 'ਤੇ ਰੋਕ ਲਗਾਉਣ ਦੀ ਗੱਲ ਨਾਲ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਨੂੰ ਦਬਾਉਣ ਦੀ ਸਾਜ਼ਿਸ਼ ਦੀ ਗੱਲ ਵੀ ਉਸ ਸਮੇਂ ਆਖੀ ਗਈ।
opration blue star sri darbar sahibਇਸ ਤੋਂ ਬਾਅਦ ਜੋ ਹੋਇਆ, ਉਸ ਨੇ ਦੇਸ਼ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿਤਾ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਸਾਕੇ ਦਾ ਦੋਸ਼ੀ ਮੰਨਦੇ ਹੋਏ 31 ਅਕਤੂਬਰ 1984 ਨੂੰ ਉਨ੍ਹਾਂ ਦੇ ਹੀ ਸਿੱਖ ਸੁਰੱਖਿਆ ਗਾਰਡਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਇੰਦਰਾ ਗਾਂਧੀ ਦੇ ਇਸ ਕਤਲ ਤੋਂ ਬਾਅਦ ਹਿੰਦੋਸਤਾਨ ਨੇ ਉਹ ਭਿਆਨਕ ਮੰਜ਼ਰ ਦੇਖਿਆ ਜੋ ਅੱਜ ਸੋਚ ਕੇ ਵੀ ਰੌਂਗਟੇ ਖੜ੍ਹੇ ਹੁੰਦੇ ਹਨ। ਸਿੱਖ ਵਿਰੋਧੀ ਦੰਗਿਆਂ ਦਾ ਅਜਿਹਾ ਮੰਜ਼ਰ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿੰਨੇ ਹੀ ਬੇਗੁਨਾਹ ਸਿੱਖ ਮਾਰੇ ਗਏ। ਇਸ ਤੋਂ ਇਲਾਵਾ ਕਿੰਨੇ ਹੀ ਬੇਗੁਨਾਹ ਲੋਕ ਇਨ੍ਹਾਂ ਦੰਗਿਆਂ ਵਿਚ ਮਾਰੇ ਗਏ।
israel mapਹਜ਼ਾਰਾਂ ਦੀ ਗਿਣਤੀ ਵਿਚ ਕਿੰਨੇ ਹੀ ਸਿੱਖ ਫ਼ੌਜੀਆਂ ਨੂੰ ਬਗ਼ਾਵਤ ਲਈ ਉਕਸਾਇਆ ਗਿਆ ਤੇ ਇਸ ਤੋਂ ਬਾਅਦ ਵੀ ਕਿੰਨੀ ਵਾਰ ਭਾਰਤੀ ਫ਼ੌਜਾਂ ਵਲੋਂ ਸਿੱਖ ਵਿਰੋਧੀ ਅਪ੍ਰੇਸ਼ਨ ਚਲਦੇ ਰਹੇ ਤਾਂ ਜੋ ਬਚੇ ਕੂਚੇ ਸਿੱਖਾਂ ਨੂੰ ਵੀ ਦਰਬਾਰ ਸਾਹਿਬ ਵਿਚੋਂ ਖਦੇੜਿਆ ਜਾ ਸਕੇ ਪਰ ਅਫ਼ਸੋਸ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਸਿੱਖ ਅੱਜ ਵੀ ਚੜ੍ਹਦੀ ਕਲਾ ਵਿਚ ਹਨ ਅਤੇ ਅਪਣੇ ਸਾਹਮਣੇ ਆ ਰਹੀਆਂ ਚੁਣੌਤੀਆਂ ਨਾਲ ਲੜ ਰਹੇ ਹਨ।