ਅਮਰੀਕੀ ਫ਼ੌਜ 'ਚ ਟਾਂਸਜੈਂਡਰਾਂ ਦੀ ਭਰਤੀ 'ਤੇ ਪਾਬੰਦੀ
Published : Jun 5, 2019, 6:45 pm IST
Updated : Jun 5, 2019, 6:45 pm IST
SHARE ARTICLE
Trump blames drug use for transgender army ban
Trump blames drug use for transgender army ban

ਟਰੰਪ ਨੇ ਕਿਹਾ - ਟ੍ਰਾਂਸਜੈਂਡਰ ਫ਼ੌਜੀ ਵੱਡੀ ਮਾਤਰਾ ਵਿਚ ਡਰੱਗ ਲੈਂਦੇ ਹਨ

ਵਾਸ਼ਿੰਗਟਨ : ਡਰੱਗ ਵਰਤੋਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਫ਼ੌਜ ਵਿਚ ਟ੍ਰਾਂਸਜੈਂਡਰਾਂ ਦੀ ਭਰਤੀ 'ਤੇ ਪਾਬੰਦੀ ਦਾ ਐਲਾਨ ਕੀਤਾ। ਇਥੇ ਦੱਸ ਦਈਏ ਕਿ ਫ਼ੌਜ ਵਿਚ ਡਰੱਗ ਦੀ ਵਰਤੋਂ ਦੀ ਮਨਾਹੀ ਹੈ। ਟਰੰਪ ਨੇ ਕਿਹਾ ਕਿ  ਉਨ੍ਹਾਂ ਨੇ ਦੇਸ਼ ਦੀ ਫੌਜ ਵਿਚ ਟ੍ਰਾਂਸਜੈਂਡਰ ਅਮਰੀਕੀਆਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਉਹ ਵੱਡੀ ਮਾਤਰਾ ਵਿਚ ਡਰੱਗ ਲੈਂਦੇ ਹਨ। 

Trump blames drug use for transgender army banTrump blames drug use for transgender army ban

ਟਰੰਪ ਨੇ ਬ੍ਰਿਟੇਨ ਦੀ ਆਈ.ਟੀ.ਵੀ. ਟੈਲੀਵਿਜਨ ਨਾਲ ਇੰਟਰਵਿਊ ਦੌਰਾਨ ਦਸਿਆ ਕਿ ਡਰੱਗ ਦੀ ਵਰਤੋਂ ਨੂੰ ਲੈ ਕੇ ਫ਼ੌਜ ਵਿਚ ਨਿਯਮ ਸਖ਼ਤ ਹਨ। ਉਨ੍ਹਾਂ ਨੇ ਕਿਹਾ,''ਉਹ ਜ਼ਿਆਦਾ ਮਾਤਰਾ ਵਿਚ ਡਰੱਗ ਲੈਂਦੇ ਹਨ ਅਤੇ ਫ਼ੌਜ ਵਿਚ ਡਰੱਗ ਲੈਣ ਦੀ ਇਜਾਜ਼ਤ ਨਹੀਂ।'' ਲੰਬੀ ਕਾਨੂੰਨੀ ਲੜਾਈ ਦੇ ਬਾਅਦ ਇਹ ਪਾਬੰਦੀ ਅਪ੍ਰੈਲ ਵਿਚ ਲਗਾਈ ਗਈ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਇਹ ਪੂਰਨ ਪਾਬੰਦੀ ਨਹੀਂ ਹੈ ਪਰ ਜਿਹੜੇ ਲੋਕ ਖੁਦ ਨੂੰ ਟ੍ਰਾਂਸਜੈਂਡਰ ਦੇ ਤੌਰ 'ਤੇ ਸੂਚੀਬੱਧ ਕਰਦੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ 'ਤੇ ਪਾਬੰਦੀ ਹੈ। ਇਨ੍ਹਾਂ ਨੀਤੀਆਂ ਨਾਲ ਵਰਤਮਾਨ ਫ਼ੌਜੀਆਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਟ੍ਰਾਂਸਜੈਂਡਰਾਂ ਦੇ ਫ਼ੌਜ ਵਿਚ ਆਉਣ ਨਾਲ ਉਸ ਦੇ ਪ੍ਰਭਾਵ ਅਤੇ ਸਮਰੱਥਾ 'ਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ। 

AmericaAmerica

ਇਥੇ ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਟ੍ਰਾਂਸਜੈਂਡਰਾਂ ਨੂੰ ਫੌਜ ਵਿਚ ਭਾਰਤੀ ਕਰਨ ਦਾ ਪ੍ਰਬੰਧ ਲਾਗੂ ਹੋਇਆ ਸੀ। ਇਸ ਦੇ ਤਹਿਤ ਅਮਰੀਕੀ ਫ਼ੌਜ ਨੇ ਇਕ ਜੁਲਾਈ 2017 ਤੋਂ ਟ੍ਰਾਂਸਜੈਂਡਰਾਂ ਦੀ ਭਰਤੀ ਕਰਨੀ ਸ਼ੁਰੂ ਕਰਨੀ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਜਨਵਰੀ 2018 ਤਕ ਵਧਾ ਦਿਤਾ ਪਰ ਬਾਅਦ ਵਿਚ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement