
ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਜਹਾਜ਼ਾਂ ਦਾ ਕੰਟਰੋਲ ਸਿਰਫ਼ ਇਕ ਜਵਾਨ ਕਰ ਸਕੇਗਾ
ਵਾਸ਼ਿੰਗਟਨ : ਭਾਰਤੀ ਮੂਲ ਦੇ ਇਕ ਵਿਗਿਆਨਿਕ ਅਤੇ ਉਸਦੀ ਟੀਮ ਨੂੰ ਅਮਰੀਕੀ ਫ਼ੌਜ ਵਿਭਾਗ ਦੀ ਇਕ ਏਜੰਸੀ ਤੋਂ ਦੋ ਕਰੋੜ ਡਾਲਰ ਦਾ ਅਜਿਹਾ ਕਰਾਰ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਿਸਦ ਤਹਿਤ ਇਹ ਲੋਕ ਇਕ ਅਜਿਹੀ ਪ੍ਰਣਾਲੀ ਦਾ ਵਿਕਾਸ ਕਰਣਗੇ ਜਿਸ ਵਿਚ ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਜਹਾਜ਼ਾਂ ਦਾ ਕੰਟਰੋਲ ਸਿਰਫ਼ ਇਕ ਜਵਾਨ ਕਰ ਸਕੇਗਾ ਜਾਂ ਇਕੇ ਤਕ ਕਿ ਬੰਬ ਰੋਕੂ ਰੋਬੋਟ ਵੀ ਇਸ ਤਰੀਕੇ ਨਾਲ ਕੰਮ ਕਰ ਸਕਣਗੇ।
Gaurav Sharma
ਅਮਰੀਕਾ ਦੇ ਖੋਜ ਅਤੇ ਵਿਕਾਸ ਸੰਗਠਨ ਬੇਟਲੇ ਵਿਚ ਕੰਮ ਕਰਦੇ ਇਕ ਸੀਨੀਅਰ ਖੋਜੀ ਵਿਗਿਆਨਿਕ ਗੌਰਵ ਸ਼ਰਮਾ ਦੀ ਅਗੁਵਾਈ 'ਚ ਇਹ ਦਲ, ਉਨ੍ਹਾਂ ਛੇ ਦਲਾਂ ਵਿਚੋਂ ਇਕ ਹੈ ਜੋ ਦਿਮਾਗ ਅਤੇ ਮਸ਼ੀਨ ਦੇ ਰਿਸ਼ਤੇ ਨੂੰ ਵਿਕਸਿਤ ਕਰੇਗਾ। ਇਹ ਜਾਣਕਾਰੀ ਡਿਫੇਂਸ ਅਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੇ ਦਿਤੀ ਹੈ। ਸ਼ਰਮਾ (40) ਨੂੰ ਕਿਹਾ ਗਿਆ ਹੈ ਕਿ ਉਹ ਅਜਿਹੀ ਪ੍ਰਣਾਲੀ ਵਿਕਸਿਤ ਕਰਨ ਜਿਸ ਵਿਚ ਫ਼ੌਜ ਨੂੰ ਇਕ ਅਜਿਹਾ ਹੈਲਮੇਟ ਪਾਉਣ ਦੀ ਸੁਵਿਧਾ ਮਿਲ ਸਕੇ ਜਿਸ ਦੀ ਮਦਦ ਨਾਲ ਉਹ ਕਈ ਮਨੁੱਖ ਤੋਂ ਬਿਨ੍ਹਾ ਚੱਲਣ ਵਾਲੇ ਹਵਾਈ ਜਹਾਜ਼ਾਂ ਦਾ ਕੰਟਰੋਲ ਅਪਣੇ ਦਿਮਾਗ ਨਾਲ ਕਰਨ ਵਿਚ ਸਮਰਥ ਹੋ ਸਕਣ ਜਾਂ ਇਥੇ ਤਕ ਕਿ ਬੰਬ ਰੋਕੂ ਰੋਬੋਟ ਦਾ ਅਪਣੇ ਦਿਮਾਗ ਤੋਂ ਕੰਟਰੋਲ ਕਰ ਸਕਣ।
Robot
ਬੇਟਲੇ ਦੀ ਅਗਲੀ ਪੀੜ੍ਹੀ ਦੀ ਨਾਨਸਰਜੀਕਲ ਨਿਊਰੋਟੈਕਨੋਲਾਜੀ ਪ੍ਰੋਗਰਾਮ ਮਿਨਮਿਲੀ ਇਨਵੇਸਿਵ ਨਿਊਰਲ ਇੰਟਰਫੇਸ ਪ੍ਰਣਾਲੀ ਨੂੰ 'ਬਰੇਨਸਟਰਾਮ' ਨਾਮ ਦਿਤਾ ਗਿਆ ਹੈ। ਕਰੀਬ ਦੋ ਕਰੋੜ ਡਾਲਰ ਦੇ ਇਸ ਪ੍ਰੋਜੈਕਟ ਲਈ ਚਾਰ ਸਾਲ ਦਾ ਸਮਾਂ ਦਿਤਾ ਗਿਆ ਹੈ।