
ਲੇ ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਠੱਗੀ ਮਾਰਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਹੀ ਠੱਗੀ...
ਆਇਰਲੈਂਡ : ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਠੱਗੀ ਮਾਰਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਹੀ ਠੱਗੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਹਿਲਾ ਨੇ ਖਾਣਾ ਖਾਣ ਮਗਰੋਂ ਹੋਟਲ ਮਾਲਕ ਨੂੰ ਠੱਗਣ ਖਾਤਰ ਕੱਚ ਖਾ ਲਿਆ ਤੇ ਖਾਣੇ 'ਚ ਕੱਚ ਹੋਣ ਦੀ ਗੱਲ ਬਾਰੇ ਦਾਅਵਾ ਕਰ ਦਿੱਤਾ।
Is there a more shocking example of the challenges faced by business owners? Outlandish compensation payouts lead to this....@michaeldarcy @InsuranceRefIre pic.twitter.com/hujyngdiJe
— VFI (@VFIpubs) July 3, 2019
ਮਾਮਲਾ ਆਇਰਲੈਂਡ ਦੇ ਇਕ ਹੋਟਲ ਦਾ ਹੈ ਜਿੱਥੇ ਕੱਚ ਦੇ ਟੋਟਿਆਂ ਨੂੰ ਮੂੰਹ 'ਚ ਪਾ ਲਿਆ ਤੇ ਫਿਰ ਦਮ ਘੁਟਣ ਦਾ ਨਾਟਕ ਕਰਨ ਲੱਗੀ। ਔਰਤ ਦੀ ਸਾਰੀ ਹੁਸ਼ਿਆਰੀ ਹੋਟਲ 'ਚ ਲਗੇ ਕੈਮਰਿਆਂ ਚ ਕੈਦ ਹੋ ਗਈ। ਹੋਟਲ ਵਾਲਿਆਂ ਨੇ ਜਦੋਂ ਰਿਕਾਡਿੰਗ ਚੈਕ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੇਖਿਆ ਕਿ ਔਰਤ ਬਿਨ੍ਹਾਂ ਕਿਸੇ ਨੂੰ ਭਣਕ ਲਗੇ ਹੋਲੀ ਜਿਹੀ ਕੱਚ ਨੂੰ ਆਪਣੇ ਟਾਪ ਚੋਂ ਕੱਢ ਕੇ ਮੂੰਹ 'ਚ ਪਾ ਲੈਂਦੀ ਹੈ ਤੇ ਦਮ ਘੁਟਣ ਦਾ ਨਾਟਕ ਕਰਨ ਲੱਗ ਪੈਂਦੀ ਹੈ।
Is there a more shocking example of the challenges faced by business owners? Outlandish compensation payouts lead to this....@michaeldarcy @InsuranceRefIre pic.twitter.com/hujyngdiJe
— VFI (@VFIpubs) July 3, 2019
ਉਕਤ ਔਰਤ ਦੀ ਜਾਨ ਬਚਾਉਣ ਲਈ ਹੋਟਲ 'ਚ ਮੌਜੂਦ ਲੋਕ ਉਸ ਲਈ ਦੌੜਦੇ ਹਨ ਤੇ ਔਰਤ ਹੋਟਲ ਵਾਲਿਆਂ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੀ ਹੈ ਪਰ ਸੀਸੀਟੀਵੀ ਕੈਮਰੇ ਉਸਦੀ ਪੋਲ ਖੋਲ੍ਹ ਦਿੰਦੇ ਹਨ। ਦੱਸਣਯੋਗ ਹੈ ਕਿ ਆਇਰਲੈਂਡ 'ਚ ਛੋਟੇ ਹੋਟਲ ਮਾਲਕਾਂ ਨੂੰ ਠੱਗਣ ਅਤੇ ਮੁਆਵਜ਼ੇ ਦੀ ਮੰਗ ਲਈ ਉੱਥੇ ਦੇ ਲੋਕ ਕਈ ਵਾਰ ਅਜਿਹੀਆਂ ਕਰਤੂਤਾਂ ਕਰਦੇ ਹਨ।