ਅਮਰੀਕਾ: Freedom Day Parade ਦੌਰਾਨ ਹੋਈ ਗੋਲੀਬਾਰੀ, ਹੁਣ ਤੱਕ 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Published : Jul 5, 2022, 7:32 am IST
Updated : Jul 5, 2022, 7:32 am IST
SHARE ARTICLE
Multiple people shot at Highland Park parade
Multiple people shot at Highland Park parade

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।



ਸ਼ਿਕਾਗੋ: ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) 'ਤੇ ਸ਼ਿਕਾਗੋ 'ਚ ਫਰੀਡਮ ਡੇ ਪਰੇਡ ਦੌਰਾਨ ਗੋਲੀਬਾਰੀ ਹੋਈ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿਚ ਵਾਪਰੀ। ਪੁਲਿਸ ਮੁਤਾਬਕ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 31 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ। ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ। ਪੁਲਿਸ ਮੁਤਾਬਕ ਹਮਲਾਵਰ ਨੇ ਇਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।

Multiple people shot at Highland Park paradeMultiple people shot at Highland Park parade

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ- ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ। ਹਾਈਲੈਂਡ ਪਾਰਕ ਦੇ ਸੁਰੱਖਿਆ ਮੁਖੀ ਕ੍ਰਿਸ ਓ'ਨੀਲ ਨੇ ਕਿਹਾ ਕਿ ਪੁਲਿਸ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ। ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦਾ ਨੌਜਵਾਨ ਹੈ। ਉਸ ਦਾ ਰੰਗ ਗੋਰਾ ਹੈ ਅਤੇ ਲੰਬੇ ਵਾਲ ਹਨ। ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪੁਲਿਸ ਨੇ ਮੌਕੇ ਤੋਂ ਇਕ ਬੰਦੂਕ ਬਰਾਮਦ ਕੀਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।

Multiple people shot at Highland Park paradeMultiple people shot at Highland Park parade

ਸ਼ਿਕਾਗੋ ਸਨ-ਟਾਈਮਜ਼ ਦੀ ਰਿਪੋਰਟ ਮੁਤਾਬਕ ਘਟਨਾ ਵਾਲੀ ਥਾਂ 'ਤੇ ਇਕ ਵਿਅਕਤੀ ਜ਼ਮੀਨ 'ਤੇ ਪਿਆ ਹੋਇਆ ਸੀ। ਉਸ ਦਾ ਸਰੀਰ ਕੰਬਲ ਨਾਲ ਢੱਕਿਆ ਹੋਇਆ ਸੀ। ਇਸ ਦੇ ਨਾਲ ਹੀ ਕਰੀਬ 5-6 ਲੋਕ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਏ ਹਨ। ਇਕ ਸਥਾਨਕ ਨਿਵਾਸੀ ਮਾਈਲਸ ਜ਼ੇਰੇਮਸਕੀ ਨੇ ਦੱਸਿਆ - ਮੈਂ 20 ਤੋਂ 25 ਗੋਲੀਆਂ ਸੁਣੀਆਂ, ਜੋ ਇਕ ਤੋਂ ਬਾਅਦ ਇਕ ਲਗਾਤਾਰ ਚੱਲ ਰਹੀਆਂ ਸਨ। ਇਸ ਲਈ ਇਹ ਸਿਰਫ਼ ਇਕ ਹੈਂਡਗਨ ਜਾਂ ਸ਼ਾਟਗਨ ਨਹੀਂ ਹੋ ਸਕਦਾ। ਪਿਛਲੇ ਸਾਲ ਵੀ ਆਜ਼ਾਦੀ ਦਿਵਸ ਮੌਕੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ 19 ਜਾਨਾਂ ਗਈਆਂ ਸਨ।

Multiple people shot at Highland Park paradeMultiple people shot at Highland Park parade

ਹਾਈਲੈਂਡ ਪਾਰਕ ਵਿਚ ਰਹਿਣ ਵਾਲੀ ਇਕ ਚਸ਼ਮਦੀਦ ਗਵਾਹ ਡੇਬੀ ਗਲੀਕਮੈਨ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਪਰੇਡ ਫਲੋਟ 'ਤੇ ਮੌਜੂਦ ਸੀ। ਉਸ ਨੇ ਅਚਾਨਕ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣੀ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਲਈ ਭੱਜ ਰਹੇ ਸਨ। ਉਹ ਕਹਿ ਰਹੇ ਸਨ - ਇੱਥੋਂ ਭੱਜੋ.. ਕੋਈ ਸ਼ੂਟਰ ਹੈ.. ਕੋਈ ਸ਼ੂਟਰ ਹੈ... ਗੋਲੀਆਂ ਦੀ ਵਰਖਾ ਕਰ ਰਿਹਾ ਹੈ। ਹਾਲਾਂਕਿ ਮੈਂ ਕੋਈ ਜ਼ਖਮੀ ਨਹੀਂ ਦੇਖਿਆ। ਪਰ ਲੋਕਾਂ ਦਾ ਡਰ ਦੁਖਦਾਈ ਸੀ। ਐਫਬੀਆਈ ਸ਼ਿਕਾਗੋ ਦੇ ਬੁਲਾਰੇ ਨੇ ਕਿਹਾ ਕਿ ਇਕ ਪੁਲਿਸ ਟੀਮ ਨੂੰ ਘਟਨਾ ਸਥਾਨ 'ਤੇ ਤਾਇਨਾਤ ਕੀਤਾ ਗਿਆ ਹੈ। ਅਸੀਂ ਅਜੇ ਹਮਲਾਵਰ ਨੂੰ ਫੜਨਾ ਹੈ, ਪਰ ਅਸੀਂ ਜਲਦੀ ਹੀ ਦੋਸ਼ੀ ਨੂੰ ਫੜ ਲਵਾਂਗੇ। ਡਾਗ ਸਕੁਐਡ ਦੀ ਟੀਮ ਵੀ ਪਹੁੰਚ ਗਈ ਹੈ ਅਤੇ ਪੁਲਿਸ ਹਮਲਾਵਰ ਨੂੰ ਫੜਨ ਲਈ ਜੁਟ ਗਈ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement