
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 4 ਸ਼ਖਸੀਅਤਾਂ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਹੈ। ਜਿਨ੍ਹਾਂ ਦੇ ਵਿਚ ਪ੍ਰੋ .ਰਾਕੇਸ਼ ਸਿਨਹਾ , ਸੋਨਲ
ਨਵੀ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 4 ਸ਼ਖਸੀਅਤਾਂ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਹੈ। ਜਿਨ੍ਹਾਂ ਦੇ ਵਿਚ ਪ੍ਰੋ .ਰਾਕੇਸ਼ ਸਿਨਹਾ , ਸੋਨਲ ਮਾਨਸਿੰਘ , ਰਘੂਨਾਥ ਮਹਾਪਾਤਰ ਅਤੇ ਰਾਮ ਸਕਲ ਸਿੰਘ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।ਸੂਤਰਾਂ ਨੇ ਦੱਸਿਆ ਕਿ ਸੰਵਿਧਾਨ ਦੇ ਅਨੁੱਛੇਦ 80 ਦੇ ਤਹਿਤ ਦਿੱਤਾ ਹੋਇਆ ਸ਼ਕਤੀਆਂ ਦਾ ਵਰਤੋ ਕਰਦੇ ਹੋਏ ਅਤੇ ਪ੍ਰਧਾਨਮੰਤਰੀ ਦੀ ਸਲਾਹ ਉੱਤੇ ਰਾਸ਼ਟਰਪਤੀ ਨੇ ਇਸ ਚਾਰ ਲੋਕਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਰਾਮ ਸਕਲ ਸਿੰਘ ਨੇ ਦਲਿਤ ਸਮੁਦਾਏ ਦੇ ਕਲਿਆਣ ਅਤੇ ਬਿਹਤਰੀ ਲਈ ਕੰਮ ਕੀਤਾ ਹੈ।
ramnath kovind
ਇੱਕ ਕਿਸਾਨ ਨੇਤਾ ਦੇ ਰੂਪ ਵਿੱਚ ਉਨ੍ਹਾਂ ਨੇ ਕਿਸਾਨਾਂ , ਮਜਦੂਰਾਂ ਦੇ ਕਲਿਆਣ ਲਈ ਕੰਮ ਕੀਤਾ ,ਹਮੇਸ਼ਾ ਹੀ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ। ਕਿਸਾਨਾਂ ਦੇ ਲਈ ਹਮੇਸ਼ਾ ਹੀ ਅਵਾਜ ਬੁਲੰਦ ਕੀਤੀ ਉਹਨਾਂ ਦੇ ਹੱਕਾਂ ਲਈ ਲੜੇ। ਉਹ ਤਿੰਨ ਵਾਰ ਸੰਸਦ ਮੈਂਬਰ ਰਹੇ ਅਤੇ ਉੱਤਰਪ੍ਰਦੇਸ਼ ਦੇ ਰਾਬਰਟਸਗੰਜ ਦੀ ਨੁਮਾਇੰਦਗੀ ਕੀਤੀ ਸੀ। ਉਥੇ ਹੀ ਰਾਕੇਸ਼ ਸਿਨਹਾ, ਦਿੱਲੀ ਸਥਿਤ ਵਿਚਾਰ ਸਮੂਹ ‘ਇੰਡਿਆ ਪਾਲਿਸੀ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਆਨਰੇਰੀ ਡਾਇਰੈਕਟਰ ਹੈ .ਟਿੱਪਣੀਆਂ ਰਾਕੇਸ਼ ਸਿਨਹਾ ਦਿੱਲੀ ਯੂਨੀਵਰਸਿਟੀ ਵਿੱਚ ਮੋਤੀ ਲਾਲ ਨਹਿਰੂ ਕਾਲਜ ਵਿੱਚ ਪ੍ਰੋਫੈਸਰ ਅਤੇ ਭਾਰਤੀ ਸਾਮਾਜਕ ਵਿਗਿਆਨ ਜਾਂਚ ਸੰਸਥਾ ਦੇ ਮੈਂਬਰ ਹਨ।
ramnath kovind
ਉਹ ਨਿਯਮਿਤ ਤੌਰ ਤੇ ਅਖ਼ਬਾਰਾਂ ਵਿੱਚ ਲੇਖ ਲਿਖਦੇ ਹਨ। ਰਘੂਨਾਥ ਮਹਾਪਾਤਰ ਦਾ ਰਵਾਇਤੀ ਆਰਕੀਟੈਕਚਰ ਅਤੇ ਵਿਰਾਸਤ ਦੀ ਸੁਰੱਖਿਆ ਵਿਚ ਮਹੱਤਵਪੂਰਣ ਯੋਗਦਾਨ ਰਿਹਾ ਹੈ ਉਨ੍ਹਾਂ ਨੇ ਸ਼੍ਰੀ ਜਗਨਨਾਥ ਮੰਦਿਰ , ਨਗਰੀ ਦੇ ਸੁੰਦਰੀਕਰਨ ਵਿੱਚਅਹਿਮ ਯੋਗਦਾਨ ਹੈ। ਉਨ੍ਹਾਂ ਦੇ ਪ੍ਰਸਿੱਧਕੰਮਾਂ ਵਿੱਚ ਛੇ ਫੁੱਟ ਲੰਬੇ ਭਗਵਾਨ ਸੂਰਜ ਦੀ ਸੰਸਦ ਦੇ ਸੇਂਟਰਲ ਹਾਲ ਵਿੱਚ ਸਥਿਤ ਮੂਰਤੀ ਅਤੇ ਪੈਰਿਸ ਵਿੱਚ ਬੁੱਧ ਮੰਦਿਰ ਦੇ ਵਿੱਚ ਲੱਕੜੀਦੇ ਬਣੇ ਬੁੱਧ ਹਾਂ। ਸੋਨਲ ਮਾਨਸਿੰਘ ਪ੍ਰਸਿੱਧ ਭਰਤਨਾਟਯਮ ਅਤੇ ਓਡੀਸੀ ਡਾਂਸਰ ਹੈ ਅਤੇ ਛੇ ਦਹਾਕੇ ਤੋਂ ਇਸ ਖੇਤਰ ਵਿੱਚ ਯੋਗਦਾਨ ਦਿੱਤਾ ਹੈ
ramnath kovind
ਅਤੇ ਇਸ ਖੇਤਰ ਦੀ ਭਲਾਈ ਲਈ ਅਗੇ ਆਏ। ਰਾਸ਼ਟਰਪਤੀ ਦੇ ਵਲੋਂ ਅੱਜ ਇਹਨਾਂ ਨੂੰਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਹੈ ਤੁਹਾਨੂੰ ਦਸ ਦੇਈਏ ਸਮਾਜ ਦੀ ਭਲਾਈ ਲਈ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ।