
ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਨੂੰ 35 ਅਰਬ ਰੁਪਏ ਦਾ ਘਪਲਾ...
ਇਸਲਾਮਾਬਾਦ : ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਨੂੰ 35 ਅਰਬ ਰੁਪਏ ਦਾ ਘਪਲਾ ਕਰਨ ਦੇ ਦੋਸ਼ ਵਿਚ ਭਗੌੜਾ ਐਲਾਨ ਕੀਤਾ ਗਿਆ ਹੈ। ਪਿਤਾ ਦੇ ਭਗੌੜਾ ਐਲਾਨ ਹੋਣ ਨਾਲ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਨੂੰ ਵੱਡਾ ਝਟਕਾ ਲੱਗਿਆ ਹੈ। ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਨੂੰ ਫੈਡਰਲ ਜਾਂਚ ਏਜੰਸੀ (ਐਫਆਈਏ) ਨੇ ਭਗੌੜਾ ਐਲਾਨ ਕੀਤਾ ਹੈ।
Bilawal Bhutto Zardariਜ਼ਰਦਾਰੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 35 ਅਰਬ ਰੁਪਏ ਦੇ ਸ਼ੱਕੀ ਲੈਣ ਦੇਣ ਕੀਤੇ ਅਤੇ ਉਸ ਦੇ ਲਈ ਕੁੱਝ ਵਿਸ਼ੇਸ਼ ਖਾਤਿਆਂ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਅਦਾਲਤ ਦੇ ਆਦੇਸ਼ 'ਤੇ ਗ੍ਰਹਿ ਮੰਤਰਾਲੇ ਨੇ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਦੇ ਦੇਸ਼ ਤੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿਤੀ ਸੀ। ਉਹ ਵਾਰ-ਵਾਰ ਆਦੇਸ਼ ਦੇਣ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ ਸਨ। ਇਸ ਤੋਂ ਬਾਅਦ ਦੋਹਾਂ ਨੂੰ ਭਗੌੜਾ ਐਲਾਨ ਕੀਤਾ ਗਿਆ।
Pakistan Former President Asif Ali Zardariਇਸ ਮਾਮਲੇ ਵਿਚ 18 ਹੋਰ ਲੋਕਾਂ ਨੂੰ ਵੀ ਭਗੌੜਾ ਐਲਾਨ ਕੀਤਾ ਗਿਆ। ਜ਼ਰਦਾਰੀ ਅਤੇ ਤਾਲਪੁਰ ਦੇ ਨਾਮ ਅੱਠ ਜੁਲਾਈ ਨੂੰ ਐਫਆਈਏ ਦੀ ਬੇਨਤੀ 'ਤੇ ਘਪਲੇ ਵਿਚ ਦੋਸ਼ੀ ਪੰਜ ਹੋਰ ਲੋਕਾਂ ਦੇ ਨਾਲ ਸ਼ਾਮਲ ਕੀਤੇ ਗਏ ਸਨ। ਦਸ ਦਈਏ ਕਿ ਸ਼ੁਰੂ ਵਿਚ ਇਹ ਮਾਮਲਾ ਪਾਕਿਸਤਾਨ ਸਟਾਕ ਐਕਸਚੇਂਜ ਦੇ ਸਾਬਕਾ ਪ੍ਰਧਾਨ ਹੁਸੈਨ ਲਾਇ ਦੇ ਵਿਰੁਧ ਰਜਿਸਟਰਡ ਸੀ। ਹੁਸੈਨ ਮੌਜੂਦ ਮਨੀ ਲਾਂਡ੍ਰਿੰਗ ਘਪਲੇ ਦੀ ਚੱਲ ਰਹੀ ਜਾਂਚ ਵਿਚ ਜ਼ਰਦਾਰੀ ਅਤੇ ਹੋਰ ਬੈਂਕਰਾਂ ਦੇ ਕਰੀਬੀ ਮੰਨੇ ਜਾਂਦੇ ਹਨ। ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।
Bilawal Bhutto and Asif Ali Zardariਇਸ ਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਅਤੇ ਮਹਰੂਮ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਵਿਚਕਾਰ ਸਖ਼ਤ ਮੁਕਾਬਲਾ ਹੈ।
Mariam and Nawaz Sharifਚੋਣਾਂ ਤੋਂ ਪਹਿਲਾਂ ਪਿਤਾ ਦੀ ਗ੍ਰਿਫ਼ਤਾਰੀ ਨਾਲ ਪੀਪੀਪੀ ਨੂੰ ਨੁਕਸਾਨ ਹੋ ਸਕਦਾ ਹੈ। ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਅਪਣਾ ਜ਼ੋਰ ਲਗਾਇਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕਿਸ ਪਾਰਟੀ ਦੇ ਸਿਰ ਪਾਕਿਸਤਾਨ ਦੀ ਸੱਤਾ ਦਾ ਤਾਜ਼ ਸਜਦਾ ਹੈ?