
ਰਾਈਟ ਟੂ ਰਿਪਲਾਈ ਅਧਿਕਾਰ ਦੀ ਵਰਤੋਂ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਏ ਅਮਰਨਾਥ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ।
ਸੰਯੁਕਤ ਰਾਸ਼ਟਰ: ਭਾਰਤ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਕਰਾਰਾ ਜਵਾਬ ਦਿੱਤਾ ਹੈ। ਰਾਈਟ ਟੂ ਰਿਪਲਾਈ ਅਧਿਕਾਰ ਦੀ ਵਰਤੋਂ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਏ ਅਮਰਨਾਥ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਪਾਕਿਸਤਾਨੀ ਪ੍ਰਤੀਨਿਧੀ ਨੂੰ ਕਿਹਾ ਕਿ ਤੁਸੀਂ ਇੱਥੇ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕਰ ਰਹੇ ਹੋ ਅਤੇ ਤੁਹਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਓਸਾਮਾ ਬਿਨ ਲਾਦੇਨ ਵਰਗੇ ਵਿਸ਼ਵਵਿਆਪੀ ਅਤਿਵਾਦੀ ਨੂੰ ‘ਸ਼ਹੀਦ’ ਕਿਹਾ ਹੈ।
ਹੋਰ ਪੜ੍ਹੋ: ਡਰੱਗ ਕੇਸ: ਅੱਜ ਖੁੱਲ੍ਹੇਗੀ STF ਦੀ ਰਿਪੋਰਟ, ਸਿੱਧੂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਜਤਾਈ ਉਮੀਦ
ਭਾਰਤ ਦੀ ਪਹਿਲੀ ਕਮੇਟੀ 'ਤੇ ਜਨਰਲ ਡਿਬੈਟ ਵਿਚ ਏ ਅਮਰਨਾਥ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ ਵਿਸ਼ਵ ਅਤਿਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਵਾਰ-ਵਾਰ ਆਪਣੇ ਗੁਆਂਢੀਆਂ ਵਿਰੁੱਧ ਸਰਹੱਦ ਪਾਰ ਅਤਿਵਾਦ ਵਿਚ ਸ਼ਾਮਲ ਰਿਹਾ ਹੈ। ਬਹੁਪੱਖੀ ਮੰਚਾਂ ’ਤੇ ਝੂਠ ਫੈਲਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਸਮੂਹਿਕ ਨਿੰਦਾ ਦੀ ਹੱਕਦਾਰ ਹੈ।
ਹੋਰ ਪੜ੍ਹੋ: Facebook ਡਾਊਨ ਹੋਣ ਕਾਰਨ Mark Zuckerberg ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੁਬੇ ਨੇ ਪਾਕਿਸਤਾਨ ਜਵਾਬ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਵਿਚ ਆਮ ਲੋਕਾਂ ਅਤੇ ਘੱਟ ਗਿਣਤੀਆਂ 'ਤੇ ਜ਼ੁਲਮ ਜਾਰੀ ਹਨ ਪਰ ਉਹ ਭਾਰਤ ਵਿਰੁੱਧ ਗਲਤ ਬਿਆਨ ਦੇ ਰਹੇ ਹਨ। ਅਜਿਹੇ ਦੇਸ਼ ਦੀ ਸਮੂਹਿਕ ਤੌਰ 'ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਲੋਕ ਆਪਣੀ ਮਾਨਸਿਕਤਾ ਦੇ ਕਾਰਨ ਹਮਦਰਦੀ ਦੇ ਹੱਕਦਾਰ ਹੁੰਦੇ ਹਨ।
ਹੋਰ ਪੜ੍ਹੋ: ਸਾਹਮਣੇ ਆਇਆ ਲਖੀਮਪੁਰ 'ਚ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦਾ ਵੀਡੀਓ, ਗੱਡੀ ਨੇ ਕੁਚਲ ਦਿੱਤੇ ਸੀ ਕਿਸਾਨ
ਉਹਨਾਂ ਕਿਹਾ ਕਿ ਅਸੀਂ ਸੁਣਦੇ ਆਏ ਹਾਂ ਕਿ ਪਾਕਿਸਤਾਨ 'ਅਤਿਵਾਦ ਦਾ ਸ਼ਿਕਾਰ' ਹੈ। ਪਰ ਇਹ ਉਹ ਦੇਸ਼ ਹੈ ਜਿਸ ਨੇ ਖੁਦ ਅੱਗ ਲਗਾਈ ਹੈ। ਉਹ ਅਤਿਵਾਦੀਆਂ ਨੂੰ ਇਸ ਆਸ ਨਾਲ ਪਾਲਦਾ ਹੈ ਕਿ ਉਹ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣਗੇ। ਇਸ ਨਾਲ ਸਾਰੀ ਦੁਨੀਆਂ ਨੂੰ ਨੁਕਸਾਨ ਹੋਇਆ ਹੈ।