
ਚੀਨ ਤੋਂ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਨੇ ਚੁਣੌਤੀ ਪੂਰੀ ਕਰਨ ਲਈ 8 ਇੰਚ ਲੰਮੀ ਚਮਚ ਨਿਗਲ ਲਿਆ।ਜੋ ਕਿ ਪੂਰੇ ਇਕ....
ਚੀਨ (ਭਾਸ਼ਾ): ਚੀਨ ਤੋਂ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਨੇ ਚੁਣੌਤੀ ਪੂਰੀ ਕਰਨ ਲਈ 8 ਇੰਚ ਲੰਮੀ ਚਮਚ ਨਿਗਲ ਲਿਆ।ਜੋ ਕਿ ਪੂਰੇ ਇਕ ਸਾਲ ਤੱਕ ਵਿਅਕਤੀ ਦੇ ਗਲੇ ਵਿਚ ਰੁਕਿਆ ਰਿਹਾ। ਇਹ ਜਾਣਕਾਰੀ ਝਿੰਜਿਆਂਗ ਮੈਕੁਆਂਗ ਜਨਰਲ ਹਾਸਪਤਾਲ ਨੇ ਆਧਿਕਾਰਕ ਬਿਆਨ ਵਿਚ ਸਾਂਝੀ ਕੀਤੀ। ਜਾਣਕਾਰੀ ਮੁਤਾਬਕ 2017 ਵਿਚ ਝਾਂਗ ਨਾਮ ਦੇ ਵਿਅਕਤੀ ਨੇ ਚੈਲੇਂਜ ਪੂਰਾ ਕਰਨ ਲਈ ਪੂਰੀ ਚਮਚ ਨਿਗਲ ਲਿਅ ਸ਼ੀ ਜੋ ਕਿ ਇੱਕ ਸਾਲ ਤੱਕ ਬਿਨਾਂ ਕਿਸੇ ਸਮੱਸਿਆ ਤੋਂ ਉਸ ਦੇ ਗਲ ਵਿਚ ਰੁਕਿਆ ਰਿਹਾ ਪਰ ਪਿਛਲੇ ਮਹੀਨੇ ਅਕਤੂਬਰ ਵਿਚ ਉਸ ਨੂੰ
TableSpoon in Neck
ਛਾਤੀ ਵਿਚ ਸੋਜ ਦੇ ਨਾਲ ਦਰਦ ਅਤੇ ਸਾਹ ਲੈਣ ਵਿਚ ਕਾਫ਼ੀ ਤਕਲੀਫ ਹੋਣ ਲਗੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਤਕਲੀਫ ਗਲੇ ਵਿਚ ਇਕ ਚੱਮਚ ਦੇ ਰੁਕੇ ਹੋਣ ਦੇ ਕਾਰਨ ਨਾਲੋਂ ਹੋ ਰਹੀ ਹੈ। ਜਿਸ ਤੋਂ ਬਾਅਦ ਝਾਂਗ ਨੇ ਇਸ ਵਾਰੇ ਪੂਰੀ ਗੱਲ ਦੱਸੀ। ਦੱਸ ਦਈਏ ਕਿ ਇਲਾਜ ਕਰਨ ਵਾਲੇ ਡਾਕਟਰ ਯੂ ਝੀਵੂ ਨੇ ਕਿਹਾ ਕਿ ਅਜਿਹਾ ਕੇਸ ਮੇਰੇ ਸਾਹਮਣੇ ਪਹਿਲੀ ਵਾਰ ਆਇਆ ਹੈ ਜੋ ਕਿ ਕਾਫ਼ੀ ਚੌਂਕਾਉਣ ਵਾਲਾ ਹੈ। ਦੋ ਘੰਟੇ ਦੀ ਮਿਹਨਤ ਤੋਂ ਬਾਅਦ ਡਾਕਟਰਾਂ ਨੇ ਸੁਰੱਖਿਅਤ ਚਮਚ ਨੂੰ ਬਾਹਰ ਕੱਢ ਲਿਆ
Doctor treatment
ਜਿਸ ਤੋਂ ਬਾਅਦ ਮਰੀਜ ਨੂੰ ਤੁਰੰਤ ਰਾਹਤ ਮਿਲਣ ਲਗੀ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿਚ ਸੰਕਰਮਣ ਅਤੇ ਹੈਮਰੇਜ ਹੋਣ ਦਾ ਖ਼ਤਰਾ ਹੁੰਦਾ ਹੈ।ਲੋਕਾਂ ਨੂੰ ਕਦੇ ਵੀ ਅਜਿਹਾ ਜੋਖਮ ਨਹੀਂ ਚੁੱਕਣਾ ਚਾਹੀਦਾ ਹੈ ਕਿਉਂਕਿ ਇਹ ਜਾਨਲੇਵਾ ਵੀ ਹੋ ਸਕਦਾ ਹੈ ।