ਟਰਾਈ ਮੁਖੀ ਨੇ ਟਵਿੱਟਰ 'ਤੇ ਆਧਾਰ ਨੰਬਰ ਦੇ ਕੇ ਦਿਤੀ ਚੁਣੌਤੀ, ਹੈਕਰ ਨੇ ਲੀਕ ਕੀਤੀ ਨਿੱਜੀ ਜਾਣਕਾਰੀ 
Published : Jul 29, 2018, 1:37 pm IST
Updated : Jul 29, 2018, 1:37 pm IST
SHARE ARTICLE
TRAI Chief RS Sharma
TRAI Chief RS Sharma

ਭਾਰਤੀ ਦੂਰਸੰਚਾਰ ਰੈਗੁਲੇਟਰੀ ਬੋਰਡ (ਟਰਾਈ) ਦੇ ਪ੍ਰਧਾਨ ਆਰ.ਐਸ ਸ਼ਰਮਾ ਨੇ ਆਧਾਰ ਦੀ ਸੁਰੱਖਿਆ ਦਾ ਪੁਖ਼ਤਾ ਦਾਅਵਾ ਕਰਦੇ ਹੋਏ ਅਪਣਾ 12 ਅੰਕਾਂ ਦਾ ਆਧਾਰ...

ਨਵੀਂ ਦਿੱਲੀ : ਭਾਰਤੀ ਦੂਰਸੰਚਾਰ ਰੈਗੁਲੇਟਰੀ ਬੋਰਡ (ਟਰਾਈ) ਦੇ ਪ੍ਰਧਾਨ ਆਰ.ਐਸ ਸ਼ਰਮਾ ਨੇ ਆਧਾਰ ਦੀ ਸੁਰੱਖਿਆ ਦਾ ਪੁਖ਼ਤਾ ਦਾਅਵਾ ਕਰਦੇ ਹੋਏ ਅਪਣਾ 12 ਅੰਕਾਂ ਦਾ ਆਧਾਰ ਨੰਬਰ ਜਾਰੀ ਕਰਦੇ ਹੋਏ ਕਿਹਾ ਸੀ ਕਿ ਜੇਕਰ ਇਸ ਨਾਲ ਸੁਰੱਖਿਆ ਨਾਲ ਜੁੜਿਆ ਖ਼ਤਰਾ ਹੈ ਤਾਂ ਕੋਈ ਮੇਰੇ ਅੰਕੜੇ ਲੀਕ ਕਰ ਕੇ ਦਿਖਾਏ ਅਤੇ ਉਨ੍ਹਾਂ ਦੀ ਇਸ ਚੁਣੌਤੀ ਦੇ ਕੁੱਝ ਘੰਟੇ ਬਾਅਦ ਹੀ ਉਨ੍ਹਾਂ ਦੇ ਅੰਕੜੇ ਲੀਕ ਹੋ ਗਏ। 

RS Sharma TweetRS Sharma Tweetਇਲੀਅਟ ਐਲਡਰਸਨ ਉਪ ਨਾਮ ਵਾਲੇ ਫਰਾਂਸ ਦੇ ਇਕ ਸੁਰੱਖਿਆ ਮਾਹਰ ਦਾ ਟਵਿੱਟਰ ਹੈਂਡਲ 'ਐਟ ਐਫਐਸਓਸੀ131ਵਾਈ' ਹੈ। ਉਨ੍ਹਾਂ ਨੇ ਟਵੀਟ ਦੀ ਲੜੀ ਵਿਚ ਸ਼ਰਮਾ ਦੇ ਨਿੱਜੀ ਜੀਵਨ ਦੇ ਕਈ ਅੰਕੜੇ ਉਨ੍ਹਾਂ ਦੇ 12 ਅੰਕਾਂ ਦੇ ਆਧਾਰ ਨੰਬਰ ਦੇ ਜ਼ਰੀਏ ਇਕੱਠੇ ਕਰ ਕੇ ਜਾਰੀ ਕਰ ਦਿਤੇ, ਜਿਨ੍ਹਾਂ ਵਿਚ ਸ਼ਰਮਾ ਦਾ ਨਿੱਜੀ ਪਤਾ, ਜਨਮ ਤਰੀਕ, ਦੂਜਾ ਫ਼ੋਨ ਨੰਬਰ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰਦੇ ਹੋਏ ਸ਼ਰਮਾ ਨੂੰ ਦਸਿਆ ਕਿ ਆਧਾਰ ਨੰਬਰ ਨੂੰ ਜਨਤਕ ਕਰਨ ਵਿਚ ਕੀ ਖ਼ਤਰੇ ਹੋ ਸਕਦੇ ਹਨ। 

Tweet Elliot AldersonTweet Elliot Aldersonਐਲਡਰਸਨ ਨੇ ਲਿਖਿਆ ਕਿ ਆਧਾਰ ਨੰਬਰ ਅਸੁਰੱਖਿਅਤ ਹੈ। ਲੋਕ ਤੁਹਾਡਾ ਨਿੱਜੀ ਪਤਾ, ਫ਼ੋਨ ਨੰਬਰ ਤੋਂ ਲੈ ਕੇ ਕਾਫ਼ੀ ਕੁੱਝ ਜਾਣ ਸਕਦੇ ਹਨ। ਮੈਂ ਇਥੇ ਹੀ ਰੁਕਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡਾ ਆਧਾਰ ਨੰਬਰ ਜਨਤਕ ਕਰਨਾ ਇਕ ਚੰਗਾ ਵਿਚਾਰ ਨਹੀਂ ਹੈ। ਸ਼ਰਮਾ, ਆਧਾਰ ਯੋਜਨਾ ਦੇ ਸਭ ਤੋਂ ਵੱਡੇ ਸਮਰਥਕਾਂ ਵਿਚੋਂ ਮੰਨੇ ਜਾਂਦੇ ਹਨ।

Tweet Elliot AldersonTweet Elliot Alderson ਉਨ੍ਹਾਂ ਦਾ ਅਜੇ ਵੀ  ਕਹਿਣਾ ਹੈ ਕਿ ਇਹ ਵਿਸ਼ੇਸ਼ ਨੰਬਰ ਕਿਸੇ ਦੀ ਨਿੱਜਤਾ ਦਾ ਉਲੰਘਣ ਨਹਂੀਂ ਕਰਦੀ ਹੈ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਡੈਟਾਬੇਸ ਬਣਾਉਣ ਦਾ ਅਧਿਕਾਰ ਹੈ, ਤਾਕਿ ਉਹ ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਨਾਗਰਿਕਾ ਨੂੰ ਸਬਸਿਡੀ ਦੇ ਸਕੇ। 

Tweet Elliot Alderson Sharma Family PhotosTweet Elliot Alderson Sharma Family Photosਆਧਾਰ ਨੂੰ ਲੈ ਕੇ ਨਿੱਜਤਾ ਦੀ ਚਿੰਤਾ ਦਾ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਚੁੱਕਿਆ ਹੈ ਅਤੇ ਵਰਕਰਾਂ ਤੋਂ ਲੈ ਕੇ ਆਮ ਜਨਤਾ ਤਕ ਨੂੰ ਡਰ ਹੈ ਕਿ ਉਨ੍ਹਾਂ ਦਾ 12 ਅੰਕਾਂ ਦਾ ਬਾਇਓਮੀਟ੍ਰਿਕ ਨੰਬਰ ਕਿਤੇ ਨਿੱਜਤਾ ਦੇ ਲਈ ਹਾਨੀਕਾਰਕ ਤਾਂ ਨਹੀਂ ਹੈ। ਸ਼ਰਮਾ ਦਾ ਕਾਰਜਕਾਲ ਨੌਂ ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਐਂਡਰਸਨ ਨੇ ਆਧਾਰ ਨੰਬਰ ਦੀ ਮਦਦ ਨਾਲ ਸ਼ਰਮਾ ਦੀਆਂ ਨਿੱਜੀ ਤਸਵੀਰਾਂ ਤਕ ਲੱਭ ਦਿਤੀਆਂ ਅਤੇ ਟਵੀਟ ਕਰਕੇ ਪ੍ਰਕਾਸ਼ਤ ਕਰਦੇ ਹੋਏ ਲਿਖਿਆ ਕਿ 'ਮੈਂ ਸਮਝਦਾ ਹਾਂ ਕਿ ਇਸ ਤਸਵੀਰ ਵਿਚ ਤੁਹਾਡੀ ਪਤਨੀ ਅਤੇ ਬੇਟੀ ਹਨ।' 

Tweet Elliot AldersonTweet Elliot Aldersonਐਂਡਰਸਨ ਆਧਾਰ ਡੈਟਾ ਪ੍ਰਣਾਲੀ ਦੀ ਸੁਰੱਖਿਆ ਨਾਲ ਜੁੜੀਆਂ ਖਾਮੀਆ ਦਾ ਖ਼ੁਲਾਸਾ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸ਼ਰਮਾ ਨਾਲ ਜੁੜੀਆਂ ਕਈ ਜਾਣਕਾਰੀਆਂ ਅਤੇ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ, ਹਾਲਾਂਕਿ ਉਨ੍ਹਾਂ ਵਿਚ ਕਈ ਸੰਵੇਦਨਸ਼ੀਲ ਹਿੱਸਿਆਂ ਨੂੰ ਬਲੱਰ ਕਰ ਕੇ ਪ੍ਰਕਾਸ਼ਤ ਕੀਤਾ ਤਾਕਿ ਸ਼ਰਮਾ ਦੀ ਨਿੱਜਤਾ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਵਲੋਂ ਪ੍ਰਕਾਸ਼ਤ ਤਸਵੀਰਾਂ ਵਿਚ ਸ਼ਰਮਾ ਦਾ ਪੈਨ ਕਾਰਡ ਵੀ ਸ਼ਾਮਲ ਸੀ। ਹਾਲਾਂਕਿ ਉਸ ਦੇ ਨੰਬਰਾਂ ਨੂੰ ਐਂਡਰਸਨ ਨੇ ਬਲੱਰ ਕਰ ਦਿਤਾ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement