
ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਕੀਤੀ ਜਾਵੇਗੀ ਮੌਤ ਦੀ ਵਜ੍ਹਾ
ਬੈਂਕਾਕ : ਥਾਈਲੈਂਡ ਵਿਚ ਇਕ ਵਿਅਕਤੀ ਦੀ ਉਸ ਵੇਲੇ ਕਰੰਟ ਲੱਗਣ ਨਾਲ ਮੌਤ ਹੋ ਗਈ ਜਦੋਂ ਉਹ ਚਾਰਜਿੰਗ 'ਤੇ ਲੱਗੇ ਫੋਨ ਵਿਚ ਗੇਮ ਖੇਡ ਰਿਹਾ ਸੀ। 20 ਸਾਲਾਂ ਕਿੱਟਿਸਕ ਮੂਨਕਿੱਟੀ ਨਾਮ ਦੇ ਵਿਅਕਤੀ ਨੇ ਸੋਮਵਾਰ ਨੂੰ ਪੱਛਮੀ ਥਾਈਲੈਂਡ ਦੇ ਚੋਨਬਰੀ ਇਲਾਕੇ ਵਿਚ ਖੁਦ ਨੂੰ ਆਪਣੇ ਸਮਾਰਟਫੋਨ ਨਾਲ ਕਮਰੇ ਵਿਚ ਬੰਦ ਕਰ ਲਿਆ।
file photo
57 ਸਾਲਾਂ ਮਾਂ ਨੇ ਕਈਂ ਵਾਰ ਘਰ ਦੀ ਸਫ਼ਾਈ ਕਰਾਉਣ ਦੇ ਲਈ ਉਸਨੂੰ ਅਵਾਜ਼ ਦਿੱਤੀ ਜਿਸਦਾ ਕੋਈ ਉੱਤਰ ਨਹੀਂ ਮਿਲਿਆ। ਆਖਰ ਕੰਮ 'ਤੇ ਜਾਂਦੇ ਸਮੇਂ ਉਹ ਉਸਦਾ ਕਮਰਾ ਦੇਖਣ ਆਈ। ਮੀਡੀਆ ਰਿਪੋਰਟ ਮੁਤਾਬਕ ਮਾਂ ਨੇ ਵੇਖਿਆ ਕਿ ਉਸਦਾ ਬੇਟਾ ਹੱਥ ਵਿਚ ਮੋਬਾਇਲ ਫੜ ਕੇ ਹੁਣ ਵੀ ਬਿਸਤਰ ਤੇ ਪਿਆ ਹੋਇਆ ਹੈ। ਉਸਦੇ ਪੂਰੇ ਹੱਥਾਂ ਤੇ ਜਲਣ ਦੇ ਨਿਸ਼ਾਨ ਹਨ।
file photo
ਮਾਂ ਨੇ ਆਪਣੇ ਕੁੱਕ ਦਾ ਕੰਮ ਕਰਨ ਵਾਲੇ ਬੇਟੇ ਨੂੰ ਛੜੀ ਲਗਾ ਕੇ ਅਤੇ ਨਾਮ ਲੈ ਕੇ ਜਗਾਉਣ ਲਈ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਹਰਕਤ ਨਾ ਹੋਈ ਤਾਂ ਉਸਨੇ ਪੁਲਿਸ ਨੂੰ ਫੋਨ ਕੀਤਾ।
file photo
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਪਾਇਆ ਕਿ ਸ਼ਾਇਦ ਫੋਨ ਨਾਲ ਕਰੰਟ ਲੱਗਣ 'ਤੇ ਉਸਦੀ ਮੌਤ ਹੋ ਗਈ ਹੈ। ਪੈਰਾ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਪਾਇਆ ਗਿਆ ਕਿ ਸੱਜੇ ਹੱਥ 'ਤੇ ਜਲਣ ਦੇ ਨਿਸ਼ਾਨ ਕਰੰਟ ਲੱਗਣ ਦੇ ਨਾਲ ਹੋਏ ਹਨ। ਮੌਤ ਦੀ ਵਜ੍ਹਾ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਕੀਤੀ ਜਾਵੇਗੀ।